ਜੰਲਧਰ:ਪੰਜਾਬ 'ਚ 19 ਮਈ ਨੂੰ ਪਈਆਂ ਵੋਟਾਂ ਤੋਂ ਬਾਅਦ ਈਵੀਐਮ ਮਸ਼ੀਨਾਂ ਲਗਾਤਾਰ ਭਾਰੀ ਸੁਰੱਖਿਆ ਹੇਠ ਜਲੰਧਰ-ਕਪੂਰਥਲਾ ਰੋਡ ਉੱਤੇ ਸਥਿਤ ਪਟਵਾਰਖਾਨੇ ਵਿਖੇ ਸਟਰਾਂਗ ਰੂਮ 'ਚ ਰਖਵਾਈਆਂ ਗਈਆਂ ਹਨ।
ਪ੍ਰਸ਼ਾਸਨ ਵੱਲੋਂ ਕੱਲ੍ਹ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਨੇ। ਵੋਟਾਂ ਦੀ ਗਿਣਤੀ ਨੂੰ ਲੈ ਕੇ ਸੁਰੱਖਿਆ ਨੂੰ ਵੇਖਦੇ ਹੋਏ ਕਰੀਬ ਇੱਕ ਹਜ਼ਾਰ ਪੁਲੀਸ ਮੁਲਾਜ਼ਮ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ । ਇਸ ਤੋਂ ਇਲਾਵਾ ਪੰਜ ਨਿਰੀਖਕ ਦੀ ਨਿਗਰਾਨੀ ਹੇਠ ਕਰੀਬ 1500 ਮੁਲਾਜ਼ਮ ਇਨ੍ਹਾਂ ਵੋਟਾਂ ਦੀਆਂ ਗਿਣਤੀਆਂ ਨੂੰ ਮੁਕੰਮਲ ਕਰਨਗੇ ।
ਜੰਲਧਰ 'ਚ ਈਵੀਐਮ ਦੀ ਸੁਰੱਖਿਆਂ ਨੂੰ ਲੈ ਕੇ ਪੁਖ਼ਤਾ ਪ੍ਰਬੰਧ
ਵੋਟਾਂ ਦੀ ਗਿਣਤੀ ਨੂੰ ਲੈ ਕੇ ਸੁਰੱਖਿਆ ਨੂੰ ਵੇਖਦੇ ਹੋਏ ਕਰੀਬ ਇੱਕ ਹਜ਼ਾਰ ਪੁਲਿਸ ਮੁਲਾਜ਼ਮ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ । ਇਸ ਤੋਂ ਇਲਾਵਾ ਪੰਜ ਨਿਰੀਖਕ ਦੀ ਨਿਗਰਾਨੀ ਹੇਠ ਕਰੀਬ 1500 ਮੁਲਾਜ਼ਮ ਇਨ੍ਹਾਂ ਵੋਟਾਂ ਦੀਆਂ ਗਿਣਤੀਆਂ ਨੂੰ ਮੁਕੰਮਲ ਕਰਨਗੇ।
ਈਵੀਐਮ ਦੀ ਸੁਰੱਖਿਆਂ ਮੁਕੰਮਲ
ਜਲੰਧਰ ਦੇ ਨੌ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੌਰਾਨ ਬਣਾਏ ਗਏ ਬੂਥਾਂ ਮੁਤਾਬਿਕ ਅਲੱਗ-ਅਲੱਗ ਰਾਊਂਡ ਵਿੱਚ ਕੀਤੀ ਜਾਏਗੀ। ਪ੍ਰਸ਼ਾਸਨ ਵੱਲੋਂ ਕਾਊਂਟਿੰਗ ਸਟਾਫ਼ ਅਤੇ ਮੀਡੀਆ ਨੂੰ ਛੇ ਵਜੇ ਵੋਟਾਂ ਦੀ ਗਿਣਤੀ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ, ਉਧਰ ਦੂਜੇ ਪਾਸੇ ਇਹ ਗਿਣਤੀ 12 ਤੋਂ ਲੈ ਕੇ 18 ਰਾਊਂਡਾਂ ਵਿੱਚ ਚੱਲੇਗੀ ।