ਪੰਜਾਬ

punjab

ਅੰਮ੍ਰਿਤਸਰ ਰੇਲ ਹਾਦਸਾ: ਰਿਪੋਰਟ 'ਚ ਕਾਂਗਰਸੀ ਪਾਰਸ਼ਦ ਮਿੱਠੂ ਮਦਾਨ ਨੂੰ ਠਹਿਰਾਇਆ ਮੁੱਖ ਦੋਸ਼ੀ

By

Published : Dec 28, 2019, 6:39 PM IST

Updated : Dec 28, 2019, 7:29 PM IST

ਇਸ ਆਯੋਜਨ ਲਈ ਆਯੋਜਕ ਕਾਂਗਰਸੀ ਪਾਰਸ਼ਦ ਮਿੱਠੂ ਮਦਾਨ ਵੱਲੋਂ ਕਿਸੇ ਵੀ ਮਹਿਕਮੇ ਤੋਂ ਇਜਾਜ਼ਤ ਨਹੀਂ ਲਈ ਗਈ ਸੀ। ਇਸ ਲਈ ਇਸ ਰਿਪੋਰਟ ਮੁਤਾਬਕ ਮੁੱਖ ਆਰੋਪੀ ਆਯੋਜਕ ਮਿੱਠੂ ਮਦਾਨ ਨੂੰ ਮੰਨਿਆ ਗਿਆ ਹੈ।

ਕਾਂਗਰਸੀ ਪਾਰਸ਼ਦ ਮਿੱਠੂ ਮਦਾਨ
ਕਾਂਗਰਸੀ ਪਾਰਸ਼ਦ ਮਿੱਠੂ ਮਦਾਨ

ਜਲੰਧਰ: 18 ਅਕਤੂਬਰ 2018 ਨੂੰ ਦੁਸਹਿਰੇ ਮੌਕੇ ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਰੇਲ ਗੱਡੀ ਹੇਠਾਂ ਆਉਂਣ ਕਾਰਨ 58 ਲੋਕਾਂ ਦੀ ਮੌਤ ਹੋ ਗਈ ਜਦ ਕਿ 70 ਲੋਕ ਗੰਭੀਰ ਜ਼ਖਮੀ ਹੋਏ ਸਨ। ਇਸ ਰੇਲ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਸਨ। ਹਾਦਸੇ ਦੀ ਮੈਜਿਸਟ੍ਰੇਟ ਵੱਲੋਂ ਦਿੱਤੀ ਗਈ ਰਿਪੋਰਟ ਵਿੱਚ ਦੁਸਹਿਰੇ ਦਾ ਆਯੋਜਨ ਕਰਨ ਵਾਲੀ ਆਯੋਜਕ ਸੋਸਾਇਟੀ ਤੇ ਕਾਂਗਰਸੀ ਪਾਰਸ਼ਦ ਮਿੱਠੂ ਮਦਾਨ ਨੂੰ ਮੁੱਖ ਦੋਸ਼ੀ ਠਹਿਰਾਇਆ ਗਿਆ ਹੈ।

ਪਰ ਪਿਛਲੇ ਇੱਕ ਸਾਲ ਤੋਂ ਨਾ ਹੀ ਦੋਸ਼ੀਆਂ 'ਤੇ ਕੋਈ ਕਾਰਵਾਈ ਹੋਈ ਸੀ ਅਤੇ ਨਾ ਹੀ ਇਹ ਰਿਪੋਰਟ ਜਨਤਕ ਹੋਈ ਸੀ। ਇਸ ਦੌਰਾਨ ਪੀੜਤ ਪਰਿਵਾਰਾਂ ਵੱਲੋਂ ਜਗ੍ਹਾ ਜਗ੍ਹਾ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ।

ਅੰਮ੍ਰਿਤਸਰ ਰੇਲ ਹਾਦਸਾ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਯੋਜਕਾਂ ਵੱਲੋਂ ਇਸ ਕਾਰਜਕ੍ਰਮ ਨੂੰ ਕਾਰਨ ਲਈ ਕਿਸੇ ਵੀ ਮਹਿਕਮੇ ਤੋਂ ਇਜਾਜ਼ਤ ਨਹੀਂ ਲਈ ਅਤੇ ਨਾ ਹੀ ਕਿਸੇ ਮਹਿਕਮੇ ਨੂੰ ਇਸ ਦੀ ਕੋਈ ਸੂਚਨਾ ਦਿੱਤੀ ਸੀ। ਇਸ ਕਾਰਨ ਇਸ ਹਾਦਸੇ ਦੇ ਮੁੱਖ ਦੋਸ਼ੀ ਕਾਰਯਕ੍ਰਮ ਦੇ ਆਯੋਜਕਾਂ ਨੂੰ ਬਣਾਇਆ ਗਿਆ ਹੈ। ਫਿਲਹਾਲ ਦੇਖਣਾ ਇਹ ਹੈ ਕਿ ਹੁਣ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਪਾਉਂਦਾ ਹੈ ਕਿ ਅਜੇ ਵੀ ਉਨ੍ਹਾਂ ਨੂੰ ਆਪਣੀ ਲੜਾਈ ਦੀ ਜਦੋਂ ਜਹਿਦ ਕਰਨੀ ਪੈਂਦੀ ਹੈ।

Last Updated : Dec 28, 2019, 7:29 PM IST

ABOUT THE AUTHOR

...view details