ਜਲੰਧਰ: ਨਵਰਾਤਿਆਂ ਨੂੰ ਲੈ ਕੇ ਸ਼ਰਧਾਲੂਆਂ ਵਿਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕ ਮੰਦਰ ਜਾ ਕੇ ਪੂਜਾ ਅਰਚਨਾ ਕਰਦੇ ਹਨ ਅਤੇ ਮਾਤਾ ਦੇ ਦਰਬਾਰ ਵਿਚ ਆਪਣੀ ਹਾਜ਼ਰੀ ਲਵਾ ਰਹੇ ਹਨ। ਇਸ ਦੌਰਾਨ ਸ਼ਹਿਰ ਦੇ ਪ੍ਰਸਿੱਧ ਸ਼੍ਰੀਦੇਵੀ ਤਲਾਬ ਮੰਦਿਰ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਹੈ। ਸਭ ਲੋਕਾਂ ਵੱਲੋਂ ਅੱਜ ਮਾਤਾ ਦੁਰਗਾ ਦਾ ਸਵਰੂਪ ਸਕੰਦਮਾਤਾ ਦੀ ਪੂਜਾ ਅੱਜ ਦੇ ਇਸ ਨਵਰਾਤਰੇ 'ਤੇ ਕੀਤੀ ਜਾਂਦੀ ਹੈ।
ਇਹ ਦੁਰਗਾ ਰੂਪੀ ਮਾਤਾ ਪਹਾੜਾ 'ਤੇ ਰਹਿ ਕੇ ਸੰਸਾਰਕ ਜੀਵਾਂ ਵਿੱਚ ਨਵਚੇਤਨਾ ਦਾ ਨਿਰਮਾਣ ਕਰਨ ਵਾਲੀ ਦੇਵੀ ਮੰਨੀ ਜਾਂਦੀ ਹੈ ਸਕੰਦਮਾਤਾ ਸਕੰਦ ਕੁਮਾਰ ਕਾਰਤਿਕਯ ਦੀ ਮਾਤਾ ਦੇ ਕਾਰਨ ਇਨ੍ਹਾਂ ਨੂੰ ਸਕੰਦਮਾਤਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ।