ਹੁਸ਼ਿਆਰਪੁਰ : ਮਨੁੱਖੀ ਸੇਵਾ ਦੇ ਨਾਂਅ ਉੱਤੇ ਦੇਸ਼ ਭਰ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ। ਅਜਿਹੀ ਇੱਕ ਸੰਸਥਾ ਸ਼ਹਿਰ ਦੇ ਕਸਬਾ ਗੜ੍ਹਦੀਵਾਲਾ ਦੇ ਪਿੰਡ ਬਾਹਗਾ 'ਚ ਚਲਾਈ ਜਾ ਰਹੀ ਹੈ।
ਬਾਬਾ ਦੀਪ ਸਿੰਘ ਸੇਵਾ ਦਲ ਦੀ ਰਹਿਨੁਮਾਈ ਹੇਠ ਚੱਲ ਰਹੀ ਗੁਰੂ ਆਸਰਾ ਘਰ ਨਾਂਅ ਦੀ ਇਹ ਸਮਾਜ ਸੇਵੀ ਸੰਸਥਾ ਬੇਸਹਾਰਾ ਅਤੇ ਬੇਘਰ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ। ਇਸ ਸੰਸਥਾ ਵੱਲੋਂ ਬੇਘਰ ਲੋਕਾਂ ਨੂੰ ਸਹਾਰਾ ਦਿੱਤਾ ਜਾਂਦਾ ਹੈ। ਸੰਸਥਾ ਵੱਲੋਂ ਲੋਕਾਂ ਨੂੰ ਰਹਿਣ ਲਈ ਥਾਂ, ਤਿੰਨ ਸਮੇਂ ਦਾ ਖਾਣਾ ਅਤੇ ਮੈਡੀਕਲ ਸੇਵਾਵਾਂ ਮੁਫ਼ਤ ਮੁਹਇਆ ਕਰਵਾਇਆਂ ਜਾਂਦੀਆਂ ਹਨ।
ਇਸ ਸੰਸਥਾ ਦੇ ਪ੍ਰਬੰਧਕ ਮਨਜੋਤ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਸਾਲ 2015 'ਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਬਾਬਾ ਦੀਪ ਸਿੰਘ ਸੇਵਾ ਦਲ ਦੀ ਰਹਿਨੁਮਾਈ ਤਲੇ ਚਲ ਰਹੇ " ਗੁਰੂ ਆਸਰਾ ਸੇਵਾ ਘਰ " ਚਲਾ ਰਹੇ ਹਨ। ਇਸ ਸੰਸਥਾ ਵਿੱਚ ਹੁਣ ਤੱਕ 95 ਦੇ ਕਰੀਬ ਵਿਅਕਤੀ ਰਹਿ ਰਹੇ ਹਨ ਅਤੇ ਜਿਨ੍ਹਾਂ ਵਿਚੋਂ 55 ਲੋਕ ਪੰਜਾਬੀ ਅਤੇ 40 ਲੋਕ ਹੋਰਨਾਂ ਸੂਬਿਆਂ ਤੋਂ ਹਨ। ਉਨ੍ਹਾਂ ਕਿਹਾ ਕਿ ਇਥੇ ਹੁਸ਼ਿਆਰਪੁਰ ਜਾਂ ਇਸ ਦੇ ਨੇੜਲੇ ਇਲਾਕਿਆਂ ਤੋਂ ਹੀ ਨਹੀਂ ਸਗੋਂ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਵੀ ਲੋਕ ਰਹਿਣ ਆਉਂਦੇ ਹਨ।