ਜਲੰਧਰ: ਜਿਥੇ ਇੱਕ ਪਾਸੇ ਜਿਥੇ ਦੇਸ਼ ’ਚ ਕੋਰੋਨਾ ਦੇ ਟੀਕੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਥੇ ਹੀ ਦੁਨੀਆਂ ਦੇ ਸਭ ਤੋਂ ਵੱਧ ਉਪਰ ਦੇ ਦੌੜਾਕ ਫੌਜਾ ਸਿੰਘ ਨੇ ਟੀਕਾ ਲਗਵਾਕੇ ਇੱਕ ਮਿਸਾਲ ਪੈਦਾ ਕੀਤੀ ਹੈ। ਜਲੰਧਰ ’ਚ 110 ਸਾਲਾ ਬਜ਼ੁਰਗ ਫੌਜਾ ਸਿੰਘ ਨੇ ਕੋਰੋਨਾ ਦਾ ਟੀਕਾ ਲਵਾਇਆ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਟੀਕਾ ਲਵਾ ਲੈਣ।
110 ਸਾਲਾ ਬਜ਼ੁਰਗ ਫੌਜਾ ਸਿੰਘ ਨੇ ਲਵਾਈ ਕੋਵਿਡ ਵੈਕਸੀਨ ਇਹ ਵੀ ਪੜੋ: ਇੱਕ ਪਿਸਤੌਲ,ਦੋ ਜ਼ਿੰਦਾ ਕਾਰਤੂਸ ਸਣੇ ਇੱਕ ਵਿਅਕਤੀ ਪੁਲਿਸ ਅੜਿੱਕੇ
ਬਜ਼ੁਰਗ ਫੌਜਾ ਸਿੰਘ ਨੇ ਕਿਹਾ ਕਿ ਉਹਨਾਂ ਦੀ ਉਮਰ 110 ਸਾਲ ਤੋਂ ਪਾਰ ਹੋ ਚੁੱਕੀ ਹੈ ਤੇ ਉਹਨਾਂ ਨੂੰ ਸਰੀਰਕ ਸਮੱਸਿਆਵਾਂ ਵੀ ਹਨ, ਪਰ ਫਿਰ ਵੀ ਉਹਨਾਂ ਨੇ ਕੋਵਿਡ ਵੈਕਸੀਨ ਲਵਾਈ ਹੈ ਜਿਸ ਨਾਲ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ। ਉਹਨਾਂ ਨੇ ਲੋਕਾੰ ਨੂੰ ਅਪੀਲ ਕੀਤੀ ਹੈ ਕਿ ਹਰ ਵਿਅਕਤੀ ਇਸ ਨੂੰ ਲਵਾਈ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ।
ਇਹ ਵੀ ਪੜੋ: ਜਿੰਮੀ ਸ਼ੇਰਗਿੱਲ 'ਤੇ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਦਾ ਮਾਮਲਾ ਦਰਜ