ਪੰਜਾਬ

punjab

ETV Bharat / city

ਅੰਮ੍ਰਿਤਸਰ ਰੇਲ ਹਾਦਸੇ ਦੀ ਰਿਪੋਰਟ ਆਈ ਸਾਹਮਣੇ ਨਵਜੋਤ ਕੌਰ ਸਿੱਧੂ ਦਾ ਕਿਤੇ ਨਹੀਂ ਨਾਮ - Amritsar rail accident report

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਇਹ ਕਹਿ ਕੇ ਕਲੀਨ ਚਿੱਟ ਦਿੱਤੀ ਗਈ ਕਿ ਉਹ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ।

ਨਵਜੋਤ ਕੌਰ ਸਿੱਧੂ ਨੂੰ ਮਿਲੀ ਕਲਿਨ ਚਿੱਟ
ਨਵਜੋਤ ਕੌਰ ਸਿੱਧੂ ਨੂੰ ਮਿਲੀ ਕਲਿਨ ਚਿੱਟ

By

Published : Dec 28, 2019, 6:34 PM IST

ਜਲੰਧਰ: 18 ਅਕਤੂਬਰ 2018 ਨੂੰ ਦੁਸਹਿਰੇ ਮੌਕੇ ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਰੇਲ ਗੱਡੀ ਹੇਠਾਂ ਆਉਂਣ ਕਾਰਨ 58 ਲੋਕਾਂ ਦੀ ਮੌਤ ਹੋ ਗਈ ਜਦ ਕਿ 70 ਲੋਕ ਗੰਭੀਰ ਜ਼ਖਮੀ ਹੋਏ ਸਨ। ਅੱਜ ਈਟੀਵੀ ਭਾਰਤ ਦੇ ਹੱਥ ਇਸ ਹਾਦਸੇ ਦੀ ਜਾਂਚ ਦੀ ਕਾਪੀ ਆਈ ਹੈ ਤਾਂ ਉਸ ਰਿਪੋਰਟ 'ਚ ਕਈ ਵੱਡੇ-ਵੱਡੇ ਖ਼ੁਲਾਸੇ ਸਾਹਮਣੇ ਆਏ ਹਨ।

ਜਿਥੇ ਇੱਕ ਪਾਸੇ ਜਾਂਚ ਰਿਪੋਰਟ 'ਚ ਮੁੱਖ ਆਰੋਪੀ ਆਯੋਜਕ ਮਿੱਠੂ ਮਦਾਨ ਨੂੰ ਮੰਨਿਆ ਗਿਆ ਹੈ। ਉਥੇ ਹੀ ਨਵਜੋਤ ਕੌਰ ਸਿੱਧੂ ਨੂੰ ਇਹ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਗਈ ਕਿ ਉਹ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ, ਜਦ ਕਿ ਇਹ ਘਟਨਾ ਘਟੀ ਸੀ ਉਸ ਵੇਲੇ ਨਵਜੋਤ ਕੌਰ ਸਿੱਧੂ ਸਟੇਜ 'ਤੇ ਮੌਜੂਦ ਸਨ ਪਰ ਘਟਨਾ ਤੋਂ ਤੁਰੰਤ ਬਾਅਦ ਉਹ ਉਥੋਂ ਚਲੇ ਗਏ।

ਨਵਜੋਤ ਕੌਰ ਸਿੱਧੂ ਨੂੰ ਮਿਲੀ ਕਲਿਨ ਚਿੱਟ

ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹਫਤੇ ਅੰਦਰ ਮੈਜਿਸਟ੍ਰੇਟ ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕਹੀ ਸੀ। ਪਰ ਪਿਛਲੇ ਇੱਕ ਸਾਲ ਤੋਂ ਸਜ਼ਾ ਦੇਣਾ ਤਾਂ ਦੂਰ ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਵੱਲੋਂ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਵੀ ਜਨਤਕ ਨਹੀਂ ਕੀਤੀ ਗਈ। ਇਸੇ ਗੱਲ ਤੋਂ ਨਾਰਾਜ਼ ਪੀੜਤ ਪਰਿਵਾਰ ਪ੍ਰਸ਼ਾਸਨਿਕ ਦਫਤਰਾਂ ਦੇ ਬਾਹਰ ਤੇ ਕਦੇ ਨਵਜੋਤ ਕੌਰ ਸਿੱਧੂ ਦੇ ਘਰ ਦੇ ਬਾਹਰ ਧਰਨਾ ਲਗਾਉਂਦੇ ਹੋਏ ਨਜ਼ਰ ਆਉਂਦੇ ਸੀ। ਉਧਰ ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਜਨ ਇਸ ਰਿਪੋਰਟ ਵਿੱਚ ਸਿੱਧੂ ਬਾਰੇ ਕੁੱਛ ਨਾ ਕਹੇ ਜਾਣ 'ਤੇ ਨਿਰਾਸ਼ ਹਨ।

ABOUT THE AUTHOR

...view details