ਜਲੰਧਰ:ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਹੀ ਵਿਧਾਨ ਸਭਾ ਚੋਣਾਂ (Assembly elections) ਹੋਣ ਜਾ ਰਹੀਆਂ ਹਨ ਤੇ ਇਸੇ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਵੀ ਤਿਆਰੀਆਂ ਜ਼ੋਰਾਂ ’ਤੇ ਵਿੱਢੀਆ ਹੋਈਆਂ ਹਨ ਤਾਂ ਜੋ ਕੁਰਸੀ ਹਾਸਲ ਕੀਤੀ ਜਾ ਸਕੇ। ਉਥੇ ਹੀ ਈਟੀਟੀ ਭਾਰਤ ਵੱਲੋਂ ਵੀ ਹਰ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਕਿ ਉਹਨਾਂ ਦੇ ਪਿੰਡ ਤੇ ਹਲਕੇ ਦਾ ਕੀ ਵਿਕਾਸ ਹੋਇਆ ਹੈ ਤੇ ਕੀ ਬਾਕੀ ਹੈ। ਅੱਜ ਅਸੀਂ ਤੁਹਾਨੂੰ ਜਲੰਧਰ ਕੈਂਟ ਵਿਧਾਨ ਸਭਾ ਹਲਕੇ (Jalandhar Kent Assembly constituency) ਦੇ ਪਿੰਡ ਨੰਗਲ ਕਰਾਰ ਖਾਂ (Nangal Karar Khan) ਲੈ ਜਾਂਦੇ ਹਾਂ, ਜਿੱਥੇ ਤੁਸੀਂ ਖੁਦ ਹੀ ਸੁਣ ਲਵੋ ਕੀ ਲੋਕ ਕੀ ਬੋਲ ਰਹੇ ਹਨ।
ਇਹ ਵੀ ਪੜੋ:ਹਲਕੇ ਦਾ ਹਾਲ, ਜਨਤਾ ਦੇ ਨਾਲ: ਕੋਟਸ਼ਮੀਰ ਪਿੰਡ ਦੀ ਸੱਥ 'ਚ ਹੋਈ ਸਿਆਸੀ ਚਰਚਾ
ਪਿੰਡ ਨੰਗਲ ਕਰਾਰ ਖਾਂ (Nangal Karar Khan) ਦੇ ਵੋਟਰ
ਜਲੰਧਰ ਕੈਂਟ ਵਿਧਾਨ ਸਭਾ ਹਲਕੇ (Jalandhar Kent Assembly constituency) ਦੇ ਪਿੰਡ ਨੰਗਲ ਕਰਾਰ ਖਾਂ (Nangal Karar Khan) ਦੇ ਵਿੱਚ 3 ਹਜ਼ਾਰ ਦੇ ਕਰੀਬ ਵੋਟਰ ਹਨ। ਇਹਨਾਂ ਵਿੱਚ 1445 ਮਰਦ ਤੇ 1280 ਔਰਤਾਂ ਸ਼ਾਮਲ ਹਨ। ਉਥੇ ਹੀ ਪਿੰਡ ਵਿੱਚ 21 ਫੀਸਦ ਦੇ ਕਰੀਬ ਨੌਜਵਾਨ ਵੋਟਰ ਹਨ। ਇਥੇ ਹੀ ਜੇਕਰ ਗੱਲ ਕੀਤੀ ਜਾਵੇ 2017 ਦੀ ਤਾਂ ਇਥੇ ਕੁੱਲ 2500 ਵੋਟਰ ਸਨ ਜੋ ਹੁਣ ਵਧ ਕੇ 2725 ਹੋ ਗਏ ਹਨ।
ਪਿੰਡ ਦੇ ਮੌਜੂਦਾ ਹਾਲਾਤਾਂ
ਪਿੰਡ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਪਿੰਡ ਪੰਚਾਇਤ ਵਿੱਚ ਨਹੀਂ ਬਲਕਿ ਹੁਣ ਨਗਰ ਨਿਗਮ ਦੇ ਤਹਿਤ ਆਉਂਦਾ ਹੈ ਅਤੇ ਨਗਰ ਨਿਗਮ ਵੱਲੋਂ ਇਨ੍ਹਾਂ ਪਿੰਡਾਂ ਦੇ ਵਿੱਚ ਵਿਕਾਸ ਕੰਮਾਂ ਦਾ ਕਾਰਜ ਕੀਤਾ ਜਾ ਰਿਹਾ ਹੈ। ਨੰਗਲ ਕਰਾਰ ਖਾਂ ਪਿੰਡ ਦੇ ਗਲੀਆਂ ਦੇ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ (Water supply) ਦਾ ਕੰਮ ਚੱਲ ਰਿਹਾ ਹੈ। ਉਥੇ ਹੀ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 2013 ਤੋਂ 2018 ਤੱਕ ਇੱਥੇ ਪੰਚਾਇਤ ਰਾਜ ਰਿਹਾ ਜਿੱਥੇ ਜਿੰਨਾ ਹੋ ਸਕਿਆ ਤੇ ਪਿੰਡ ਵਾਸੀਆਂ ਵੱਲੋਂ ਪੰਚਾਇਤ ਨੇ ਪਿੰਡ ਦੇ ਵਿਕਾਸ ਦੇ ਲਈ ਕੰਮਾਂ ਨੂੰ ਕੀਤਾ ਜਿਸ ਤੋਂ ਬਾਅਦ ਕੀ ਹੁਣ ਇਹ ਪਿੰਡ ਨਗਰ ਨਿਗਮ ਦੇ ਅੰਡਰ ਆ ਗਏ ਹਨ ਜਿਸ ਦੇ ਚੱਲਦੇ ਨਗਰ ਨਿਗਮ ਵੱਲੋਂ ਇਥੇ ਸੀਵਰੇਜ ਅਤੇ ਪਿੰਡ ਵਿਕਾਸ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਇਹ ਸੀਵਰੇਜ ਪੈਣ ਦਾ ਕੰਮ ਚੱਲ ਰਿਹਾ ਹੈ ਇਸ ਤੇ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ ਨਾਲ ਹੀ ਉਨ੍ਹਾਂ ਨੇ ਪਿੰਡ ਦੇ ਵਿਚ ਗਰਾਊਂਡ ਬਣਾਉਣ ਦੀ ਵੀ ਮੰਗ ਕੀਤੀ ਹੈ ਜਿਸ ਵਿੱਚ ਨੌਜਵਾਨ ਅਤੇ ਬੱਚੇ ਤੇ ਜਾ ਕੇ ਖੇਡ ਸਕਣ ਅਤੇ ਨਸ਼ਿਆਂ ਜਿਹੀਆਂ ਭੈੜੀਆਂ ਆਦਤਾਂ ਤੋਂ ਦੂਰ ਰਹਿ ਸਕਣ, ਕਿਉਂਕਿ ਖੇਡਾਂ ਬੱਚਿਆਂ ਨੂੰ ਤੰਦਰੁਸਤ ਅਤੇ ਬੁਰੀਆਂ ਆਦਤਾਂ ਤੋਂ ਦੂਰ ਰੱਖਦੀ ਹੈ।