ਪੰਜਾਬ

punjab

ETV Bharat / city

ਅਕਾਲੀ-ਬੀਜੇਪੀ ਨੇ ਕੀਤਾ ਚੌਧਰੀ ਸੰਤੋਖ ਵਿਰੁੱਧ ਪ੍ਰਦਰਸ਼ਨ - DC jalandher varinder Singh

ਸਟਿੰਗ ਆਪ੍ਰੇਸ਼ਨ ਵਿੱਚ ਫ਼ਸੇ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਅਸਤੀਫ਼ੇ ਲਈ ਅਕਾਲੀ-ਬੀਜੇਪੀ ਵਰਕਰਾਂ ਨੇ ਸ਼ਹਿਰ ਵਿੱਚ ਕੀਤਾ ਰੋਸ-ਮੁਜ਼ਾਹਰਾ।

ਅਕਾਲੀ-ਬੀਜੇਪੀ ਨੇ ਕੀਤਾ ਚੌਧਰੀ ਸੰਤੋਖ ਵਿਰੁੱਧ ਪ੍ਰਦਰਸ਼ਨ

By

Published : Mar 21, 2019, 8:03 AM IST

ਜਲੰਧਰ : ਸਟਿੰਗ ਆਪ੍ਰੇਸ਼ਨ ਵਿੱਚ ਘਿਰੇ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵਿਰੁੱਧ ਜਲੰਧਰ ਦੇ ਅਕਾਲੀ-ਬੀਜੇਪੀ ਵਰਕਰਾਂ ਵਲੋਂ ਸ਼ਹਿਰ ਵਿੱਚ ਰੋਸ-ਪ੍ਰਦਰਸ਼ਨ ਕੀਤਾ ਗਿਆ ਅਤੇ ਡੀ.ਸੀ ਵਰਿੰਦਰ ਸ਼ਰਮਾਂ ਨੂੰ ਮੰਗ-ਪੱਤਰ ਵੀ ਦਿੱਤਾ ਗਿਆ।

ਅਕਾਲੀ-ਬੀਜੇਪੀ ਨੇ ਕੀਤਾ ਚੌਧਰੀ ਸੰਤੋਖ ਵਿਰੁੱਧ ਪ੍ਰਦਰਸ਼ਨ।

ਤੁਹਾਨੂੰ ਦੱਸ ਦਇਏ ਕਿ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਇੱਕ ਸਟਿੰਗ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਤੁਸੀਂ ਸਾਨੂੰ ਪੈਸੇ ਦਿਉ ਅਤੇ ਸਾਨੂੰ ਤੁਹਾਨੂੰ ਪੱਖ ਦੇਵਾਂਗੇ।
ਚੌਧਰੀ ਨੇ ਕਿਹਾ ਸੀ ਕਿ ਨੋਟਬੰਦੀ ਤੋਂ ਬਾਅਦ ਨਕਦੀ ਦਾ ਸੰਕਟ ਆ ਗਿਆ ਹੈ। ਕੋਈ ਵੀ ਰਾਜਨੀਤਿਕ ਨੇਤਾ ਖ਼ਤਰਾ ਲੈਣ ਲਈ ਤਿਆਰ ਨਹੀਂ ਹੈ। ਵਸੂਲੀ ਦੀ ਪ੍ਰਕਿਰਿਆ ਹੁਣ ਡਿਜ਼ੀਟਲ ਹੋ ਗਈ ਹੈ ਜੋ ਕਿ ਪਿਛਲੀ ਪ੍ਰਕਿਰਿਆ ਤੋਂ ਅਲੱਗ ਹੈ, ਜਿਸ ਕਰਕੇ ਪੈਸੇ ਦਾ ਲੈਣ ਦੇਣ ਆਸਾਨੀ ਨਾਲ ਹੁੰਦਾ ਸੀ।

ਅਕਾਲੀ-ਭਾਜਪਾ ਵਰਕਰਾਂ ਨੇ ਚੌਧਰੀ ਸੰਤੋਖ ਸਿੰਘ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਡੀ.ਸੀ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੂੰ ਮੰਗ-ਪੱਤਰ ਦੇ ਕੇ ਉਨ੍ਹਾਂ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ। ਇਸ ਮੌਕੇ ਭਾਜਪਾ ਨੇਤਾ ਮਨੋਰੰਜਨ ਕਾਲੀਆ, ਸਾਬਕਾ ਮੇਅਰ ਰਾਕੇਸ਼ ਰਾਠੌਰ, ਸੁਨੀਲ ਜੋਤੀ, ਕਮਲਜੀਤ ਭਾਟੀਆ ਅਤੇ ਹੋਰ ਨੇਤਾ ਵੀ ਮੌਜੂਦ ਸਨ।

ABOUT THE AUTHOR

...view details