ਪੰਜਾਬ

punjab

ETV Bharat / city

ਸੋਸ਼ਲ ਮੀਡੀਆਂ 'ਤੇ ਛਾਈ ਜਲੰਧਰ ਦੀ 'ਪਰੌਂਠੇ ਆਲੀ ਬੇਬੇ', ਲੋਕਾਂ ਲਈ ਉਮੀਦ ਦੀ ਕਿਰਨ - ਸੋਸ਼ਲ ਮੀਡੀਆ

ਕਮਲੇਸ਼ ਨਾਂਅ ਦੀ ਬਜ਼ੁਰਗ ਮਹਿਲਾ ਆਪਣੇ ਘਰ ਦੇ ਬਾਹਰ ਪਰੌਂਠੇ ਬਣਾਉਂਦੀ ਹੈ। ਰਾਤ ਵੇਲੇ ਕੰਮ ਕਰਨ ਵਾਲਿਆਂ ਲਈ ਇਹ ਮਹਿਲਾ ਉਮੀਦ ਦੀ ਕਿਰਨ ਹੈ ਜੋ ਉਨ੍ਹਾਂ ਦਾ ਢਿੱਡ ਭਰਦੀ ਹੈ।

ਸੋਸ਼ਲ ਮੀਡੀਆਂ 'ਤੇ ਛਾਈ ਜਲੰਧਰ ਦੀ 'ਪਰੌਂਠੇ ਆਲੀ ਬੇਬੇ', ਲੋਕਾਂ ਲਈ ਉਮੀਦ ਦੀ ਕਿਰਨ
ਸੋਸ਼ਲ ਮੀਡੀਆਂ 'ਤੇ ਛਾਈ ਜਲੰਧਰ ਦੀ 'ਪਰੌਂਠੇ ਆਲੀ ਬੇਬੇ', ਲੋਕਾਂ ਲਈ ਉਮੀਦ ਦੀ ਕਿਰਨ

By

Published : Nov 7, 2020, 7:27 PM IST

ਜਲੰਧਰ: ਕਹਿੰਦੇ ਨੇ ਮਜਬੂਰੀ ਉਮਰ ਨਹੀਂ ਦੇਖਦੀ। ਮਜਬੂਰੀ ਅਤੇ ਹਾਲਾਤ ਇਨਸਾਨ ਕੋਲੋਂ ਕੁਝ ਵੀ ਕਰਵਾ ਸਕਦੇ ਹਨ। ਇੰਨਾ ਹਾਲਾਤਾਂ ਵਿਚਾਲੇ ਜੇ ਇਨਸਾਨ ਅੰਦਰ ਜ਼ਿੰਦਗੀ ਨੂੰ ਆਪਣੇ ਅਸੂਲਾਂ ਦੇ ਹਿਸਾਬ ਨਾਲ ਜਿਊਣ ਦਾ ਜਜ਼ਬਾ ਹੋਵੇ ਤਾਂ ਉਹ ਕਈਆਂ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦਾ ਹੈ। ਅਜਿਹੀ ਇੱਕ ਪ੍ਰੇਰਣਾ ਸਰੋਤ ਹਰ ਰਾਤ ਜਲੰਧਰ ਦੇ ਫਗਵਾੜਾ ਗੇਟ ਮਾਰਕੀਟ 'ਚ ਬੀਤੇ 30 ਸਾਲਾਂ ਤੋਂ ਰਾਹਗੀਰਾਂ ਲਈ ਪਰੌਂਠੇ ਬਣਾ ਕੇ ਵੇਚਦੀ ਹੈ ਤੇ ਆਪਣਾ ਢਿੱਡ ਪਾਲਦੀ ਹੈ। 75 ਸਾਲਾਂ ਇਹ ਬੇਬੇ ਰਾਤ 8 ਵਜੇ ਤੋਂ ਸਵੇਰ ਦੇ 2 ਵਜੇ ਤੱਕ ਪਰੌਂਠੇ ਵੇਚਣ ਦਾ ਕੰਮ ਕਰਦੀ ਹੈ।

ਸੋਸ਼ਲ ਮੀਡੀਆਂ 'ਤੇ ਛਾਈ ਜਲੰਧਰ ਦੀ 'ਪਰੌਂਠੇ ਆਲੀ ਬੇਬੇ', ਲੋਕਾਂ ਲਈ ਉਮੀਦ ਦੀ ਕਿਰਨ

ਕਮਲੇਸ਼ ਨਾਂਅ ਦੀ ਬਜ਼ੁਰਗ ਮਹਿਲਾ ਦੁਕਾਨ ਦੇ ਬਾਹਰ ਬੈਠ ਕੇ ਪਰੌਂਠੇ ਬਣਾਉਂਦੀ ਹੈ। ਰਾਤ ਵੇਲੇ ਕੰਮ ਕਰਨ ਵਾਲਿਆਂ ਲਈ ਇਹ ਮਹਿਲਾ ਉਮੀਦ ਦੀ ਕਿਰਨ ਹੈ ਜੋ ਉਨ੍ਹਾਂ ਦਾ ਢਿੱਡ ਭਰਦੀ ਹੈ। ਜਿੰਨਾ ਦੁਕਾਨਾਂ ਅੱਗੇ ਉਹ ਇਹ ਕੱਮ ਕਰਦੀ ਹੈ ਉਹ ਉਸਦੀ ਮਾਂ ਦੀਆਂ ਹਨ ਪਰ ਪੁਰਾਣੇ ਸਮੇਂ 'ਚ ਕਿਰਾਏ 'ਤੇ ਦਿੱਤੀਆਂ ਗਈਆਂ ਇਨ੍ਹਾਂ ਦੁਕਾਨਾਂ ਦਾ ਕਿਰਾਇਆ ਅੱਜ ਵੀ 7 ਤੋਂ 8 ਸੌ ਰੁਪਏ ਮਹੀਨਾ ਹੀ ਆਉਂਦਾ ਹੈ।

ਆਪਣੇ ਬਾਰੇ ਦੱਸਦੇ ਹੋਏ ਕਮਲੇਸ਼ ਨੇ ਕਿਹਾ ਕਿ ਉਸ ਦਾ ਆਪਣਾ ਇੱਕ ਪਰਿਵਾਰ ਹੈ ਪਰ ਉਸ ਦੀ ਇੰਨੀ ਕਮਾਈ ਨਹੀਂ ਹੈ ਕਿ ਉਹ ਦਿਨ ਵਿੱਚ ਕਮ ਕਰਕੇ ਘਰ ਦਾ ਗੁਜ਼ਾਰਾ ਕਰ ਸਕੇ। ਉਹ ਦੱਸਦੀ ਹੈ ਕਿ ਜਿੰਨਾ ਦੁਕਾਨਾਂ ਅੱਗੇ ਉਹ ਇਹ ਕਮ ਕਰਦੀ ਹੈ ਉਹ ਉਸ ਦੀ ਮਾਂ ਦੀਆਂ ਹਨ ਪਰ ਪੁਰਾਣੇ ਸਮਿਆਂ 'ਤੇ ਕਿਰਾਏ 'ਤੇ ਦਿੱਤੀਆਂ ਗਈਆਂ ਇਨ੍ਹਾਂ ਦੁਕਾਨਾਂ ਦਾ ਕਿਰਾਇਆ ਅੱਜ ਵੀ 700 ਤੋਂ 800 ਰੁਪਏ ਮਹੀਨਾ ਹੀ ਆਉਂਦਾ ਹੈ। ਇਸ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਸਾਰੀ ਰਾਤ ਪਰੌਂਠੇ ਬਣਾ ਕੇ ਵੇਚਣ ਵਾਲੀ ਇਹ ਮਹਿਲਾ ਕਹਿੰਦੀ ਹੈ ਕੀ ਇਨਸਾਨ ਨੂੰ ਆਪਣੇ ਲਈ ਖੁਦ ਮਿਹਨਤ ਕਰਨੀ ਚਾਹੀਦੀ ਹੈ।

ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਸ ਮਹਿਲਾ ਕੋਲ ਗਾਹਕਾਂ ਦੀ ਗਿਣਤੀ ਪਹਿਲੇ ਨਾਲੋਂ ਵੱਧ ਗਈ ਹੈ। ਬਜ਼ੁਰਗ ਮਹਿਲਾ ਕੋਲੋਂ ਪਰੌਂਠੇ ਲੈਣ ਆਈ ਇੱਕ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਜਦੋਂ ਉਸ ਦੇ ਮੁੰਡੇ ਨੇ ਸੋਸ਼ਲ ਮੀਡੀਆ 'ਤੇ ਬਜ਼ੁਰਗ ਮਹਿਲਾ ਨੂੰ ਦੇਖਿਆ ਤਾਂ ਉਸ ਨੇ ਜਲਦ ਸਾਨੂੰ ਇਥੇ ਮਹਿਲਾ ਦੀ ਕੁਝ ਮਦਦ ਕਰਨ ਲਈ ਭੇਜਿਆ।

75 ਸਾਲ ਦੀ ਉਮਰ ਵਿੱਚ ਵੀ ਆਪਣੇ ਲਈ ਖੁਦ ਮਿਹਨਤ ਕਰਕੇ ਜ਼ਿੰਦਗੀ ਜਿਊਣ ਵਾਲੀ ਇਸ ਮਹਿਲਾ ਦੀ ਅੱਜ ਸੋਸ਼ਲ ਮੀਡੀਆ ਵਿੱਚ ਖੂਬ ਚਰਚਾ ਹੋ ਰਹੀ ਹੈ ਅਤੇ ਅਸੀਂ ਵੀ ਇਸ ਮਹਿਲਾ ਦੇ ਹੌਂਸਲੇ ਨੂੰ ਸਲਾਮ ਕਰਦੇ ਹਾਂ।

ABOUT THE AUTHOR

...view details