ਜਲੰਧਰ : ਸ੍ਰੀ ਦੇਵੀ ਤਲਾਬ ਮੰਦਰ ਵਿਖੇ 144 ਵੇਂ ਹਰਿਵੱਲਭ ਸੰਗੀਤ ਸੰਮੇਲਨ ਦਾ ਹੋਇਆ ਆਗਾਜ਼ ਹੋ ਚੁੱਕਾ ਹੈ। ਇਸ ਵਾਰ ਦਾ ਇਹ ਸੰਗੀਤ ਸੰਮੇਲਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ।
ਇਸ ਦੇ ਪਹਿਲੇ ਦਿਨ ਪੰਡਿਤ ਅਜਾਏ ਚੱਕਰਵਤੀ ਨੇ ਸ਼ਬਦ ਗੀਤਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ। ਇਸ ਖ਼ਾਸ ਆਯੋਜਨ 'ਚ ਪਹਿਲੀ ਵਾਰ ਇਸ ਮੰਚ 'ਤੇ ਮੈਲੋਡੀ ਰਿਦਮ ਦੀ ਪ੍ਰਸਤੁਤੀ ਕੀਤੀ ਗਈ। ਇਸ ਸੰਮੇਲਨ ਦੀ ਸ਼ੁਰੂਆਤ ਮਹਾਂਰਿਸ਼ੀ ਵੇਦ ਵਿਆਸ ਵਿਧਾਇਕ ਪੀਠ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਅਤੇ ਹਰਿਵੱਲਭ ਵੰਦਨਾ ਤੋਂ ਕੀਤੀ ਗਈ। ਇਸ ਤੋਂ ਬਾਅਦ ਸ਼ਾਸਤਰੀ ਸੰਗੀਤ ਦੇ ਕਲਾਕਾਰਾਂ ਨੇ ਆਪੋ-ਆਪਣੀ ਗਾਇਨ ਅਤੇ ਸ਼ਾਸਤਰੀ ਸੰਗੀਤ ਦੀ ਕਲਾ ਨੂੰ ਪੇਸ਼ ਕੀਤਾ। ਇਸ ਮੌਕੇ ਭਾਰੀ ਗਿਣਤੀ 'ਚ ਸੰਗੀਤ ਪ੍ਰੇਮਿਆਂ ਨੇ ਹਿੱਸਾ ਲਿਆ।