ਹੁਸ਼ਿਆਰਪੁਰ: ਗਣਤੰਤਰ ਦਿਵਸ ਮੌਕੇ ਹਮੇਸ਼ਾਂ ਦੀ ਤਰ੍ਹਾਂ ਫ਼ੌਜ ਦੇ ਜਵਾਨ ਪਰੇਡ ਵਿੱਚ ਸ਼ਾਮਲ ਹੋਏ। ਪਰ, 26 ਸਾਲ ਦੀ ਮਹਿਲਾ ਫ਼ੌਜੀ ਅਫਸਰ ਤਾਨੀਆ ਸ਼ੇਰਗਿੱਲ ਨੇ ਇਸ ਪਰੇਡ ਨੂੰ ਵਿਸ਼ੇਸ਼ ਖਿੱਚ ਦਾ ਕੇਂਦਰ ਬਣਾਇਆ।
ਤਾਨੀਆ ਸ਼ੇਰਗਿੱਲ ਕੌਣ ਹੈ?
ਹੁਸ਼ਿਆਰਪੁਰ: ਗਣਤੰਤਰ ਦਿਵਸ ਮੌਕੇ ਹਮੇਸ਼ਾਂ ਦੀ ਤਰ੍ਹਾਂ ਫ਼ੌਜ ਦੇ ਜਵਾਨ ਪਰੇਡ ਵਿੱਚ ਸ਼ਾਮਲ ਹੋਏ। ਪਰ, 26 ਸਾਲ ਦੀ ਮਹਿਲਾ ਫ਼ੌਜੀ ਅਫਸਰ ਤਾਨੀਆ ਸ਼ੇਰਗਿੱਲ ਨੇ ਇਸ ਪਰੇਡ ਨੂੰ ਵਿਸ਼ੇਸ਼ ਖਿੱਚ ਦਾ ਕੇਂਦਰ ਬਣਾਇਆ।
ਤਾਨੀਆ ਸ਼ੇਰਗਿੱਲ ਕੌਣ ਹੈ?
ਕੈਪਟਨ ਤਾਨੀਆ ਸ਼ੇਰਗਿੱਲ ਨੂੰ ਚੌਥੀ ਪੀੜ੍ਹੀ ਦਾ ਅਧਿਕਾਰੀ ਕਿਹਾ ਜਾ ਰਿਹਾ ਹੈ ਕਿਉਂਕਿ ਉਸ ਦੇ ਅੱਗੇ ਤਿੰਨ ਹੋਰ ਪਰਿਵਾਰਕ ਮੈਂਬਰ ਫ਼ੌਜ ਵਿੱਚ ਦੇਸ਼ ਦੀ ਸੇਵਾ ਕਰ ਚੁੱਕੇ ਹਨ। ਤਾਨੀਆ ਦੇ ਪੜਦਾਦਾ, ਦਾਦਾ ਅਤੇ ਪਿਤਾ ਵੀ ਫੌਜ ਵਿੱਚ ਸਨ। ਤਾਨੀਆ ਪਰੇਡ ਵਿੱਚ ਫ਼ੌਜ ਦੀ ਇੱਕ ਟੁਕੜੀ ਦੀ ਕਮਾਂਡ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਅਧਿਕਾਰੀ ਹੈ। ਫ਼ੌਜ ਦੇ ਕੋਰ ਸਿਗਨਲਜ਼ ਦੀ ਕਪਤਾਨ ਤਾਨੀਆ ਸ਼ੇਰਗਿੱਲ ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਅਤੇ ਫੌਜ ਦੇ ਸਿਗਨਲ ਕੋਰ ਵਿੱਚ ਇਕ ਕੈਪਟਨ ਹੈ।
ਦੱਸ ਦਈਏ ਕਿ ਬੀਤੀ 15 ਜਨਵਰੀ ਨੂੰ 72ਵੇਂ ਸੈਨਾ ਦਿਵਸ ਮੌਕੇ ਕੈਪਟਨ ਤਾਨੀਆ ਸ਼ੇਰਗਿੱਲ ਨੇ ਪਹਿਲੀ ਵਾਰ ਮਰਦਾਂ ਦੀਆਂ ਸਾਰੀਆਂ ਟੁਕੜੀਆਂ ਦੀ ਅਗਵਾਈ ਕਰਕੇ ਇਤਿਹਾਸ ਰਚਿਆ ਸੀ। ਇਸ ਮੌਕੇ ਕੈਪਟਨ ਤਾਨੀਆ ਦੇ ਮਾਪਿਆਂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਉੱਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਤਾਨੀਆ ਨੂੰ ਬਚਪਨ ਤੋਂ ਹੀ ਭਾਰਤੀ ਫ਼ੌਜ ਵਿੱਚ ਜਾਣ ਦਾ ਸ਼ੋਕ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਕੁੜੀ ਸੈਨਾ ਦਿਵਸ 'ਤੇ ਪਰੇਡ ਦੀ ਟੁਕੜੀ ਦੀ ਕਮਾਂਡ ਲਵੇਗੀ, ਤਾਂ ਉਹ ਇਸ ਤੋਂ ਬਹੁਤ ਖੁਸ਼ ਸਨ। ਉਨ੍ਹਾਂ ਕਿਹਾ, "ਸਾਨੂੰ ਉਸ ਦੀ ਇਸ ਪ੍ਰਾਪਤੀ 'ਤੇ ਮਾਣ ਹੈ।"