ਜਲੰਧਰ: ਸੂਬੇ ਸਰਕਾਰ ਵੱਲੋਂ ਕਣਕ ਦੀ ਖਰੀਦ ਅਤੇ ਮੰਡੀਆਂ ’ਤ ਖਰੀਦ ਪ੍ਰਬੰਧ ਮੁਕੰਮਲ ਤੇ ਵਧੀਆਂ ਹੋਣ ਦੇ ਬਹੁਤ ਦਾਅਵੇ ਕੀਤੇ ਜਾ ਰਹੇ ਹਨ। ਪਰ ਜਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਜੇਕਰ ਗੱਲ ਜਲੰਧਰ ਦੀ ਕੀਤੀ ਜਾਵੇ ਤਾਂ 2 ਘੰਟੇ ਪਏ ਮੀਂਹ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਦੋਂ ਸਾਰੇ ਪੱਤਰਕਾਰ ਨੇ ਮੰਡੀ ਦਾ ਦੌਰਾ ਕੀਤਾ ਤਾਂ ਸਰਕਾਰ ਨੇ ਕਿਸਾਨਾਂ ਦੀ ਫਸਲ ਮੀਂਹ ਤੋਂ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਸੀ ਕੀਤਾ ਹੋਇਆ ਸਿਰਫ ਆੜ੍ਹਤੀ ਜਾ ਕਿਸਾਨ ਖੁਦ ਹੀ ਆਪਣੀ ਫਸਲ ਦੀ ਦੇਖਰੇਖ ਕਰ ਰਿਹਾ ਸੀ। ਜਿਸ ਕਾਰਨ ਬਹੁਤ ਸਾਰੀ ਕਣਕ ਖਰਾਬ ਵੀ ਹੋ ਗਈ।
ਇਹ ਵੀ ਪੜੋ: ਸੁਖਬੀਰ ਬਾਦਲ ਦਾ ਕੈਪਟਨ 'ਤੇ ਨਿਸ਼ਾਨਾ, ਮੁੱਖ ਮੰਤਰੀ ਨੂੰ ਨਹੀਂ ਖੇਤੀ ਬਾਰੇ ਕੋਈ ਜਾਣਕਾਰੀ