ਪੰਜਾਬ

punjab

ETV Bharat / city

ਪਤਨੀ ਦੇ ਦੂਜੇ ਵਿਆਹ ਤੋਂ ਬਾਅਦ ਪਤੀ ਨੇ ਬੱਚਿਆ ਸਣੇ ਖਾਧਾ ਜ਼ਹਿਰ - jalandhar

ਪਤਨੀ ਵੱਲੋਂ ਦੂਜਾ ਵਿਆਹ ਕਰਵਾਉਣ ਮਗਰੋਂ ਵਿਅਕਤੀ ਨੇ ਬੱਚਿਆ ਸਣੇ ਜ਼ਹਿਰ ਖਾ ਲਿਆ।

ਪਤਨੀ ਦੇ ਦੂਜੇ ਵਿਆਹ ਤੋਂ ਬਾਅਦ ਪਤੀ ਨੇ ਬੱਚਿਆ ਸਣੇ ਖਾਧਾ ਜ਼ਹਿਰ
ਪਤਨੀ ਦੇ ਦੂਜੇ ਵਿਆਹ ਤੋਂ ਬਾਅਦ ਪਤੀ ਨੇ ਬੱਚਿਆ ਸਣੇ ਖਾਧਾ ਜ਼ਹਿਰ

By

Published : Jul 14, 2021, 10:31 PM IST

ਜਲੰਧਰ : ਨੂਰਮਹਿਲ ਇਲਾਕੇ ਵਿੱਚ ਅੱਜ ਇਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਸਣੇ ਜ਼ਹਿਰ ਨਿਗਲ ਲਿਆ। ਉਸ ਨੂੰ ਫੋਰਨ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਤੋਂ ਕੁਝ ਹੀ ਦੇਰ ਬਾਅਦ ਉਸ ਵਿਅਕਤੀ ਅਤੇ ਉਸ ਦੀ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਗ਼ਮ ਦਾ ਮਾਹੌਲ ਹੈ।

ਮੌਤ ਤੋਂ ਕੁੱਝ ਸਮਾਂ ਪਹਿਲਾਂ ਪੂਰੀ ਘਟਨਾ ਬਾਰੇ ਖ਼ੁਦ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਪੂਰੇ ਪਰਿਵਾਰ ਨਾਲ ਨੂਰਮਹਿਲ ਇਲਾਕੇ ਵਿੱਚ ਰਹਿੰਦਾ ਸੀ ਪਰ ਇਸ ਦੌਰਾਨ ਉਸ ਦੀ ਪਤਨੀ ਨੇ ਚੰਡੀਗੜ੍ਹ ਵਿਖੇ ਇਕ ਵਿਅਕਤੀ ਨਾਲ ਵਿਆਹ ਕਰਾ ਲਿਆ ਹੈ। ਉਹ ਦੋਵੇਂ ਰੱਲ ਕੇ ਉਸਨੂੰ ਮਾਰਨ ਦੀ ਧਮਕੀਆਂ ਦਿੰਦੇ ਹਨ।

ਪਤਨੀ ਦੇ ਦੂਜੇ ਵਿਆਹ ਤੋਂ ਬਾਅਦ ਪਤੀ ਨੇ ਬੱਚਿਆ ਸਣੇ ਖਾਧਾ ਜ਼ਹਿਰ

ਥਾਣਾ ਨੂਰਮਹਿਲ ਦੇ ਇੰਚਾਰਜ ਨੇ ਦੱਸਿਆ ਕਿ ਨੂਰਮਹਿਲ ਦੇ ਰਹਿਣ ਵਾਲੇ ਜਸਪ੍ਰੀਤ ਦੀ ਪਤਨੀ ਨੇ ਦੂਸਰਾ ਵਿਆਹ ਕਰਾ ਲਿਆ ਸੀ ਅਤੇ ਉਹ ਆਪਣੇ ਨਵੇਂ ਪਤੀ ਨਾਲ ਮਿਲ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ ਜਿਸ ਕਰਕੇ ਉਸ ਨੇ ਇਹ ਕਦਮ ਉਠਾਇਆ ਹੈ। ਪੁਲਿਸ ਵੱਲੋਂ ਤਿੰਨ ਲੋਕਾਂ 'ਤੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ :560 ਸਬ ਇੰਸਪੈਕਟਰ ਭਰਤੀ ਮਾਮਲੇ 'ਤੇ DGP ਨੂੰ ਨੋਟਿਸ

ABOUT THE AUTHOR

...view details