ਜਲੰਧਰ: ਅੱਜ ਤੱਕ ਤੁਸੀਂ ਵੱਡੇ-ਵੱਡੇ ਹੋਟਲਾਂ ਹਸਪਤਾਲਾਂ ਤੇ ਹੋਰ ਥਾਵਾਂ ਉੱਤੇ ਹੱਥ ਧੋਣ ਵਾਲੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਟੂਟੀਆਂ ਦੇਖੀਆਂ ਹੋਣਗੀਆਂ ਪਰ ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਿਸੇ ਵੀ ਅਦਾਰੇ ਦੇ ਅੰਦਰ ਜਾਣ ਤੋਂ ਪਹਿਲਾਂ ਇੱਕ ਅਜਿਹੀ ਆਟੋਮੈਟਿਕ ਮਸ਼ੀਨ ਮਿਲੇਗੀ ਜੋ ਤੁਹਾਡੇ ਹੱਥਾਂ ਨੂੰ ਸੈਨੇਟਾਈਜ਼ ਕਰੇਗੀ।
ਹੁਣ ਹੱਥ ਧੋਣ ਵਾਲੀਆਂ ਟੂਟੀਆਂ ਖ਼ਤਮ, ਆਟੋਮੈਟਿਕ ਸੈਨੀਟਾਈਜ਼ਰ ਮਸ਼ੀਨਾਂ ਦਾ ਆਇਆ ਜ਼ਮਾਨਾ - coronavirus
ਕੋਰੋਨਾ ਵਾਇਰਸ ਇੱਕ ਦੂਜੇ ਤੋਂ ਫੈਲਦਾ ਹੈ, ਲੋਕ ਸੈਨੇਟਾਈਜ਼ਰ ਦੀਆਂ ਬੋਤਲਾਂ ਨੂੰ ਵੀ ਹੱਥ ਲਾਉਣ ਤੋਂ ਡਰਨ ਲੱਗ ਗਏ ਸਨ। ਅਜਿਹੇ 'ਚ ਆਟੋਮੈਟਿਕ ਮਸ਼ੀਨ ਲੋਕਾਂ ਲਈ ਬੇਹਦ ਲਾਭਕਾਰੀ ਸਿੱਧ ਹੋਵੇਗੀ।
ਕੋਰੋਨਾ ਵਾਇਰਸ ਇੱਕ ਦੂਜੇ ਤੋਂ ਫੈਲਦਾ ਹੈ, ਲੋਕ ਸੈਨੇਟਾਈਜ਼ਰ ਦੀਆਂ ਬੋਤਲਾਂ ਨੂੰ ਵੀ ਹੱਥ ਲਾਉਣ ਤੋਂ ਡਰਨ ਲੱਗ ਗਏ ਹਨ। ਅਜਿਹੇ 'ਚ ਇਹ ਮਸ਼ੀਨ ਲੋਕਾਂ ਲਈ ਬੇਹਦ ਲਾਭਕਾਰੀ ਸਿੱਧ ਹੋਵੇਗੀ। ਇਹ ਮਸ਼ੀਨ ਜਲੰਧਰ ਦੇ ਫੋਕਲ ਪੁਆਇੰਟ ਵਿੱਚ ਇੱਕ ਫੈਕਟਰੀ ਵੱਲੋਂ ਤਿਆਰ ਕੀਤੀ ਗਈ ਹੈ। ਇਹ ਫੈਕਟਰੀ ਵੱਖ-ਵੱਖ ਪੰਪ ਤੇ ਆਟੋਮੈਟਿਕ ਹੈਂਡ ਵਾਸ਼ ਮਸ਼ੀਨਾਂ ਬਣਾਉਂਦੀ ਹੈ।
ਪਰ ਹੁਣ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਇਨ੍ਹਾਂ ਨੇ ਆਟੋਮੈਟਿਕ ਹੈਂਡ ਸੈਨੀਟਾਈਜ਼ਰ ਲਈ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਹੈ, ਜਿਸ ਨੂੰ ਹੋਟਲ ਹਸਪਤਾਲ ਤੇ ਅਲੱਗ-ਅਲੱਗ ਅਦਾਰਿਆਂ ਦੇ ਬਾਹਰ ਲਗਾਇਆ ਜਾ ਸਕਦਾ ਹੈ। ਇਹ ਮਸ਼ੀਨ ਹਰ ਆਉਣ ਵਾਲੇ ਦੇ ਹੱਥਾਂ ਨੂੰ ਸੈਨੇਟਾਈਜ਼ ਕਰੇਗੀ। ਇਸ ਬਾਰੇ ਗੱਲਬਾਤ ਕਰਦੇ ਹੋਏ ਫ਼ੈਕਟਰੀ ਦੇ ਮਾਲਕ ਐੱਨਐੱਸ ਸੱਗੂ ਨੇ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀਆਂ ਹੈਂਡਵਾਸ਼ ਮਸ਼ੀਨਾਂ ਤਿਆਰ ਕਰਦੇ ਰਹੇ ਹਨ।