ਹੁਸ਼ਿਆਰਪੁਰ:ਤਿੰਨ ਥਾਣਿਆਂ ਦੀ ਪੁਲਿਸ ਵਲੋਂ ਡੀਐਸਪੀ ਦੀ ਅਗਵਾਈ ਹੇਠ ਦੋ ਘੰਟੇ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ। ਡੀਐਸਪੀ ਦਲਜੀਤ ਸਿੰਘ ਖ਼ੱਖ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅਤੇ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸ਼ਹਿਰਾਂ ਅਤੇ ਪਿੰਡਾਂ ਵਿਚ ਅਣਸੁਖ਼ਾਵੀਆਂ ਘਟਨਾਵਾਂ ਨੂੰ ਰੋਕਣ ਲਈ (Flag march in Hoshiarpur) ਤਿੰਨ ਥਾਣਿਆਂ ਦੀ ਪੁਲਿਸ ਨੇ ਸ਼ਹਿਰ ਵਿਚ ਦੋ ਘੰਟੇ ਫਲੈਗ ਮਾਰਚ ਕੀਤਾ। ਸ਼ੱਕੀ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਮੁੱਖ਼ ਚੌਂਕ ਵਿਚ ਜਦੋਂ ਪੁਲਿਸ ਦੇ ਜਵਾਨ ਵੱਡੀ ਗਿਣਤੀ ਵਿਚ ਇੱਕਠੇ ਹੋਏ ਤਾਂ ਇੱਕ ਵਾਰ ਸ਼ਹਿਰ ਵਾਸੀ ਵੀ ਸਹਿਮ ਗਏ, ਪਰ ਪੁਲਿਸ ਦੀ ਅਗਵਾਈ ਕਰ ਰਹੇ ਡੀਐਸਪੀ ਦਲਜੀਤ ਸਿੰਘ ਖ਼ੱਖ ਨੇ ਸ਼ਹਿਰ ਵਾਸੀਆਂ ਦੀ ਦੁਵਿਧਾ ਖ਼ਤਮ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੁਰਮ ਅਤੇ ਅਣਸੁਖ਼ਾਵੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਦੇ ਡੀਜੀਪੀ ਵਲੋਂ ਸੂਬੇ ਦੇ ਹਰ ਛੋਟੇ ਅਤੇ ਵੱਡੇ ਸ਼ਹਿਰ ਵਿਚ ਪੁਲਿਸ ਵਲੋਂ ਰੋਜਾਨਾ ਹੀ ਫਲੈਗ ਮਾਰਚ ਕਰਨ ਅਤੇ ਸ਼ੱਕੀ ਵਿਅਕਤੀਆਂ 'ਤੇ ਸ਼ਿਕੰਜਾ ਕੱਸਣ ਦੀ ਨੀਤੀ ਤਹਿਤ ਇਸ ਤਰਾਂ ਦੇ ਮਾਰਚ ਲਗਾਤਾਰ ਕੀਤੇ ਜਾਣਗੇ।