ਪੰਜਾਬ

punjab

ETV Bharat / city

ਜਲੰਧਰ ਦੇ 3 ਮੈਡੀਕਲ ਸਟੋਰਾਂ ਤੋਂ ਬਰਾਮਦ ਹੋਇਆ ਨਸ਼ੀਲੀਆਂ ਦਵਾਈਆਂ, ਲਾਇਸੰਸ ਰੱਦ - licenses canceled

ਜਲੰਧਰ ਦੇ ਡਰੱਗ ਕੰਟਰੋਲ ਅਧਿਕਾਰੀਆਂ ਵੱਲੋਂ ਮੰਗਲਵਾਰ ਦੇਰ ਸ਼ਾਮ ਨੂੰ ਕੀਤੀ ਛਾਪੇਮਾਰੀ ਦੌਰਾਨ ਜ਼ਿਲੇ ਦੇ 3 ਵੱਖ-ਵੱਖ ਮੈਡੀਕਲ ਸਟੋਰਾਂ ਚੋਂ 2 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।

ਜਲੰਧਰ

By

Published : Jun 20, 2019, 5:43 AM IST

ਚੰਡੀਗੜ੍ਹ: ਜਲੰਧਰ ਦੇ ਡਰੱਗ ਕੰਟਰੋਲ ਅਧਿਕਾਰੀਆਂ ਵੱਲੋਂ ਮੰਗਲਵਾਰ ਦੇਰ ਸ਼ਾਮ ਨੂੰ ਕੀਤੀ ਛਾਪੇਮਾਰੀ ਦੌਰਾਨ ਜ਼ਿਲੇ ਦੇ 3 ਵੱਖ-ਵੱਖ ਮੈਡੀਕਲ ਸਟੋਰਾਂ ਚੋਂ 2 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਤੇ ਡਰੱਗ ਪ੍ਰਬੰਧਕ ਡਾਇਰੈਕਟੋਰੇਟ, ਪੰਜਾਬ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਦੱਸਿਆ ਕਿ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਠੱਲ ਪਾਉਣ ਲਈ ਨਿਯਮਿਤ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਤਰਜ 'ਤੇ ਕਮਲ ਕੰਬੋਜ, ਅਨੁਪਮਾ ਕਾਲੀਆ ਅਤੇ ਅਮਰਜੀਤ ਸਿੰਘ ਸਮੇਤ ਡਰੱਗ ਕੰਟਰੋਲ ਅਧਿਕਾਰੀਆਂ ਦੀ ਟੀਮ ਨੇ ਜ਼ਿਲਾ ਪੁਲਿਸ ਦੀ ਸਹਾਇਤਾ ਨਾਲ ਜਲੰਧਰ ਜ਼ਿਲੇ ਦੇ ਅਲਗ-ਅਲਗ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ। ਏ.ਡੀ.ਸੀ.ਪੀ. ਸੁਦਾਰਵਿਜਹੀ ਅਤੇ ਡੀ.ਸੀ.ਪੀ. (ਆਈ) ਗੁਰਮੀਤ ਸਿੰਘ ਖੁਦ ਪੁਲਿਸ ਪਾਰਟੀ ਨਾਲ ਗਏ।

ਉਨ੍ਹਾਂ ਨੇ ਛਾਪੇਮਾਰੀ ਕਰਕੇ ਜਮੁਨਾ ਮੈਡੀਕਲ ਹਾਲ, ਮੁਕਸੂਦਾਂ ਤੋਂ 90,492 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ। ਇੱਕ ਹੋਰ ਫਰਮ ਮੈਸਰਜ ਜਿੰਦਲ ਮੈਡੀਸਨਜ ਪ੍ਰਾਈਵੇਟ ਲਿਮਟਿਡ, ਦਿਲਕੁਸ਼ਾ ਮਾਰਕੀਟ ਤੋਂ ਰਿਕਾਰਡ ਰਹਿਤ 98,579 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜਬਤ ਕੀਤੀਆਂ ਗਈਆਂ। ਇਸ ਪਿੱਛੋਂ ਐਸ.ਐਸ. ਮੈਡੀਕੋਸ ਐਂਡ ਕਾਸਮੈਟਿਕ ਸਟੋਰ, ਨਕੋਦਰ ਤੋਂ 51,639 ਰੁਪਏ ਦੇ ਡਰੱਗ ਜ਼ਬਤ ਕੀਤੇ ਗਏ। ਇਸੇ ਤਰ੍ਹਾਂ ਮੁਕਸੂਦਾਂ ਦੇ ਗੋਰਵ ਮੈਡੀਕਲ ਸਟੋਰ ਤੋਂ 7680 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।

ਸ਼ੁਰੂਆਤੀ ਰਿਪੋਰਟਾਂ ਅਨੁਸਾਰ ਦਵਾਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੈਡੀਕਲ ਸਟੋਰਾਂ ਦੇ ਲਾਇਸੰਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਅਜਿਹਾ ਕਾਲਾ ਵਪਾਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ, ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਸਬੰਧੀ ਬਹੁਤ ਗੰਭੀਰ ਹਨ ਅਤੇ ਇਸ ਬੁਰਾਈ ਨੂੰ ਖਤਮ ਕਰਨ ਲਈ ਡਾਇਰੈਕਟੋਰੇਟ ਵਲੋਂ ਛੇਤੀ ਹੀ ਇਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ABOUT THE AUTHOR

...view details