ਜਲੰਧਰ: ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕਾ ਫਗਵਾੜਾ ਗੇਟ ਵਿੱਚ ਸ਼ਨੀਵਾਰ ਰਾਤ ਨੂੰ ਲਗਭਗ 9:15 'ਚ ਇੱਕ ਦੁਕਾਨ ਦੀ ਉੱਪਰੀ ਮੰਜ਼ਿਲ ਵਿੱਚ ਅੱਗ ਲੱਗ ਗਈ। ਅੱਗ ਲੱਗਣ ਨਾਲ ਇਲਾਕੇ 'ਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਅੱਗ ਬੁਝਾਉ ਦਸਤੇ ਦੀ ਗੱਡੀ ਨੇ ਅੱਗ 'ਤੇ ਕਾਬੂ ਪਾ ਲਿਆ। ਅੱਗ ਦੁਕਾਨ ਦੇ ਉੱਪਰੀ ਮੰਜ਼ਿਲ 'ਤੇ ਲੱਗੇ ਹੋਣ ਦੇ ਕਾਰਨ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਕਾਫੀ ਸਖ਼ਤ ਮਿਹਨਤ ਕਰਨੀ ਪਈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਪਾ ਰਿਹਾ ਹੈ ਕਿ ਅੱਗ ਕਿਸ ਕਾਰਨ ਲੱਗੀ।
ਦੁਕਾਨ 'ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਦਾ ਮਾਹੌਲ
ਜਲੰਧਰ ਦੇ ਫਗਵਾੜਾ ਗੇਟ ਸਥਿਤ ਕੇ. ਇਲੈਕਟ੍ਰੀਕਲ ਦੀ ਦੁਕਾਨ 'ਚ ਅਚਾਨਕ ਤੀਜੀ ਮੰਜ਼ਿਲ 'ਤੇ ਅੱਗ ਲਗਣ ਕਾਰਨ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਮੌਕੇ 'ਤੇ ਪੁੱਜੀ ਅੱਗ ਬੁਝਾਉ ਦਸਤੇ ਦੀ ਗੱਡੀ ਨੇ ਅੱਗ 'ਤੇ ਕਾਬੂ ਪਾ ਲਿਆ।
ਫ਼ੋਟੋ।
ਜ਼ਿਕਰਯੋਗ ਹੈ ਕਿ ਫਗਵਾੜਾ ਗੇਟ ਸਥਿਤ ਕੇ. ਇਲੈਕਟ੍ਰੀਕਲ ਦੀ ਦੁਕਾਨ 'ਚ ਅਚਾਨਕ ਤੀਜੀ ਮੰਜ਼ਿਲ 'ਤੇ ਅੱਗ ਲਗ ਗਈ। ਇਸ ਹਾਦਸੇ 'ਚ ਕਿਸੇ ਦਾ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਆਈ ਹੈ, ਪਰ ਦੁਕਾਨ ਮਾਲਕ ਦਾ ਲੱਖਾਂ ਦਾ ਸਮਾਣ ਸੜ ਕੇ ਸੁਆਹ ਹੋ ਗਿਆ।