ਪੰਜਾਬ

punjab

ETV Bharat / city

ਬੱਚਿਆ ਨੂੰ ਗੰਭੀਰ ਬਿਮਾਰੀਆਂ ਤੋ ਬਚਾਉਣ ਲਈ ਟੀਕਾਕਰਨ ਜ਼ਰੂਰੀ - ਸਿਵਲ ਸਰਜਨ ਡਾ. ਜਸਬੀਰ ਸਿੰਘ

ਮੀਜਲ ਰੂਬੇਲਾ ਸਰਰਵੀਲੈਸ ਅਤੇ ਵੀ. ਪੀ. ਡੀ. ਤੇ ਇੱਕ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੀ ਅਗਵਾਈ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਕੀਤੀ।

ਫ਼ੋਟੋ।

By

Published : Oct 12, 2019, 3:14 PM IST

ਹੁਸ਼ਿਆਰਪੁਰ: ਮੀਜਲ ਰੂਬੇਲਾ ਸਰਰਵੀਲੈਸ ਅਤੇ ਵੀ. ਪੀ. ਡੀ. ( ਵੈਕਸੀਨ ਪ੍ਰੀਵੈਟਿਬਲ ਡਿਜੀਜ) ਤੇ ਇੱਕ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੀ ਅਗਵਾਈ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਕੀਤੀ।
ਇਸ ਮੌਕੇ ਡਾ. ਕਪੂਰ ਨੇ ਕਿਹਾ ਕਿ ਬੱਚਿਆ ਨੂੰ ਗੰਭੀਰ ਬਿਮਾਰੀਆਂ ਤੋ ਬਚਾਉਣ ਲਈ ਉਨ੍ਹਾਂ ਦਾ ਟੀਕਾਕਰਨ ਹੋਣਾ ਜ਼ਰੂਰੀ ਹੈ। ਉਨ੍ਹਾਂ ਆਏ ਹੋਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਨੂੰ ਕਿਹਾ ਕਿ ਕੋਈ ਵੀ ਬੱਚਾਂ ਟੀਕਾ ਕਰਨ ਤੋ ਵਾਝਾਂ ਨਹੀ ਰਹਿਣਾ ਚਹੀਦਾ ਤੇ ਜੇਕਰ ਟੀਕਾ ਲਗਾਵਾਉਣ ਤੋ ਬਆਦ ਕੋਈ ਦਿਕੱਤ ਆਉਦੀ ਹੈ ਤਾਂ ਅਜਿਹੇ ਕੇਸ ਨੂੰ ਤਰੁੰਤ ਰਿਪੋਰਟ ਕਰਨਾ ਚਾਹੀਦਾ ਹੈ ।

ਵਿਸ਼ਵ ਸਿਹਤ ਸੰਗਠਨ ਤੋ ਆਏ ਸਰਵੀਲੈਸ ਮੈਡੀਕਲ ਅਫਸਰ ਡਾ. ਰਿਸ਼ੀ ਸ਼ਰਮਾਂ ਨੇ ਦੱਸਿਆ ਕਿ ਮੀਸਲਜ ਅਤੇ ਰੁਬੇਲਾ ਸੰਕ੍ਰਾਮਕ ਅਜਿਹੇ ਰੋਗ ਹਨ ਜੋ ਹਵਾ ਰਾਹੀ ਫੈਲਦੇ ਹਨ। ਜਿਵੇਂ ਜੁਕਾਮ ਇੱਕ ਤੋ ਦੂਜੇ ਵਿਅਕਤੀ ਤੱਕ ਫੈਲਦਾ ਹੈ। ਇਸ ਦੇ ਨਾਲ ਹੀ ਤੇਜ਼ ਬੁਖਾਰ ਹੋਣਾ, ਸਰੀਰ ਤੇ ਧੱਬੇ ਪੈਣਾ, ਜੁਕਾਮ, ਲਾਲ ਅੱਖਾਂ ਇਸ ਦੇ ਮੁੱਖ ਲੱਛਣ ਹਨ। ਉਨ੍ਹਾਂ ਦੱਸਿਆ ਕਿ ਮੀਸਲਜ ਦਾ ਜੇਕਰ ਸਹੀ ਸਮੇ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨ ਲੇਵਾ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਟੀਕਾਕਰਨ ਨਾਲ ਇਸ ਬਿਮਾਰੀ ਤੋ ਬੱਚਿਆ ਜਾ ਸਕਦਾ ਹੈ। ਇਸ ਵਰਕਸ਼ਾਪ ਵਿੱਚ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰ, ਨੋਡਲ ਅਫਸਰ, ਬਲਾਕ ਹੈਲਥ ਐਜੂਕੇਟਰ ਤੇ ਪੈਰਾ ਮੈਡੀਕਲ ਸਟਾਫ ਨੇ ਭਾਗ ਲਿਆ।
ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਨੇ ਮੁਕੇਰੀਆਂ ਵਿੱਚ ਕੀਤੀ ਰੈਲੀ

ABOUT THE AUTHOR

...view details