ਜਲੰਧਰ:ਭਾਜਪਾ ਦੇ ਰਾਜਾ ਵੱਲੋਂ ਆਪਣੀ ਨਵੀਂ ਕੈਬਨਿਟ ਵਿੱਚ ਪੰਜਾਬ ਨੂੰ ਕੋਈ ਨਵਾਂ ਵਜ਼ੀਰ ਨਾ ਦੇਣਾ ਕਿਤੇ ਪੰਜਾਬ ਵਿੱਚ ਭਾਜਪਾ ਵੱਲੋਂ ਆਪਣੇ ਹੱਥ ਖੜ੍ਹੇ ਕਰਨ ਦਾ ਸੰਕੇਤ ਤਾਂ ਨਹੀਂ ! ਜੀ ਹਾਂ ਪਿਛਲੇ ਸਾਲ ਜੂਨ ਮਹੀਨੇ ਤੋਂ ਪਹਿਲੇ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਨਹੀਂ ਹੋਇਆ ਸੀ ਉਸ ਵੇਲੇ ਤਕ ਭਾਜਪਾ ਪੰਜਾਬ ਵਿੱਚ ਆਪਣੇ ਆਪ ਨੂੰ ਇੰਨਾ ਕੁ ਮਜ਼ਬੂਤ ਮੰਨ ਰਹੀ ਸੀ ਕਿ ਖ਼ੁਦ ਭਾਜਪਾ ਦੇ ਸੀਨੀਅਰ ਆਗੂ ਆਪਣੇ ਕਾਰਜਕਰਤਾਵਾਂ ਨੂੰ ਅਤੇ ਮੀਡੀਆ ਨੂੰ ਇਹ ਕਹਿੰਦੇ ਆਮ ਨਜ਼ਰ ਆਉਂਦੇ ਸੀ ਕਿ 2022 ਉਨ੍ਹਾਂ ਦਾ ਹੋਣ ਵਾਲਾ ਹੈ, ਪਰ ਇੱਕ ਸਾਲ ਦੇ ਕਿਸਾਨੀ ਅੰਦੋਲਨ ਅਤੇ ਕੇਂਦਰ ਸਰਕਾਰ ਦੀਆਂ ਕਈ ਨੀਤੀਆਂ ਕਰਕੇ ਭਾਜਪਾ ਦੇ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਬਾਹਰ ਨਿਕਲਣਾ ਤੱਕ ਮੁਸ਼ਕਲ ਹੋ ਗਿਆ।
ਇਹ ਵੀ ਪੜੋ: ਕਿਸਾਨਾਂ ਨੂੰ ਲੈ ਕੇ ਸੁਖਬੀਰ ਦੇ ਬਿਆਨ ਦੀ ਇਹਨਾਂ ਲੋਕਾਂ ਨੇ ਖੋਲ੍ਹੀ ਪੋਲ ?
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਿਛਲੇ ਇੱਕ ਸਾਲ ਵਿੱਚ ਭਾਜਪਾ ਪਿਛਲੇ ਇਕ ਸਾਲ ਵਿੱਚ ਭਾਜਪਾ ਅਰਸ਼ ਤੋ ਫ਼ਰਸ਼ ’ਤੇ ਆ ਗਈ ਹੈ। ਇਸ ਦੌਰਾਨ ਹਾਲਾਂਕਿ ਭਾਜਪਾ ਦੇ ਕੁਝ ਆਗੂ ਅਜੇ ਵੀ ਭਾਜਪਾ ਲਈ ਪਹਾੜ ਵਾਂਗੂੰ ਅਡਿੱਗ ਖੜ੍ਹੇ ਨੇ, ਪਰ ਇਸ ਦੇ ਨਾਲ-ਨਾਲ ਭਾਜਪਾ ਦੇ ਜ਼ਿਆਦਾਤਰ ਉਹ ਆਗੂ ਜਿਹੜੇ ਇੱਕ ਸਾਲ ਪਹਿਲੇ ਭਾਜਪਾ ਨੂੰ ਅਕਾਲੀ ਦਲ ਤੋਂ ਬਗੈਰ ਪੰਜਾਬ ਵਿੱਚ ਚੋਣਾਂ ਲੜਾਉਣ ਲਈ ਤਿਆਰੀ ਕੱਸੀ ਬੈਠੇ ਸੀ ਉਹ ਖ਼ੁਦ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਕੇਂਦਰ ਦੀ ਮੋਦੀ ਸਰਕਾਰ ਚਾਹੇ ਪੰਜਾਬ ਦੇ ਲੋਕਾਂ ਨੂੰ ਹਰ ਸਹੂਲਤ ਦੇਣ ਦੇ ਦਾਅਵੇ ਕਰੇ, ਪਰ ਨਵੇਂ ਬਣਾਏ ਕੈਬਨਿਟ ਮੰਤਰੀ ਮੰਡਲ ਦੇ ਵਿਚ ਪੰਜਾਬ ਦਾ ਇੱਕ ਵੀ ਮੰਤਰੀ ਨਾ ਬਣਾਏ ਜਾਣ ਤੇ ਸਾਫ਼ ਝਲਕ ਰਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਦੇ ਲਈ ਕਿੰਨਾ ਯਤਨ ਕਰ ਰਹੀ ਹੈ। ਮੋਦੀ ਸਰਕਾਰ ਵੱਲੋਂ ਪੰਜਾਬ ਦਾ ਕੋਈ ਵੀ ਮੰਤਰੀ ਆਪਣੀ ਕੈਬਨਿਟ ਵਿੱਚ ਸ਼ਾਮਲ ਨਾ ਕਰਨ ਤੇ ਪੰਜਾਬ ਦੇ ਨਾਲ ਨਿਆਂ ਨਹੀਂ ਕੀਤਾ ਗਿਆ।
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਾਸਟਰ ਮੋਹਨ ਲਾਲ ਜੋ ਕਦੀ ਇਹ ਕਹਿੰਦੇ ਨਜ਼ਰ ਆਉਂਦੇ ਸੀ ਕਿ ਪੰਜਾਬ ਵਿੱਚ ਹੁਣ ਭਾਜਪਾ ਇਕੱਲੀ ਸਰਕਾਰ ਬਣਾਏਗੀ ਅੱਜ ਖੁਦ ਕੇਂਦਰ ਸਰਕਾਰ ਤੋਂ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕੀ ਪੰਜਾਬ ਨੇ ਹਰ ਪਾਸਿਓਂ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਵਿਕਾਸ ਦੀਆਂ ਲੀਹਾਂ ਤੇ ਪਾਇਆ ਹੈ ਅਤੇ ਜਦੋਂ ਵੀ ਪਾਕਿਸਤਾਨ ਦੇ ਨਾਲ ਕੋਈ ਵੀ ਤਣਾਅ ਪੂਰਨ ਗੱਲ ਹੁੰਦੀ ਹੈ ਤਾਂ ਪੰਜਾਬ ਨੂੰ ਸਭ ਤੋਂ ਵੱਧ ਝੇਲਣਾ ਪੈਂਦਾ ਹੈ ਪਰ ਉਸ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੋਈ ਵੀ ਨਿਆਏ ਪੰਜਾਬ ਦੇ ਨਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਪੰਜਾਬ ਦੇ ਕਿਸੇ ਭਾਜਪਾ ਸਾਂਸਦ ਨੂੰ ਕੈਬਿਨਟ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ।
ਪਰ ਇਸ ਦੇ ਨਾਲ ਹੀ ਪੰਜਾਬ ਵਿੱਚ ਕੁਝ ਭਾਜਪਾ ਆਗੂ ਅੱਜ ਵੀ ਇਸ ਉਮੀਦ ਵਿਚ ਨੇ ਕੇ ਪੰਜਾਬ ਵਿੱਚ ਭਾਜਪਾ ਹਾਲੇ ਇੱਕ ਵਾਰ ਫੇਰ ਆਪਣੇ ਪੈਰਾਂ ਤੇ ਖੜ੍ਹੀ ਹੋ ਸਕਦੀ ਹੈ। ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਦੇ ਮੁਤਾਬਕ ਸਰਕਾਰ ਅਤੇ ਸੰਗਠਨ ਆਪਣਾ ਆਪਣਾ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਦੇ ਤਾਲਮੇਲ ਨਾਲ ਹੀ ਪੰਜਾਬ ਵਿੱਚ ਭਾਜਪਾ ਫਿਰ ਤੋਂ ਆਪਣੀ ਇਕ ਅਲੱਗ ਪਛਾਣ ਨਾਲ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਏਗੀ।