ਪੰਜਾਬ

punjab

ETV Bharat / city

ਹੁਣ ਪਰਾਲੀ ਪ੍ਰਦੂਸ਼ਣ ਦਾ ਹੋਵੇਗਾ ਹੱਲ! ਪੰਜਾਬ ’ਚ ਲੱਗੀ ਪਰਾਲੀ ਤੋਂ ਕੋਲਾ ਬਣਾਉਣ ਵਾਲੀ ਮਸ਼ੀਨ - ਪਰਾਲੀ ਤੋਂ ਕੋਲਾ ਬਣਾਉਣ ਵਾਲੀ ਮਸ਼ੀਨ

ਜਲੰਧਰ ਦੇ ਇੱਕ ਉਦਯੋਗਪਤੀ ਨੇ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਹੈ ਜਿਸ ਨਾਲ ਖੇਤਾਂ ਵਿਚ ਪਈ ਇਸ ਨਾੜ ਨੂੰ ਜਲਾ ਕੇ ਕੋਲੇ ਦਾ ਰੂਪ ਦਿੱਤਾ ਜਾ ਸਕਦਾ ਹੈ ਅਤੇ ਨਾਲ ਹੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾ ਸਕਦਾ ਹੈ। ਪੜੋ ਪੂਰੀ ਖ਼ਬਰ...

Now the problem of pollution will be solved! Straw Coal Making Machine
ਪੰਜਾਬ ’ਚ ਲੱਗੀ ਪਰਾਲੀ ਤੋਂ ਕੋਲਾ ਬਣਾਉਣ ਵਾਲੀ ਮਸ਼ੀਨ

By

Published : May 12, 2022, 1:51 PM IST

ਜਲੰਧਰ :ਇੱਕ ਪਾਸੇ ਜਿੱਥੇ ਉੱਤਰ ਭਾਰਤ ਵਿੱਚ ਝੋਨੇ ਅਤੇ ਕਣਕ ਦੀ ਫ਼ਸਲ ਤੋਂ ਬਾਅਦ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਗਾਉਣਾ ਪਿਛਲੇ ਕਾਫ਼ੀ ਸਮੇਂ ਤੋਂ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਫ਼ਸਲ ਕੱਟੇ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਜੋ ਪ੍ਰਦੂਸ਼ਣ ਦਾ ਇੱਕ ਮੁੱਖ ਕਾਰਨ ਬਣਦਾ ਹੈ। ਉੱਥੇ ਹੀ ਦੂਸਰੇ ਪਾਸੇ ਦੇਸ਼ ਵਿੱਚ ਕੋਲੇ ਦੀ ਕਮੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਪਰ ਹੁਣ ਜਲੰਧਰ ਦੇ ਇੱਕ ਉਦਯੋਗਪਤੀ ਨੇ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਹੈ ਜਿਸ ਨਾਲ ਖੇਤਾਂ ਵਿਚ ਪਈ ਇਸ ਨਾੜ ਨੂੰ ਜਲਾ ਕੇ ਕੋਲੇ ਦਾ ਰੂਪ ਦਿੱਤਾ ਜਾ ਸਕਦਾ ਹੈ ਅਤੇ ਨਾਲ ਹੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾ ਸਕਦਾ ਹੈ।

ਇੱਕ ਪਾਸੇ ਜਿੱਥੇ ਉੱਤਰ ਭਾਰਤ ਵਿੱਚ ਝੋਨੇ ਅਤੇ ਕਣਕ ਦੀ ਫਸਲ ਤੋਂ ਬਾਅਦ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਗਾਉਣਾ ਪਿਛਲੇ ਕਾਫ਼ੀ ਸਮੇਂ ਤੋਂ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਫ਼ਸਲ ਕੱਟੇ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਜੋ ਪ੍ਰਦੂਸ਼ਣ ਦਾ ਇੱਕ ਮੁੱਖ ਕਾਰਨ ਬਣਦਾ ਹੈ। ਉੱਥੇ ਹੀ ਦੂਸਰੇ ਪਾਸੇ ਦੇਸ਼ ਵਿੱਚ ਕੋਇਲੇ ਦੀ ਕਮੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ, ਪਰ ਹੁਣ ਜਲੰਧਰ ਦੇ ਇੱਕ ਉਦਯੋਗਪਤੀ ਨੇ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਹੈ ਜਿਸ ਨਾਲ ਖੇਤਾਂ ਵਿੱਚ ਪਈ ਇਸ ਨਾੜ ਨੂੰ ਸਾੜ ਕੇ ਕੋਲੇ ਦਾ ਰੂਪ ਦਿੱਤਾ ਜਾ ਸਕਦਾ ਹੈ ਅਤੇ ਨਾਲ ਹੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾ ਸਕਦਾ ਹੈ।

ਹੁਣ ਪਰਾਲੀ ਪ੍ਰਦੂਸ਼ਣ ਦਾ ਹੋਵੇਗਾ ਹੱਲ! ਪੰਜਾਬ ’ਚ ਲੱਗੀ ਪਰਾਲੀ ਤੋਂ ਕੋਲਾ ਬਣਾਉਣ ਵਾਲੀ ਮਸ਼ੀਨ

ਇਸ ਬਾਰੇ ਗੱਲ ਕਰਦੇ ਹੋਏ ਜਲੰਧਰ ਦੇ ਨਾਮੀ ਉਦਯੋਗਪਤੀ ਅਜੇ ਪਲਟਾ ਦੱਸਦੇ ਨੇ ਕਿ ਹਰ ਉਹ ਚੀਜ਼ ਜੋ ਸੜ ਕੇ ਅੱਗ ਬਣਦੀ ਹੈ ਐਨਰਜੀ ਦਾ ਇੱਕ ਵੱਡਾ ਸਬੂਤ ਹੈ। ਉਨ੍ਹਾਂ ਮੁਤਾਬਕ ਇੱਕ ਪਾਸੇ ਜਿੱਥੇ ਦੁਨੀਆਂ ਐਨਐਸਜੀ ਦੇ ਸਰੋਤ ਲਈ ਆਪਸ ਵਿੱਚ ਲੜ ਰਹੀ ਹੈ, ਉੱਥੇ ਦੂਸਰੇ ਪਾਸੇ ਸਾਡੇ ਦੇਸ਼ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਇਸ ਸਭ ਵਿੱਚ ਕੋਈ ਇਹ ਨਹੀਂ ਸੋਚਦਾ ਕਿ ਹਰ ਉਹ ਚੀਜ਼ ਜੋ ਚੱਲ ਸਕਦੀ ਹੈ। ਇੱਕ ਫਿਊਲ ਹੈ ਅਤੇ ਇਸੇ ਤਰ੍ਹਾਂ ਪਰਾਲੀ ਵੀ ਸਾਡੇ ਲਈ ਇੱਕ ਫਿਊਲ ਦਾ ਹੀ ਕੰਮ ਕਰ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਅੱਜ ਉਹੀ ਜਾਣੇ-ਅਣਜਾਣੇ ਪਰਾਲੀ ਦੇ ਰੂਪ ਵਿੱਚ ਐਨਰਜੀ ਦੇ ਇੱਕ ਵੱਡੇ ਸਰੂਤ ਨੂੰ ਨਾ ਸਿਰਫ਼ ਖੇਤਾਂ ਵਿੱਚ ਸਾੜ ਕੇ ਖਤਮ ਕਰ ਰਹੇ ਹਾਂ ਬਲਕਿ ਇਸ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਵੀ ਪੈਦਾ ਕਰ ਰਹੇ ਹਾਂ।

ਅਜੇ ਪਲਤਾ ਅਨੁਸਾਰ ਇਹ ਪ੍ਰੋਸੈੱਸ ਸੇਮ ਉਹੀ ਪ੍ਰੋਸੈੱਸ ਹੈ, ਜਿਵੇਂ ਹਜ਼ਾਰਾਂ ਸਾਲਾਂ ਪਹਿਲੇ ਧਰਤੀ ਦੇ ਥੱਲੇ ਦੱਬੀਆਂ ਹੋਈਆਂ ਕੁੱਝ ਚੀਜ਼ਾਂ ਕੋਇਲੇ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਹਾਲਾਂਕਿ ਇਸ ਪ੍ਰੋਸੈਸ ਨੂੰ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਪਰ ਉਨ੍ਹਾਂ ਵੱਲੋਂ ਬਣਾਈ ਗਈ ਇਹ ਮਸ਼ੀਨ ਦੁਆਰਾ ਇਹ ਪ੍ਰੋਸੈੱਸ ਛੇਤੀ ਪੂਰਾ ਹੋ ਜਾਂਦਾ ਹੈ। ਇਸ ਨਾਲ ਪਰਾਲੀ ਨੂੰ ਕੋਲਾ ਬਣਾਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ। ਉਨ੍ਹਾਂ ਮੁਤਾਬਕ ਇਸ ਮਸ਼ੀਨ ਨਾਲ ਇਸ ਦਾ ਕੰਮ ਹੁਣ ਆਖ਼ਰੀ ਪੜਾਅ ਉੱਤੇ ਹੈ ਅਤੇ ਜਲਦ ਹੀ ਸਰਕਾਰ ਨਾਲ ਗੱਲ ਕਰਕੇ ਪੰਜਾਬ ਵਿੱਚ ਪਰਾਲੀ ਤੋਂ ਕੋਇਲਾ ਬਣਾਉਣ ਦਾ ਪ੍ਰੋਸੈੱਸ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ :ਜ਼ਮੀਨ ਕੁਰਕੀ ਦਾ ਫਰਮਾਨ, ਕਿਸਾਨ ਪਰਿਵਾਰ ਦੇ ਹੱਕ ‘ਚ ਉੱਤਰੀ ਕਿਸਾਨ ਜਥੇਬੰਦੀ

ABOUT THE AUTHOR

...view details