ਜਲੰਧਰ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਤਾਰਪੁਰ ਦੇ ਕਸਬਾ ਸਰਾਏ ਖਾਸ ਵਿਖੇ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਕੇਜਰਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਤੀਜੀ ਗਾਰੰਟੀ (Third Guarantee by AAP) ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ ਕੇਜਰੀਵਾਲ ਨੇ ਚੋਣਾਂ ’ਚ ਜਿੱਤ ਹੋਣ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹਿਨਾ ਦੇਣ ਦਾ ਐਲਾਨ ਕੀਤਾ ਸੀ, ਜਿਸ ਦੌਰਾਨ ਅੱਜ ਮਹਿਲਾ ਗਾਰੰਟੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ (Arvind Kejriwal Launch Women Guarantee Registration) ਕੀਤੀ ਗਈ ਹੈ।
ਇਹ ਵੀ ਪੜੋ:Punjab Assembly Election 2022: ਕੈਪਟਨ ਮੰਤਰੀ ਸ਼ੇਖਾਵਤ ਨਾਲ ਕਰ ਸਕਦੇ ਨੇ ਮੁਲਾਕਾਤ
ਇਸ ਮੌਕੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਜਦੋਂ ਅਸੀਂ ਔਰਤਾਂ ਦੇ ਖਾਤੇ ਵਿੱਚ ਪਹਿਲੀ ਵਾਰ 1000 ਰੁਪਏ ਪਾਵਾਂਗੇ ਤਾਂ ਹਰ ਮਹਿਲਾ ਇਸ ਦਾ ਸੂਟ ਖਰੀਦ ਕੇ ਲਿਆਂਵੇ ਤੇ ਮੁੱਖ ਮੰਤਰੀ ਚੰਨੀ ਨੂੰ ਕਹੇ ਕਿ ਇਹ ਸੂਟ ਸਾਨੂੰ ਸਾਡੇ ਕਾਲੇ ਭਰਾ ਨੇ ਦਵਾਇਆ ਹੈ। ਉਹਨਾਂ ਨੇ ਕਿਹਾ ਕਿ ਜੋ-ਜੋ ਮਹਿਲਾ ਕਹੇਗੀ ਉਸ ਨੂੰ 1000 ਰੁਪਏ ਚਾਹੀਦੇ ਹਨ ਉਸ ਦਾ ਅਸੀਂ ਰਜਿਸਟ੍ਰੇਸ਼ਨ ਕਰ ਲਵਾਂਗੇ ਤੇ ਸਰਕਾਰ ਆਉਣ ’ਤੇ ਉਹਨਾਂ ਦੇ ਖਾਤਿਆ ਵਿੱਚ ਹਰ ਮਹਿਨੇ ਇਹ ਪੈਸੇ ਪਾ ਦਿੱਤੇ ਜਾਣ ਕਰਨਗੇ।
‘ਕੈਪਟਨ ਦਾ ਕਾਰਡ ਨਹੀਂ ਕੇਜਰੀਵਾਲ ਦੀ ਗਰੰਟੀ’
ਕੇਜਰੀਵਾਲ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਕਾਰਡ ਨਹੀਂ ਸਗੋਂ ਕੇਜਰੀਵਾਲ ਦਾ ਗਰੰਟੀ ਹੈ ਤੇ ਕੇਜਰੀਵਾਲ ਜੋ ਕਹਿੰਦਾ ਹੈ ਉਹ ਕਰਦਾ ਹੈ, ਇਸ ਲਈ ਇਸ ਨੂੰ ਕੈਪਟਨ ਦਾ ਰੁਜ਼ਗਾਰ ਕਾਰਡ ਨਹੀਂ ਸਮਝਣਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਜੋ ਬੋਲਦਾ ਹਾਂ ਸੋਚ ਸਮਝ ਕੇ ਬੋਲਦਾ ਹਾਂ ਤੇ ਮੈਂ ਝੂਠ ਨਹੀਂ ਬੋਲਦਾ।
ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੀਆਂ ਔਰਤਾਂ ਬਹੁਤ ਮਿਹਨਤ ਹਨ ਜੋ ਅੱਜ ਘਰ ਤੋਂ ਲੈ ਕੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ।
‘ਪੈਸਾ ਕਿੱਥੋਂ ਆਵੇਗਾ’
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਸਵਾਲ ਹੋ ਰਹੇ ਹਨ ਕਿ ਔਰਤਾਂ ਨੂੰ ਦੇਣ ਲਈ ਪੈਸਾ ਕਿੱਥੋਂ ਆਵੇਗਾ, ਤਾਂ ਮੁੱਖ ਮੰਤਰੀ ਦਿੱਲੀ ਨੇ ਜਵਾਬ ਦਿੰਦੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਹਲਕੇ ਵਿੱਚ ਰੇਤੀ ਚੋਰੀ ਹੋ ਰਿਹਾ ਹੈ, ਜਿਸ ਵਿੱਚ ਸਰਕਾਰ ਦਾ ਵੀ ਹਿੱਸਾ ਹੈ। ਉਹਨਾਂ ਨੇ ਕਿਹਾ ਕਿ ਮੈਂ ਰੇਤਾ ਚੋਰੀ ਬੰਦ ਕਰਾਂਗਾ ਤੇ ਇਸ ਨਾਲ ਸਰਕਾਰ ਦੇ ਖਜਾਨੇ ਵਿੱਚ 20 ਹਜ਼ਾਰ ਕਰੋੜ ਆਵੇਗਾ, ਜਿਸ ਕਾਰਨ ਰੇਤਾ ਮਾਫੀਆਂ ’ਤੇ ਹੀ ਲਗਾਮ ਲਗਾਉਣ ਨਾਲ ਔਰਤਾਂ ਦੇ ਖਾਤੇ ਵਿੱਚ ਪੈਸੇ ਪਾ ਦਿੱਤੇ ਜਾਣਗੇ।