ਪੰਜਾਬ

punjab

ETV Bharat / city

2 ਮਾਸੂਮਾਂ ਨੇ ਗਲਤੀਆਂ ਨਾਲ ਨਿਗਲਿਆ ਜਹਿਰ, ਇੱਕ ਦੀ ਮੌਤ, ਇੱਕ ਗੰਭੀਰ - one died

ਬੱਚੀਆਂ ਦੀ ਮਾਂ ਹਿਨਾ ਨੇ ਦੱਸਿਆ ਕਿ ਇਨ੍ਹਾਂ ਦੋਨੋਂ ਬੱਚਿਆਂ ਨੇ ਗਲਤੀ ਦੇ ਨਾਲ ਜ਼ਹਿਰ ਖਾ ਲਿਆ ਹੈ ਜਿਸ ਤੋਂ ਬਾਅਦ ਗੁਆਂਢੀਆਂ ਦੀ ਮਦਦ ਦੇ ਨਾਲ ਦੋਨਾਂ ਬੱਚੀਆਂ ਨੂੰ ਨਜ਼ਦੀਕੀ ਹਸਪਤਾਲ ਲੈ ਕੇ ਗਏ।

2 ਭੈਣਾਂ ਨੇ ਗਲਤੀਆਂ ਨਾਲ ਨਿਗਲਿਆ ਜਹਿਰ
2 ਭੈਣਾਂ ਨੇ ਗਲਤੀਆਂ ਨਾਲ ਨਿਗਲਿਆ ਜਹਿਰ

By

Published : Jul 12, 2021, 4:30 PM IST

ਜਲੰਧਰ:ਕਸਬਾ ਫਿਲੌਰ ਵਿਖੇ ਦੇ ਵਾਰਡ ਨੰਬਰ 10 ਵਿੱਚ ਰਹਿਣ ਵਾਲੀਆਂ 2 ਛੋਟੀਆਂ ਬੱਚੀਆਂ ਨੇ ਗਲਤੀ ਨਾਲ ਜ਼ਹਿਰ ਨਿਗਲ ਲਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਵਾਲੇ ਜਦੋਂ ਬੱਚੀ ਨੂੰ ਡੀਐਮਸੀ ਲੁਧਿਆਣਾ ਲੈ ਕੇ ਗਏ ਤਾਂ ਛੋਟੀ ਬੱਚੀ ਨੇ ਦਮ ਤੋੜ ਦਿੱਤਾ ਅਤੇ ਵੱਡੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

2 ਭੈਣਾਂ ਨੇ ਗਲਤੀਆਂ ਨਾਲ ਨਿਗਲਿਆ ਜਹਿਰ

ਇਹ ਵੀ ਪੜੋ: ਧਰਮਸ਼ਾਲਾ 'ਚ ਮੀਂਹ ਨੇ ਮਚਾਈ ਤਬਾਹੀ, ਗੱਡੀਆਂ ਹੜ੍ਹਾਈਆਂ

ਮਿਲੀ ਜਾਣਕਾਰੀ ਮੁਤਾਬਕ ਬੱਚੀਆਂ ਦੀ ਤਾਈ ਸੋਨੀਆ ਨੇ ਦੱਸਿਆ ਕਿ ਸਵੇਰੇ ਉਹ ਘਰ ਦੀ ਛੱਤ ਤੇ ਕੱਪੜੇ ਧੋ ਰਹੀ ਸੀ ਤਾਂ ਉਸ ਨੇ ਛੋਟੀ ਬੇਟੀ ਜਿਸ ਦਾ ਨਾਮ ਆਈਸ਼ਾ ਹੈ ਉਸ ਦੀ ਰੋਣ ਦੀ ਆਵਾਜ਼ ਸੁਣੀ ਜਦੋਂ ਧੱਲੇ ਦੇਖਿਆ ਤਾਂ ਬੱਚੀ ਉਲਟੀਆਂ ਕਰ ਰਹੀ ਸੀ ਬੱਚੀ ਦੀ ਮਾਂ ਹਿਨਾ ਨੇ ਦੱਸਿਆ ਕਿ ਇਨ੍ਹਾਂ ਦੋਨੋਂ ਬੱਚਿਆਂ ਨੇ ਗਲਤੀ ਦੇ ਨਾਲ ਜ਼ਹਿਰ ਖਾ ਲਿਆ ਹੈ ਜਿਸ ਤੋਂ ਬਾਅਦ ਗੁਆਂਢੀਆਂ ਦੀ ਮਦਦ ਦੇ ਨਾਲ ਦੋਨਾਂ ਬੱਚੀਆਂ ਨੂੰ ਨਜ਼ਦੀਕੀ ਹਸਪਤਾਲ ਲੈ ਕੇ ਗਏ ਅਤੇ ਫਿਰ ਡੀਐਮਸੀ ਲੁਧਿਆਣਾ ਲੈ ਕੇ ਗਏ ਜਿੱਥੇ ਡਾਕਟਰਾਂ ਦੇ ਮੁਤਾਬਿਕ ਵੱਡੀ ਬੇਟੀ ਅਨੀਸ਼ਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਦੀ ਉਮਰ ਮਹਿਜ਼ 6 ਸਾਲ ਹੈ ਅਤੇ 4 ਸਾਲ ਦੀ ਬੱਚੀ ਆਈਸ਼ਾ ਦੀ ਮੌਤ ਹੋ ਗਈ।

ਇਸ ਦੇ ਨਾਲ ਹੀ ਪੁਲਿਸ ਦਾ ਇਹ ਕਹਿਣਾ ਹੈ ਕਿ ਬੱਚਿਆਂ ਨੇ ਜ਼ਹਿਰ ਗ਼ਲਤੀ ਦੇ ਨਾਲ ਖੁਦ ਨਿਕਲਿਆ ਹੈ ਜਾਂ ਫਿਰ ਕਿਸੇ ਨੇ ਦਿੱਤਾ ਹੈ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਆਰੰਭ ਕੀਤੀ ਜਾਵੇਗੀ।

ਇਹ ਵੀ ਪੜੋ: ਵੇਖੋ ਵੀਡੀਓ : ਵਿਆਹ ਤੋਂ ਪਹਿਲਾਂ ਦੀ ਵਾਇਰਲ ਵੀਡੀਓ ਨੇ ਵਿਹੁਅਤਾ ਮਹਿਲਾ ਦੀ ਜ਼ਿੰਦਗੀ ਕੀਤੀ ਬਰਬਾਦ

ABOUT THE AUTHOR

...view details