ਪੰਜਾਬ

punjab

ETV Bharat / city

ਅਸ਼ਵਨੀ ਸ਼ਰਮਾ ਨੂੰ ਕਰਨਾ ਪਿਆ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ - ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਬੀਜੇਪੀ ਆਗੂਆਂ ਦਾ ਵਿਰੋਧ ਕਰਦੇ ਆ ਰਹੇ ਹਨ । ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸੂਬਾ ਸਰਕਾਰ ਦਾ ਵਿਰੋਧ ਕਰਨ ਆਏ ਹਨ ਤੇ ਜਿਸਦੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਨੂੰ ਲੱਗ ਗਈ ਤੇ ਉਨ੍ਹਾਂ ਨੂੰ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਅਸ਼ਵਨੀ ਸ਼ਰਮਾ ਨੂੰ ਕਰਨਾ ਪਿਆ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ
ਅਸ਼ਵਨੀ ਸ਼ਰਮਾ ਨੂੰ ਕਰਨਾ ਪਿਆ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ

By

Published : Jan 10, 2021, 4:49 PM IST

ਜਲੰਧਰ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਬੀਜੇਪੀ ਆਗੂਆਂ ਦਾ ਵਿਰੋਧ ਕਰਦੇ ਆ ਰਹੇ ਹਨ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸੂਬਾ ਸਰਕਾਰ ਦਾ ਵਿਰੋਧ ਕਰਨ ਆਏ ਹਨ ਤੇ ਜਿਸਦੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਨੂੰ ਲੱਗ ਗਈ ਤੇ ਉਨ੍ਹਾਂ ਨੂੰ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਅਸ਼ਵਨੀ ਸ਼ਰਮਾ ਨੂੰ ਕਰਨਾ ਪਿਆ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ

ਬੈਰੀਗੇਡ ਤੋੜ ਅੱਗੇ ਵੱਧੇ ਕਿਸਾਨ

  • ਪੁਲਿਸ ਨੇ ਕਿਸਾਨ ਤੇ ਭਾਜਪਾ ਦੇ ਵਰਕਰਾਂ ਦੀ ਝੜਪ ਨੂੰ ਰੋਕਣ ਦੇ ਲਈ ਤਿੰਨ ਪਰਤੀ ਬੈਰੀਗੇਡਿੰਗ ਕੀਤੀ ਤੇ ਨਾਲ ਹੀ ਉਨ੍ਹਾਂ ਨੇ ਵਾਟਰ ਕੈਨੰਨ ਨਾਲ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ।
  • ਪੁਲਿਸ ਦੀ ਕੋਸ਼ਿਸ਼ਾਂ ਦੇ ਬਾਅਦ ਵੀ ਕਿਸਾਨਾਂ ਨੇ ਬੈਰੀਗੇਡ ਤੋੜ ਦਿੱਤਾ ਤੇ ਪ੍ਰਦਰਸ਼ਨ ਥਾਂ 'ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ।

ਅਸ਼ਵਨੀ ਸ਼ਰਮਾ ਨੇ ਇਸ ਕਾਰਵਾਈ ਦੀ ਕੀਤੀ ਨਿਖੇਧੀ

  • ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੰਵਿਧਾਨ ਸਾਨੂੰ ਵੀ ਪ੍ਰਦਰਸ਼ਨ ਕਰਨ ਦਾ ਹੱਕ ਦਿੰਦਾ ਹੈ।
  • ਉਨ੍ਹਾਂ ਨੇ ਕਿਹਾ ਕਿ ਇਹ ਵਿਰੋਧ ਕਿਸਾਨਾਂ ਦਾ ਨਹੀਂ ਸਗੋ ਕਾਂਗਰਸ ਦੇ ਗੁੰਡਿਆਂ ਦਾ ਹੈ।

ABOUT THE AUTHOR

...view details