ਪੰਜਾਬ

punjab

ETV Bharat / city

ਗੱਡੀ ਓਵਰਟੇਕ ਦੌਰਾਨ ਤਿੰਨ ਵਾਹਨਾਂ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋਂ ਬਚਾਅ - ਕੀਮਤੀ ਜਾਨਾਂ

ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੀ ਕਾਰ 'ਤੇ ਜਾ ਰਿਹਾ ਸੀ ਤਾਂ ਉਸ ਨੇ ਆਪਣੇ ਤੋਂ ਅਗਲੀ ਗੱਡੀ ਕੋਲੋਂ ਓਵਰਟੇਕ ਲਈ ਲਾਈਟਾਂ ਦਿੱਤੀਆਂ। ਜਦੋਂ ਗੱਡੀ ਵਲੋਂ ਪਾਸ ਦਿੱਤਾ ਤਾਂ ਅੱਗੇ ਜਾ ਰਹੀ ਵਰਨਾ ਗੱਡੀ ਚਾਲਕ ਨੇ ਬ੍ਰੇਕ ਲਗਾ ਦਿੱਤੀ, ਜਿਸ 'ਚ ਵਾਹਨਾਂ ਦੀ ਟੱਕਰ ਹੋ ਗਈ। ਉਕਤ ਕਾਰ ਚਾਲਕ ਨੇ ਦੱਸਿਆ ਕਿ ਇਸ ਹਾਦਸੇ 'ਚ ਉਸ ਦੀ ਕਾਰ ਫੁੱਟਪਾਥ 'ਤੇ ਚੜ੍ਹ ਗਈ।

ਗੱਡੀ ਓਵਰਟੇਕ ਦੌਰਾਨ ਤਿੰਨ ਵਾਹਨਾਂ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
ਗੱਡੀ ਓਵਰਟੇਕ ਦੌਰਾਨ ਤਿੰਨ ਵਾਹਨਾਂ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

By

Published : Jun 8, 2021, 12:48 PM IST

ਜਲੰਧਰ: ਸੜਕ 'ਤੇ ਗੱਡੀ ਚਲਾਉਂਦੇ ਸਮੇਂ ਜੇਕਰ ਨਿਯਮਾਂ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਕਈ ਹਾਦਸੇ ਹੋ ਜਾਂਦੇ ਹਨ। ਜਿਸ ਨਾਲ ਕਈ ਕੀਮਤੀ ਜਾਨਾਂ ਵੀ ਇਸ ਹਾਦਸੇ 'ਚ ਚੱਲੀਆਂ ਜਾਂਦੀਆਂ ਹਨ। ਇਸ ਲਈ ਸੜਕ 'ਤੇ ਵਾਹਨ ਚਲਾਉਂਦੇ ਸਮੇਂ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਅਜਿਾਹ ਮਾਮਲਾ ਜਲੰਧਰ ਦੇ ਕਸਬਾ ਫਿਲੌਰ ਤੋਂ ਸਾਹਮਣੇ ਆਇਆ ਹੈ, ਜਿਥੇ ਗੱਡੀ ਓਵਰਟੇਕ ਦੌਰਾਨ ਤਿੰਨ ਗੱਡੀਆਂ ਆਪਸ 'ਚ ਟਕਰਾ ਗਈਆਂ। ਗਨੀਮਤ ਇਹ ਰਹੀ ਕਿ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਗੱਡੀਆਂ ਨੁਕਸਾਨੀਆਂ ਗਈਆਂ ਅਤੇ ਨਾਲ ਹੀ ਇੱਕ ਕਾਰ ਚਾਲਕ ਦੇ ਮਾਮੂਲੀ ਸੱਟਾਂ ਵੀ ਲੱਗੀਆਂ।

ਇਸ ਸਬੰਧੀ ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੀ ਕਾਰ 'ਤੇ ਜਾ ਰਿਹਾ ਸੀ ਤਾਂ ਉਸ ਨੇ ਆਪਣੇ ਤੋਂ ਅਗਲੀ ਗੱਡੀ ਕੋਲੋਂ ਓਵਰਟੇਕ ਲਈ ਲਾਈਟਾਂ ਦਿੱਤੀਆਂ। ਜਦੋਂ ਗੱਡੀ ਵਲੋਂ ਪਾਸ ਦਿੱਤਾ ਤਾਂ ਅੱਗੇ ਜਾ ਰਹੀ ਵਰਨਾ ਗੱਡੀ ਚਾਲਕ ਨੇ ਬ੍ਰੇਕ ਲਗਾ ਦਿੱਤੀ, ਜਿਸ 'ਚ ਵਾਹਨਾਂ ਦੀ ਟੱਕਰ ਹੋ ਗਈ। ਉਕਤ ਕਾਰ ਚਾਲਕ ਨੇ ਦੱਸਿਆ ਕਿ ਇਸ ਹਾਦਸੇ 'ਚ ਉਸ ਦੀ ਕਾਰ ਫੁੱਟਪਾਥ 'ਤੇ ਚੜ੍ਹ ਗਈ। ਉਨ੍ਹਾਂ ਦੱਸਿਆ ਕਿ ਇਹ ਹਾਦਸੇ 'ਚ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ , ਜਿਸ 'ਤੇ ਉਨ੍ਹਾਂ ਵਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਵਾਹਨ ਨੁਕਸਾਨੇ ਗਏ ਹਨ ਅਤੇ ਇੱਕ ਕਾਰ ਚਾਲਕ ਨੂੰ ਮਾਮੂਲੀ ਸੱਟਾਂ ਹਨ, ਜਿਸ ਨੂੰ ਇਲਾਜ ਲਈ ਵਿਲ ਹਸਪਤਾਲ ਭੇਜਿ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:Police Action: ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਣ 'ਤੇ ਅਕਾਲੀ ਅਤੇ 'ਆਪ' ਆਗੂਆਂ ਖਿਲਾਫ਼ ਮਾਮਲੇ ਦਰਜ

ABOUT THE AUTHOR

...view details