ਪੰਜਾਬ

punjab

ETV Bharat / city

ਪੰਜਾਬ ਪੁਲਿਸ ਦੇ 2 ਮੁਲਾਜ਼ਮ ਨਸ਼ੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲਿਸ ਦੇ 2 ਮੁਲਾਜ਼ਮਾਂ ਨੂੰ ਨਸ਼ਾ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਾਜ਼ਮਾਂ ਤੋਂ ਨਸ਼ਾ ਬਰਾਮਦ ਕੀਤਾ ਹੈ। ਦੋਹਾਂ ਹੀ ਮੁਲਾਜ਼ਮਾਂ ਨੂੰ ਸੀਨੀਅਰ ਅਧਿਕਾਰੀਆਂ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ।

ਫ਼ੋਟੋ।

By

Published : Sep 14, 2019, 6:54 PM IST

ਜਲੰਧਰ: ਪੰਜਾਬ ਪੁਲਿਸ ਵੱਲੋਂ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਉਸ ਵੇਲੇ ਫੇਲ ਹੁੰਦੀ ਹੋਈ ਨਜ਼ਰ ਆਈ ਜਦ ਉਨ੍ਹਾਂ ਦੇ ਆਪਣੇ ਹੀ 2 ਮੁਲਾਜ਼ਮ ਨਸ਼ਾ ਲੈਂਦੇ ਹੋਏ ਫੜੇ ਗਏ। ਤਲਾਸ਼ੀ ਦੌਰਾਨ ਫੜੇ ਗਏ ਪੁਲਿਸ ਮੁਲਾਜ਼ਮਾਂ ਤੋਂ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ। ਮੁਲਾਜ਼ਮਾਂ ਦੀ ਪਛਾਣ ਅਮਨਜੋਤ ਤੇ ਨਿੰਮਾ ਵਜੋਂ ਹੋਈ ਹੈ, ਜੋ ਕਿ ਜੰਲਧਰ ਦੇ ਥਾਣਾ 1 ਤੇ 5 ਵਿੱਚ ਤੈਨਾਤ ਸਨ। ਦੋਹਾਂ ਹੀ ਮੁਲਾਜ਼ਮਾਂ ਨੂੰ ਸੀਨੀਅਰ ਅਧਿਕਾਰੀਆਂ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ ਵਿੱਚ ਮੁਲਾਜ਼ਮ ਅਮਨਜੋਤ ਦੀ ਇੱਕ ਵੀਡਿਓ ਵਾਇਰਲ ਹੋਈ ਸੀ, ਇਸ ਵਾਇਰਲ ਵੀਡਿਓ 'ਚ ਮੁਲਾਜਮ ਨਸ਼ਾ ਲੈਂਦੇ ਹੋਏ ਵਿਖਾਈ ਦਿੱਤਾ ਸੀ। ਇਸ 'ਤੇ ਪੁਲਿਸ ਨੇ ਜਾਂਚ ਦੌਰਾਨ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਸੀ। ਫਿਲਹਾਲ ਪੁਲਿਸ ਇਨ੍ਹਾਂ ਦੋਹਾਂ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕਰ ਰਹੀ ਹੈ।

ਵੀਡੀਓ

550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਿਰਸਾ ਨੇ ਆਡ-ਈਵਨ ਦੀਆਂ ਤਰੀਕਾਂ ਬਦਲਣ ਲਈ ਕੇਜਰੀਵਾਲ ਨੂੰ ਲਿਖੀ ਚਿੱਠੀ

ਇਸ ਮਾਮਲੇ 'ਚ ਡੀਸੀਪੀ ਗੁਰਮੀਤ ਸਿੰਘ ਨੇ ਕਿਹਾ ਕਿ ਮੁਲਾਜਮਾਂ ਦਾ ਇਸ ਤਰ੍ਹਾਂ ਨਸ਼ਾ ਕਰਦੇ ਅਤੇ ਨਸ਼ੇ ਸਮੇਤ ਫੜੇ ਜਾਣਾ ਨਾ ਸਿਰਫ਼ ਪੁਲਿਸ ਪਰ, ਸਰਕਾਰ ਦੀ ਨਸ਼ੇ ਵਿਰੁੱਧ ਮੁਹਿੰਮ 'ਤੇ ਸਵਾਲੀਆ ਨਿਸ਼ਾਨ ਲੱਗਾ ਦਿੱਤਾ ਹੈ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਨਸ਼ੇ ਨੂੰ ਖ਼ਤਮ ਕਰਨ ਦੀ ਲਗਾਤਾਰ ਗੱਲ ਕੀਤੀ ਜਾ ਰਹੀ ਹੈ, ਪਰ ਉਸ ਵੇਲੇ ਇਸ ਸਾਰੇ ਕੰਮ 'ਤੇ ਸਵਾਲੀਆ ਨਿਸ਼ਾਨਾ ਖੜ੍ਹਾਂ ਹੋ ਗਿਆ ਜਦ ਉਨ੍ਹਾਂ ਦੇ ਆਪਣੇ ਹੀ ਮੁਲਾਜ਼ਮ ਇਸ 'ਚ ਫੜ੍ਹੇ ਗਏ।

ABOUT THE AUTHOR

...view details