ਪੰਜਾਬ

punjab

ETV Bharat / city

ਹੁਸ਼ਿਆਰਪੁਰ 'ਚ ਲੁੱਟ-ਖੋਹ ਕਰਨ ਵਾਲੇ ਦੋ ਚੋਰਾਂ ਦਾ ਲੋਕਾਂ ਨੇ ਚਾੜਿਆ ਕੁੱਟਾਪਾ - ਹੁਸ਼ਿਆਰਪੁਰ ਨਿਊਜ਼ ਅਪਡੇਟ

ਹੁਸ਼ਿਆਰਪੁਰ 'ਚ ਲੁੱਟਾਂ-ਖੋਹਾਂ ਕਰਨ ਵਾਲੇ 2 ਮੁਲਜ਼ਮਾਂ ਨੂੰ ਲੋਕਾਂ ਨੇ ਰੰਗੇ ਹੱਥੀ ਇੱਕ ਔਰਤ ਦੀ ਚੈਨ ਖੋਹਦੇ ਹੋਏ ਫੜਿਆ। ਲੋਕਾਂ ਵੱਲੋਂ ਚੋਰਾਂ ਨਾਲ ਕੁੱਟਮਾਰ ਕੀਤੀ ਗਈ ਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਫੋਟੋ
ਫੋਟੋ

By

Published : Feb 27, 2020, 7:49 PM IST

ਹੁਸ਼ਿਆਰਪੁਰ: ਪੰਜਾਬ 'ਚ ਅਪਰਾਧਿਕ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਲੁਟੇਰੇ ਤੇ ਚੋਰਾਂ ਦੇ ਹੌਂਸਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਅਜਿਹਾ ਇੱਕ ਮਾਮਲਾ ਕਸਬਾ ਗੜ੍ਹਸ਼ੰਕਰ ਦੇ ਪਿੰਡ ਕੋਟ ਦੀ ਸਬਜ਼ੀ ਮੰਡੀ 'ਚ ਸਾਹਮਣੇ ਆਇਆ ਹੈ, ਜਿੱਥੇ ਲੋਕਾਂ ਨੇ 2 ਚੋਰਾਂ ਨੂੰ ਫੜ ਕੇ ਉਨ੍ਹਾਂ ਦਾ ਕੁੱਟਾਪਾ ਚਾੜ੍ਹਿਆ।

ਚੋਰਾਂ ਦਾ ਲੋਕਾਂ ਨੇ ਚਾੜਿਆ ਕੁੱਟਾਪਾ

ਸਥਾਨਕ ਨਿਵਾਸੀ ਤਰੁਣ ਡੋਗਰਾ ਨੇ ਦੱਸਿਆ ਕਿ ਸਬਜ਼ੀ ਮੰਡੀ ਵਿੱਚ ਇੱਕ ਔਰਤ ਸਬਜ਼ੀ ਖ਼ਰੀਦ ਰਹੀ ਸੀ। ਅਚਾਨਕ 2 ਚੋਰ ਉਸ ਦੇ ਪਿਛੋਂ ਆ ਕੇ ਉਸ ਦੀ ਚੈਨ ਖੋਹ ਕੇ ਭੱਜਣ ਲੱਗੇ ਪਰ ਸਥਾਨਕ ਲੋਕਾਂ ਦੀ ਮਦਦ ਨਾਲ ਦੋਹਾਂ ਚੋਰਾਂ ਨੂੰ ਕਾਬੂ ਕਰ ਲਿਆ ਗਿਆ। ਲੋਕਾਂ ਵੱਲੋਂ ਚੋਰਾਂ ਨਾਲ ਕੁੱਟਮਾਰ ਕੀਤੀ ਗਈ ਤੇ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਹੋਰ ਪੜ੍ਹੋ :ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਵਾਲਾ ਗ੍ਰਿਫ਼ਤਾਰ

ਲੋਕਾਂ ਨੇ ਦੱਸਿਆ ਕਿ ਸੂਚਨਾ ਦੇਣ ਤੋਂ ਬਾਅਦ ਕਾਫੀ ਸਮਾਂ ਇੰਤਜ਼ਾਰ ਕਰਨ ਦੇ ਬਾਵਜੂਦ ਪੁਲਿਸ ਮੌਕੇ 'ਤੇ ਨਹੀਂ ਪੁਜੀ। ਆਖ਼ਿਰਕਾਰ ਲੋਕਾਂ ਨੇ ਖ਼ੁਦ ਹੀ ਦੋਹਾਂ ਚੋਰਾਂ ਨੂੰ ਫੜ ਕੇ ਥਾਣੇ ਪਹੁੰਚਾਇਆ। ਲੋਕਾਂ ਨੇ ਪੁਲਿਸ ਵੱਲੋਂ ਅਣਗਹਿਲੀ ਕੀਤੇ ਜਾਣ 'ਤੇ ਰੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਣਗਹਿਲੀ ਕਰਨ ਦੇ ਕਾਰਨ ਚੋਰਾਂ ਤੇ ਲੁੱਟੇਰਿਆਂ ਦੇ ਹੌਂਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ।

ABOUT THE AUTHOR

...view details