ਪੰਜਾਬ

punjab

By

Published : Feb 27, 2020, 8:52 PM IST

Updated : Feb 27, 2020, 9:07 PM IST

ETV Bharat / city

ਫਿਲੌਰ 'ਚ ਵਪਾਰੀ ਦੇ ਘਰ ਹੋਈ 30 ਲੱਖ ਦੀ ਚੋਰੀ

ਜਲੰਧਰ ਨੇੜੇ ਫਿਲੌਰ ਵਿਖੇ ਇੱਕ ਵਪਾਰੀ ਦੇ ਘਰ 30 ਲੱਖ ਰੁਪਏ ਤੇ ਗਹਿਣੇ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਵਪਾਰੀ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੇ ਮੁਲਜ਼ਮ ਦੀ ਭਾਲ ਜਾਰੀ ਹੈ।

ਫੋਟੋ
ਫੋਟੋ

ਜਲੰਧਰ: ਪੰਜਾਬ 'ਚ ਲੁੱਟੇਰਿਆਂ ਨੂੰ ਹੁਣ ਪੁਲਿਸ ਦਾ ਖੌਫ਼ ਨਹੀਂ ਰਿਹਾ ਸਗੋਂ ਲੁੱਟੇਰਿਆਂ ਤੇ ਚੋਰਾਂ ਦੇ ਹੌਂਸਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਕਸਬਾ ਫਿਲੌਰ ਵਿਖੇ ਸਾਹਮਣੇ ਆਇਆ ਹੈ। ਇੱਥੇ ਇੱਕ ਵਪਾਰੀ ਦੇ ਘਰ 'ਚੋਂ 30 ਲੱਖ ਰੁਪਏ ਤੇ ਗਹਿਣੇ ਚੋਰੀ ਹੋਣ ਦੀ ਖ਼ਬਰ ਹੈ।

ਫਿਲੌਰ 'ਚ ਵਪਾਰੀ ਘਰ ਲੱਖਾਂ ਦੀ ਚੋਰੀ

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਵਪਾਰੀ ਆਨੰਦ ਕੁਮਾਰ ਮਲਿਕ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਤ ਕਰੀਬ ਅੱਠ ਵਜੇ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਸਮਾਗਮ 'ਚ ਸ਼ਾਮਲ ਹੋਣ ਗਏ ਸਨ। ਜਦੋਂ ਉਹ ਘਰ ਵਾਪਸ ਮੁੜੇ ਤਾਂ ਉਨ੍ਹਾਂ ਵੇਖਿਆ ਕਿ ਘਰ ਦਾ ਦਰਵਾਜ਼ਾ ਖੁਲ੍ਹਾ ਹੋਇਆ ਹੈ, ਤੇ ਘਰ ਦਾ ਸਿਕਓਰਟੀ ਦਰਵਾਜੇ ਦਾ ਸ਼ੀਸ਼ਾ ਵੀ ਟੁੱਟਾ ਹੋਇਆ ਹੈ। ਘਰ ਦੀ ਜਾਂਚ ਦੌਰਾਨ ਲਾਕਰ 'ਚੋਂ ਸੋਨੇ ਤੇ ਡਾਇਮਡ ਦੇ ਗਹਿਣੀਆਂ ਸਣੇ ਨਕਦੀ ਗਾਇਬ ਸਨ। ਉਨ੍ਹਾਂ ਦੱਸਿਆ ਕਿ ਲਗਭਗ 30 ਲੱਖ ਰੁਪਏ ਤੋਂ ਵੱਧ ਦੀ ਚੋਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਘਰ ਤੋਂ ਨੌਕਰ ਫ਼ਰਾਰ ਹੈ, ਤੇ ਉਸ ਦਾ ਨਾਂਅ ਰਾਹੁਲ ਹੈ, ਤੇ ਉਹ ਹਰਦੋਈ ਉੱਤਰ ਪ੍ਰਦੇਸ਼ ਦਾ ਵਸਨੀਕ ਹੈ। ਉਨ੍ਹਾਂ ਨੇ ਰਾਹੁਲ ਨੂੰ ਮਹਿਜ ਕੁੱਝ ਸਮੇਂ ਪਹਿਲਾਂ ਹੀ ਆਪਣੇ ਘਰ ਕੰਮ 'ਤੇ ਰੱਖਿਆ ਸੀ।

ਹੋਰ ਪੜ੍ਹੋ :ਸਮਾਜ ਸੇਵੀ ਸੰਸਥਾ ਨੇ ਅਬੋਹਰ ਸਿਵਲ ਹਸਪਤਾਲ ਦੇ ਬਾਹਰ ਲਗਾਇਆ ਭੰਗੂੜਾ

ਇਸ ਚੋਰੀ ਮਾਮਲੇ ਬਾਰੇ ਦੱਸਦੇ ਹੋਏ ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਜਾਇਜ਼ਾ ਲੈਣ ਪੁਜੇ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸੀਸੀਟੀਵੀ ਫੁੱਟੇਜ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ, ਕਿ ਨੌਕਰ ਵੱਲੋਂ ਹੀ ਘਰ 'ਚ ਚੋਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਟੀਮ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ 'ਚ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।

Last Updated : Feb 27, 2020, 9:07 PM IST

ABOUT THE AUTHOR

...view details