ਪੰਜਾਬ

punjab

ETV Bharat / city

ਸਕੂਲ ਬੱਸ ਪੱਲਟਣ ਕਾਰਨ ਵਾਪਰਿਆ ਹਾਦਸਾ, 2 ਬੱਚੇ ਜ਼ਖਮੀ - Two students injured as school bus overturns

ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ’ਚ ਸਕੂਲ ਬੱਸ ਦੇ ਪੱਲਟਣ ਕਾਰਨ ਹਾਦਸਾ ਵਾਪਰਿਆ। ਇਸ ਹਾਦਸੇ ਦੇ ਕਾਰਨ ਦੋ ਬੱਚਿਆ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਹੁਸ਼ਿਆਰਪੁਰ ’ਚ ਸਕੂਲ ਬੱਸ ਪੱਲਟਣ ਕਾਰਨ ਵਾਪਰਿਆ ਹਾਦਸਾ
ਹੁਸ਼ਿਆਰਪੁਰ ’ਚ ਸਕੂਲ ਬੱਸ ਪੱਲਟਣ ਕਾਰਨ ਵਾਪਰਿਆ ਹਾਦਸਾ

By

Published : Jul 14, 2022, 8:53 AM IST

Updated : Jul 14, 2022, 11:40 AM IST

ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਦੇ ਵਿਖੇ ਇੱਕ ਸਕੂਲ ਬੱਸ ਪਲਟਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਕਾਰਨ 2 ਬੱਚੇ ਗੰਭੀਰ ਜ਼ਖਮੀ ਹੋ ਗਏ। ਹਾਸਦੇ ਦੇ ਤੁਰੰਤ ਬਾਅਦ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਹਨ, ਜਿਨ੍ਹਾਂ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਪਿੰਡ ਸ਼ੇਰਗੜ੍ਹ ਵਿਖੇ ਇੱਕ ਸਕੂਟਰ ਸਵਾਰ ਨੂੰ ਬਚਾਉਂਦਿਆ ਵਾਪਰਿਆ। ਜਿਸ ਕਾਰਨ ਬੱਚਿਆ ਨਾਲ ਭਰੀ ਬੱਸ ਖੇਤਾਂ ਚ ਜਾ ਪਲਟੀ। ਜਿਸ ਤੋਂ ਬਾਅਦ ਬੱਸ ਸਵਾਰ ਬੱਚਿਆ ਚ ਹੜਕੰਪ ਮਚ ਗਿਆ। ਇਸ ਹਾਦਸੇ ਦੇ ਕਾਰਨ ਬੱਸ ਚ ਸਿਰਫ ਦੋ ਬੱਚਿਆ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬਾਕੀ ਬੱਚੇ ਵਾਲ ਵਾਲ ਬਚ ਗਏ ਹਨ।

ਹੁਸ਼ਿਆਰਪੁਰ ’ਚ ਸਕੂਲ ਬੱਸ ਪੱਲਟਣ ਕਾਰਨ ਵਾਪਰਿਆ ਹਾਦਸਾ

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਤੇ ਡਰਾਈਵਰ ਨੂੰ ਹਿਰਾਸਤ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਬੱਸ ਡਰਾਈਵਰ ਨੇ ਦੱਸਿਆ ਕਿ ਉਹ ਪਿੰਡ ਸ਼ੇਰਗੜ੍ਹ ’ਚ ਜਾ ਰਹੇ ਸੀ ਤਾਂ ਇਸ ਦੌਰਾਨ ਇਕ ਸਕੂਟਰ ਸਵਾਰ ਨੂੰ ਬਚਾਉਂਦਿਆਂ ਉਨ੍ਹਾਂ ਦੀ ਬੱਸ ਖੇਤਾਂ ਚ ਜਾ ਪਲਟੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਵਲੋਂ ਉਨ੍ਹਾਂ ਨੂੰ ਬਿਆਨ ਨਹੀਂ ਦਰਜ ਕਰਵਾਏ ਗਏ ਹਨ ਅਤੇ ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਸਨਅਤੀ ਸ਼ਹਿਰ ਲੁਧਿਆਣਾ ’ਚ ਪਰੇਸ਼ਾਨ ਕਾਰੋਬਾਰੀ, 1992 ਤੋਂ ਬਾਅਦ ਨਹੀਂ ਬਣਿਆ ਕੋਈ ਫੋਕਲ ਪੁਆਇੰਟ !

Last Updated : Jul 14, 2022, 11:40 AM IST

ABOUT THE AUTHOR

...view details