ਹੁਸ਼ਿਆਰਪੁਰ:ਚੰਡੀਗੜ੍ਹ-ਮਾਰਗ (Chandigarh-Marg) ਤੇ ਚੱਬੇਵਾਲ ਵਿਖੇ ਘਰ ਤੋਂ ਵਿਆਹ ਦੀ ਖਰੀਦਦਾਰੀ ਕਰਨ ਗਈਆਂ ਦੋ ਮਹਿਲਾਵਾਂ ਦੀ ਇਕ ਦਰਦਨਾਕ ਸੜਕ ਹਾਦਸੇ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ।
ਮ੍ਰਿਤਕਾਂ ਦੀ ਪਹਿਚਾਣ ਰਜਨੀ ਪੁੱਤਰੀ ਸੇਮਾ ਵਾਸੀ ਪਿੰਡ ਮਹਿਨਾ ਅਤੇ ਕਸ਼ਮੀਰੋ ਪਤਨੀ ਰਾਜੇਸ਼ ਕੁਮਾਰ ਵਾਸੀ ਪਿੰਡ ਮਹਿਨਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਦੋਵੇ ਔਰਤਾਂ ਇਕ ਲੜਕੇ ਰੋਹਿਤ ਨਾਲ ਮੋਟਰਸਾਈਕਲ ਉਤੇ ਸਵਾਰ ਹੋ ਕੇ ਖਰੀਦਦਾਰੀ ਕਰਨ ਲਈ ਜਾ ਰਹੀਆਂ ਸਨ ਤਾਂ ਇਸ ਦੌਰਾਨ ਉਹ ਕੁਝ ਖਰੀਦਣ ਲਈ ਸੜਕ ਕਿਨਾਰੇ ਰੁਕੇ ਤਾਂ ਹੁਸ਼ਿਆਰਪੁਰ (Hoshiarpur) ਤਰਫੋਂ ਆ ਰਹੇ ਇਕ ਤੇਜ਼ ਰਫਤਾਰੀ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਮਹਿਲਾ ਦੀ ਹਾਦਸੇ 'ਚ ਹੋਈ ਮੌਤ ਟੱਕਰ ਹੋਣ ਕਾਰਨ ਤਿੰਨੋਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਰਜਨੀ ਅਤੇ ਕਸ਼ਮੀਰੋ ਦੀ ਮੌਤ ਹੋ ਗਈ ਅਤੇ ਰੋਹਿਤ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਿਸ ਨੂੰ ਸਥਾਨਕ ਲੋਕਾਂ ਵੱਲੋਂ ਪਿੱਛਾ ਕਰਕੇ ਕਾਬੂ ਕਰ ਲਿਆ ਗਿਆ।
ਥਾਣਾ ਚੱਬੇਵਾਲ ਪੁਲਿਸ ਦੇ ਹਵਾਲੇ ਕਰ ਦਿੱਤਾ।ਥਾਣਾ ਚੱਬੇਵਾਲ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵਲੋਂ ਟਰੱਕ ਅਤੇ ਉਸਦੇ ਚਾਲਕ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜੋ:'CBSE ਵੱਲੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆ ਚੋਂ ਬਾਹਰ ਕੱਢਣਾ ਮੰਦਭਾਗਾ'