ਜਲੰਧਰ: ਚੰਡੀਗੜ੍ਹ ਵਿਖੇ ਪੀਜੀਆਈ ਵਿੱਚ ਆਯੂਸ਼ਮਾਨ ਯੋਜਨਾ ਦੇ ਤਹਿਤ ਆਮ ਲੋਕਾਂ ਦੇ ਇਲਾਜ ਨੂੰ ਬੰਦ ਕਰਨ ਤੋਂ ਬਾਅਦ ਹੁਣ ਕੁਝ ਅਜਿਹਾ ਹੀ ਜਲੰਧਰ ਵਿਖੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਜਲੰਧਰ ਵਿਖੇ ਵੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਪਿਛਲੇ ਡੇਢ ਮਹੀਨੇ ਤੋਂ ਆਯੂਸ਼ਮਾਨ ਯੋਜਨਾ ਦੇ ਤਹਿਤ ਲੋਕਾਂ ਦਾ ਇਲਾਜ ਬੰਦ ਕੀਤਾ ਹੋਇਆ ਪਿਆ ਹੈ।
ਸਰਕਾਰ ਨੇ ਨਹੀਂ ਦਿੱਤਾ ਬਕਾਇਆ: ਇਸ ਬਾਰੇ ਪੰਜਾਬ ਦੇ ਸਾਬਕਾ ਆਈਐਮਏ ਪ੍ਰਧਾਨ ਡਾ. ਨਵਜੋਤ ਦਹੀਆ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਆਯੂਸ਼ਮਾਨ ਯੋਜਨਾ ਆਮ ਲੋਕਾਂ ਨੂੰ ਚੰਗੀ ਸਿਹਤ ਸੁਵਿਧਾ ਦੇਣ ਲਈ ਸ਼ੁਰੂ ਕੀਤੀ ਗਈ ਸੀ ਪਰ ਸਰਕਾਰ ਦੀਆਂ ਕਮੀਆਂ ਕਰਕੇ ਅੱਜ ਆਮ ਲੋਕ ਇਸ ਦਾ ਲਾਭ ਨਹੀਂ ਲੈ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਹਰ ਉਹ ਇਨਸਾਨ ਜਿਸ ਕੋਲ ਆਯੂਸ਼ਮਾਨ ਯੋਜਨਾ ਦਾ ਕਾਰਡ ਹੁੰਦਾ ਹੈ ਆਪਣੀ ਕਿਸੇ ਵੀ ਬੀਮਾਰੀ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਕਰਵਾ ਸਕਦਾ ਹੈ, ਪਰ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਇਹ ਸਕੀਮ ਬੰਦ ਹੈ।
ਕਈ ਵਾਰ ਕੀਤੀ ਜਾ ਚੁੱਕੀ ਹੈ ਮੀਟਿੰਗ: ਡਾ. ਨਵਜੋਤ ਦਹੀਆ ਮੁਤਾਬਕ ਉਨ੍ਹਾਂ ਦੀ ਇਸ ਬਾਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪਿਛਲੇ ਸਿਹਤ ਮੰਤਰੀ ਅਤੇ ਮੌਜੂਦਾ ਸਿਹਤ ਮੰਤਰੀ ਨਾਲ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ ਪਰ ਇਸ ਮੁੱਦੇ ਤੇ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਮੁਤਾਬਕ ਜੇ ਸਿਰਫ਼ ਸਰਕਾਰ ਚੰਡੀਗਡ਼੍ਹ ਵਿਖੇ ਪੀਜੀਆਈ ਨੂੰ ਬਕਾਇਆ ਰਾਸ਼ੀ ਪ੍ਰਯਾਗਰਾਜ ਦਿੰਦੀ ਹੈ ਤਾਂ ਕਿ ਪੰਜਾਬ ਦੇ ਉਹ ਮਰੀਜ਼ ਜੋ ਇਸ ਸਕੀਮ ਦੇ ਤਹਿਤ ਡਾਇਲੇਸਿਸ ਕਰਾਉਂਦੇ ਸੀ ਪੰਜਾਬ ਤੋਂ ਡਾਇਲਸਿਸ ਕਰਵਾਉਣ ਲਈ ਚੰਡੀਗੜ੍ਹ ਜਾਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਨ੍ਹਾਂ ਮਰੀਜ਼ਾਂ ਦੇ ਡਾਇਲੇਸਿਸ ਕਰਵਾਉਣ ਕਰੋੜਾਂ ਦੇ ਖਰਚੇ ਨਾਲੋਂ ਪੰਜਾਬ ਤੋਂ ਚੰਡੀਗੜ੍ਹ ਆਉਣ ਜਾਣ ਦਾ ਖਰਚਾ ਜ਼ਿਆਦਾ ਹੋ ਜਾਵੇਗਾ।