ਜਲੰਧਰ:ਜ਼ਿਲ੍ਹਾ ਜਲੰਧਰ, ਜਿਸ ਨੂੰ ਖੇਡਾਂ ਦਾ ਸ਼ਹਿਰ ਕਿਹਾ ਜਾਂਦਾ ਹੈ, ਇਸ ਸ਼ਹਿਰ ਨੇ ਜਿੱਥੇ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਸਪੋਰਟਸ ਇੰਡਸਟਰੀ ਦਿੱਤੀ ਹੈ ਉੱਥੇ ਹੀ ਕਈ ਐਸੇ ਖਿਡਾਰੀ ਵੀ ਪੈਦਾ ਕੀਤੇ ਨੇ ਜਿਨ੍ਹਾਂ ਨੇ ਖੇਡ ਦੀ ਦੁਨੀਆ ਵਿੱਚ ਆਪਣਾ ਨਾਮ ਚਮਕਾਉਂਦੇ ਹੋਏ ਨਾ ਸਿਰਫ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਬਲਕਿ ਪੂਰੀ ਦੁਨੀਆਂ ਵਿੱਚ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਹੈ, ਫਿਰ ਚਾਹੇ ਗੱਲ ਸੰਸਾਰਪੁਰ ਅਤੇ ਮਿੱਠਾਪੁਰ ਦੀ ਹਾਕੀ ਦੀ ਹੋਵੇ ਜਿਨ੍ਹਾਂ ਨੇ ਹੁਣ ਤਕ ਕਰੀਬ 18 ਓਲੰਪੀਅਨ ਦੇਸ਼ ਨੂੰ ਦਿੱਤੇ ਨੇ ਜਾਂ ਫਿਰ ਕ੍ਰਿਕਟ ਵਿਚ ਹਰਭਜਨ ਸਿੰਘ ਭੱਜੀ ਦੀ। ਇਹੀ ਨਹੀਂ ਜਲੰਧਰ ਨੇ ਕਈ ਐਸੇ ਖਿਡਾਰੀ ਵੀ ਦੇਸ਼ ਨੂੰ ਦਿੱਤੇ ਨੇ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਸੈਂਕੜੇ ਮੈਡਲ ਜਿੱਤ ਕੇ ਲੋਕਾਂ ਲਈ ਇੱਕ ਮਿਸਾਲ ਬਣੇ।
ਐਸਾ ਹੀ ਇੱਕ ਪਰਿਵਾਰ ਹੈ ਜਲੰਧਰ ਦੇ ਦੋਆਬਾ ਚੌਕ ਨੇੜੇ ਰਹਿਣ ਵਾਲਾ ਸਵਰਗੀ ਓਮ ਪ੍ਰਕਾਸ਼ ਭਾਟੀਆ ਦਾ, ਪ੍ਰਕਾਸ਼ ਭਾਟੀਆ ਅਤੇ ਉਨ੍ਹਾਂ ਦੀ ਪਤਨੀ ਸਾਧਨਾ ਭਾਟੀਆ ਦੋਨੋਂ ਸਰਕਾਰੀ ਸਕੂਲਾਂ ਵਿੱਚ ਟੀਚਰ ਸੀ। ਇਨ੍ਹਾਂ ਸਕੂਲਾਂ ਤੋਂ ਹੀ ਉਨ੍ਹਾਂ ਨੇ ਆਪਣੇ ਤਿੰਨ ਬੱਚੇ ਵੱਡੇ ਮ੍ਰਿਗੇਂਦਰ ਭਾਟੀਆ, ਇਸ ਤੋਂ ਛੋਟੇ ਰਿਗਵੇਦਰ ਭਾਟੀਆ ਅਤੇ ਧੀ ਮ੍ਰਿਧੂ ਭਾਟੀਆ ਨੂੰ ਪੜ੍ਹਾ ਲਿਖਾ ਕੇ ਨਾ ਸਿਰਫ਼ ਆਪਣੇ ਵਾਂਗ ਹੀ ਸਰਕਾਰੀ ਸਕੂਲਾਂ ਵਿੱਚ ਟੀਚਰ ਲੱਗਣ ਦੇ ਕਾਬਲ ਬਣਾਇਆ ਅਤੇ ਇਸ ਦੇ ਨਾਲ ਹੀ ਇਕ ਚੰਗਾ ਖਿਡਾਰੀ ਬਣਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਦੇ ਇਹ ਤਿੰਨੇ ਬੱਚੇ ਅੱਜ ਆਪਣੇ ਸ਼ਹਿਰ ਹੀ ਨਹੀਂ ਬਲਕਿ ਪੰਜਾਬ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕਰ ਰਹੇ ਹਨ। ਇਹੀ ਨਹੀਂ ਉਨ੍ਹਾਂ ਦਾ ਇੱਕ ਪੋਤਾ ਅਤੇ ਪੋਤੀ ਪਾਵਨੀ ਭਾਟੀਆ ਵੀ ਖੇਡਾਂ ਵਿੱਚ ਨਾਮ ਕਮਾ ਰਹੇ ਹਨ।
ਇਹ ਵੀ ਪੜੋ:Weather Report: ਪੰਜਾਬ ਦੇ ਕਈ ਸ਼ਹਿਰਾਂ ’ਚ ਪੈ ਸਕਦੈ ਮੀਂਹ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ
ਮ੍ਰਿਗੇਂਦਰ ਭਾਟੀਆ ਅਤੇ ਰਿਗਵੇਨਦਰ ਭਾਟੀਆ ਹੁਣ ਤਕ ਜਿੱਤ ਚੁੱਕੇ ਨੇ 400 ਮੈਡਲ:ਜੇਕਰ ਗੱਲ ਪਰਿਵਾਰ ਵਿੱਚ ਦੋਨਾਂ ਪੁੱਤਰਾਂ ਦੀ ਕਰੀਏ ਤਾਂ ਹੁਣ ਤਕ ਇਹ ਦੋਨੋ 400 ਤੋਂ ਵੱਧ ਮੈਡਲ ਜਿੱਤ ਚੁੱਕੇ ਹਨ। ਤੈਰਾਕੀ ਵਿੱਚ ਇੰਨੇ ਮੈਡਲ ਜਿੱਤਣਾ ਆਪਣੇ ਆਪ ਵਿੱਚ ਇੱਕ ਕੀਰਤੀਮਾਨ ਹੈ। ਵੱਡਾ ਭਰਾ ਮ੍ਰਿਗੇਂਦਰ ਭਾਟੀਆ ਜੋ ਕਿ ਸਰਕਾਰੀ ਸਕੂਲ ਵਿੱਚ ਸਾਇੰਸ ਟੀਚਰ ਹੈ ਹੁਣ ਤੱਕ ਤੈਰਾਕੀ ਵਿੱਚ 100 ਤੋਂ ਉੱਪਰ ਮੈਡਲ ਜਿੱਤ ਚੁੱਕਿਆ ਹੈ, ਜਦਕਿ ਛੋਟਾ ਰਿਗਵੇਦਰ ਭਾਟੀਆ ਹੁਣ ਤਕ 300 ਮੈਡਲ ਜਿੱਤ ਚੁੱਕਿਆ ਹੈ ਜਿਸ ਵਿੱਚ ਕਈ ਵਾਰ ਨੈਸ਼ਨਲ ਅਤੇ ਚਾਰ ਵਾਰ ਨੈਸ਼ਨਲ ਵਿੱਚ ਗੋਲਡ ਮੈਡਲ ਸ਼ਾਮਲ ਹੈ।
ਤੈਰਾਕੀ ਦੇ ਇਸ ਰਿਕਾਰਡ ਕਰਕੇ ਅੱਜ ਉਸ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਤੌਰ ਸਵਿਮਿੰਗ ਦੇ ਕੋਚ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਇਹੀ ਹੀ ਨਹੀਂ ਜਲੰਧਰ ਦੇ ਇੱਕ ਸਰਕਾਰੀ ਸਕੂਲ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਰਿਗਵੇਦਰ ਭਾਟੀਆ ਦੱਸਦੇ ਹਨ ਕਿ ਅੱਜ ਉਹ ਜਲੰਧਰ ਵਿਖੇ ਨਾ ਸਿਰਫ ਐਚਐਮਵੀ ਕਾਲਜ, ਸਪੋਰਟਸ ਕਾਲਜ ਅਤੇ ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ਤੈਰਾਕੀ ਸਿਖਾਉਂਦੇ ਹਨ, ਇਸ ਦੇ ਨਾਲ ਨਾਲ ਇਹ ਪੰਜਾਬ ਦੀ ਤੈਰਾਕੀ ਦੀ ਟੀਮ ਦੇ ਸਿਲੈਕਟਰ ਵੀ ਹਨ। ਹੁਣ ਇਸ ਸਾਲ ਨਵੰਬਰ ਵਿਖੇ ਉਹ ਆਸਟ੍ਰੇਲੀਆ ਵਿਖੇ ਹੋਣ ਵਾਲੀ ਮਾਸਟਰ ਇੰਟਰਨੈਸ਼ਨਲ ਸਵਿਮਿੰਗ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲੈਣ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਅੱਜ ਜੇ ਕੋਈ ਚੀਜ਼ ਸਭ ਤੋਂ ਜ਼ਿਆਦਾ ਮਹੱਤਵ ਰੱਖਦੀ ਹੈ ਤਾਂ ਉਹ ਹੈ ਤੈਰਾਕੀ ਜਿਹਦੇ ਕਰਕੇ ਅੱਜ ਉਨ੍ਹਾਂ ਨੂੰ ਪੂਰੇ ਦੇਸ਼ ਵਿੱਚ ਜਾਣਿਆ ਜਾਂਦਾ ਹੈ।
ਇਸ ਪਰਿਵਾਰ ਵਿੱਚ ਸਾਰੇ ਤੈਰਾਕ
ਸਿਰਫ ਪੁਰਸ਼ ਹੀ ਨਹੀਂ ਪਰਿਵਾਰ ਦੀ ਧੀ ਅਤੇ ਉਸ ਤੋਂ ਬਾਅਦ ਪਰਿਵਾਰ ਦੀ ਪੋਤੀ ਵੀ ਹੈ ਸਵਿਮਿੰਗ ਚੈਂਪੀਅਨ:ਰਿਗਵੇਦਰ ਭਾਟੀਆ ਅਤੇ ਉਸ ਦਾ ਭਰਾ ਹੀ ਪਰਿਵਾਰ ਵਿੱਚ 2 ਜਣੇ ਐਸੇ ਨਹੀਂ ਹਨ, ਜਿਨ੍ਹਾਂ ਨੇ ਤੈਰਾਕੀ ਵਿੱਚ ਆਪਣਾ ਨਾਮ ਕਮਾਇਆ ਹੈ ਬਲਕਿ ਉਨ੍ਹਾਂ ਦੀ ਭੈਣ ਮਰਿਧੂਮਯ ਭਾਟੀਆ ਵੀ ਇੱਕ ਤੈਰਾਕ ਹੈ ਅਤੇ ਉਸਨੇ ਵੀ ਹੁਣ ਤਕ 150 ਤੋਂ ਉੱਪਰ ਮੈਡਲ ਜਿੱਤ ਕੇ ਜਲੰਧਰ ਦਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ। ਪਰਿਵਾਰ ਦੀ ਇਹ ਬੇਟੀ ਸਰਕਾਰੀ ਸਕੂਲ ਵਿਖੇ ਹਿੰਦੀ ਦੀ ਟੀਚਰ ਹੈ, ਪਰ ਇਸ ਦੇ ਨਾਲ ਨਾਲ ਉਹ ਉਨ੍ਹਾਂ ਪਰਿਵਾਰਾਂ ਅਤੇ ਲੜਕੀਆਂ ਲਈ ਇੱਕ ਮਿਸਾਲ ਹੈ ਜੋ ਲੜਕੀਆਂ ਨੂੰ ਏਸ਼ੀਆ ਖੇਡਾਂ ਵਿੱਚ ਆਉਣ ਤੋਂ ਰੋਕਦੇ ਹਨ।
ਪਰਿਵਾਰ ਵਿੱਚ ਮਰਿਧੂਮਯ ਇਹ ਇਕੱਲੀ ਮਹਿਲਾ ਨਹੀਂ ਹੈ ਜਿਸ ਨੇ ਤੈਰਾਕੀ ਸਿੱਖ ਕੇ ਦੇਸ਼ ਵਿੱਚ ਕਈ ਮੈਡਲ ਜਿੱਤੇ ਬਲਕਿ ਇਸ ਪਰਿਵਾਰ ਦੀ ਪੋਤੀ ਜਿਸ ਦੀ ਉਮਰ ਅਜੇ ਮਹਿਜ਼ 9 ਸਾਲ ਹੈ ਅਤੇ ਚੌਥੀ ਜਮਾਤ ਵਿੱਚ ਪੜ੍ਹਦੀ ਹੈ ਉਹ ਵੀ ਹੁਣ ਤਕ 10 ਤੋਂ ਉੱਪਰ ਮੈਡਲ ਜਿੱਤ ਚੁੱਕੀ ਹੈ। ਰਾਘਵੇਂਦਰ ਭਾਟੀਆ ਦੱਸਦੇ ਨੇ ਕਿ ਉਨ੍ਹਾਂ ਦੀ ਬੇਟੀ ਨੇ ਤਿੰਨ ਸਾਲ ਦੀ ਉਮਰ ਤੋਂ ਤੈਰਾਕੀ ਸ਼ੁਰੂ ਕੀਤੀ ਸੀ ਅਤੇ ਉਸ ਨੂੰ ਹੁਣ ਤੱਕ 6 ਸਾਲ ਹੋ ਚੁੱਕੇ ਨੇ ਉਹ ਤੈਰਾਕੀ ਦੇ ਨਾਲ ਨਾਲ ਵੱਡੇ ਕੰਪੀਟੀਸ਼ਨਾਂ ਵਿਚ ਹਿੱਸਾ ਲੈ ਮੈਡਲ ਜਿੱਤ ਰਹੀ ਹੈ।
ਲੜਕੇ ਲੜਕੀਆਂ ਵਿੱਚ ਨਾ ਸਮਝੋ ਕੋਈ ਫਰਕ:ਰਾਘਵਿੰਦਰ ਭਾਟੀਆ ਦੀ ਮਾਂ ਸਾਧਨਾ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੂਰੀ ਮਿਹਨਤ ਨਾਲ ਸਿਰਫ਼ ਪੜ੍ਹਾਇਆ ਹੀ ਨਹੀਂ ਬਲਕਿ ਇੱਕ ਐਸੀ ਖੇਡ ਵੱਲ ਵੀ ਪ੍ਰੇਰਿਤ ਕੀਤਾ ਜਿਸ ਵਿੱਚ ਪੰਜਾਬ ਤੋਂ ਬਹੁਤ ਘੱਟ ਖਿਡਾਰੀ ਜਾਂਦੇ ਹਨ। ਖ਼ਾਸਕਰ ਜੇਕਰ ਗੱਲ ਕੁੜੀਆਂ ਵੀ ਕਰੀਏ ਤਾਂ ਕੁੜੀਆਂ ਨੂੰ ਤਾਂ ਇਸ ਖੇਡ ਲਈ ਚਲਦੀ ਜਾਣ ਹੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅੱਗੇ ਵਧਣ ਤੂੰ ਕਦੀ ਰੋਕਣਾ ਨਹੀਂ ਚਾਹੀਦਾ ਖ਼ਾਸਕਰ ਲੜਕੀਆਂ ਅਤੇ ਮਹਿਲਾਵਾਂ ਨੂੰ, ਉਹ ਕਹਿੰਦੇ ਨੇ ਕਿ ਅੱਜ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਬਹੁਤ ਮਾਣ ਹੈ ਜੋ ਲਗਾਤਾਰ ਇਸ ਖੇਡ ਵਿੱਚ ਲਗਾਤਾਰ ਨਾਮ ਕਮਾ ਰਹੇ ਹਨ।
ਇਹ ਵੀ ਪੜੋ:ਬਰਸਾਤੀ ਪਾਣੀ ਫ਼ਰੀਦਕੋਟੀਆਂ ਲਈ ਬਣਿਆ ਆਫ਼ਤ, ਸੜਕਾਂ ਨੇ ਧਾਰਿਆ ਦਰਿਆ ਦਾ ਰੂਪ !