ਪੰਜਾਬ

punjab

ETV Bharat / city

ਲੁੱਟ-ਖੋਹ ਦੀ ਵੱਡੀ ਵਾਰਦਾਤ ਨੂੰ ਰੋਕਣ 'ਚ ਟਾਂਡਾ ਪੁਲਿਸ ਨੇ ਹਾਸਲ ਕੀਤੀ ਸਫ਼ਲਤਾ - ਟਾਂਡਾ ਪੁਲਿਸ ਨੇ ਰੋਕੀ ਲੁੱਟ ਦੀ ਵੱਡੀ ਵਾਰਦਾਤ

ਹੁਸ਼ਿਆਰਪੁਰ 'ਚ ਟਾਂਡਾ ਪੁਲਿਸ ਨੇ ਇੱਕ ਲੁੱਟ-ਖੋਹ ਦੀ ਵੱਡੀ ਵਾਰਦਾਤ ਨੂੰ ਰੋਕਣ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਫੌਜੀ ਟ੍ਰੇਨਿੰਗ ਸੈਂਟਰ ਪੰਚਮੜੀ ਮੱਧ ਪ੍ਰਦੇਸ਼ ਤੋਂ ਫਰਾਰ ਹੋਏ ਫੌਜੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭਗੌੜੇ ਫੌਜੀ ਉੱਤੇ ਫੌਜ ਦੇ ਮਾਰੂ ਹਥਿਆਰ ਲੈ ਕੇ ਫਰਾਰ ਹੋਣ ਦਾ ਦੋਸ਼ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਹਥਿਆਰ, ਨਸ਼ੀਲੇ ਪਾਊਡਰ ਅਤੇ ਭਾਰੀ ਗਿਣਤੀ 'ਚ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਟਾਂਡਾ ਪੁਲਿਸ ਨੇ ਰੋਕੀ ਲੁੱਟ ਦੀ ਵੱਡੀ ਵਾਰਦਾਤ
ਟਾਂਡਾ ਪੁਲਿਸ ਨੇ ਰੋਕੀ ਲੁੱਟ ਦੀ ਵੱਡੀ ਵਾਰਦਾਤ

By

Published : Dec 11, 2019, 10:24 AM IST

ਹੁਸ਼ਿਆਰਪੁਰ : ਟਾਂਡਾ ਪੁਲਿਸ ਨੇ ਫੌਜੀ ਟ੍ਰੇਨਿੰਗ ਸੈਂਟਰ ਪੰਚਮੜੀ ਮੱਧ ਪ੍ਰਦੇਸ਼ ਤੋਂ ਫਰਾਰ ਹੋਏ ਫੌਜੀ ਅਤੇ ਉਸ ਦੇ ਸਾਥੀਆਂ ਨੂੰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਵੱਲੋਂ ਲੁੱਟ-ਖੋਹ ਦੀ ਵੱਡੀ ਘਟਨਾ ਨੂੰ ਅੰਜ਼ਾਮ ਦਿੱਤੇ ਜਾਣ ਤੋਂ ਰੋਕਣ 'ਚ ਸਫ਼ਲਤਾ ਹਾਸਲ ਕੀਤੀ ਹੈ।

ਟਾਂਡਾ ਪੁਲਿਸ ਦੇ ਡੀਐੱਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਆਪਣੀ ਟੀਮ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇੰਟਰਨਲ ਸਿਕਊਰਟੀ ਵੱਲੋਂ ਇਹ ਸੂਚਨਾ ਹਾਸਲ ਹੋਈ ਸੀ ਕਿ ਆਰਮੀ ਦੇ ਟ੍ਰੇਨਿੰਗ ਕਾਲਜ ਪੰਚਮੜੀ ਚੋਂ ਮਾਰੂ ਹਥਿਆਰ ਅਤੇ ਕਾਰਤੂਸ ਚੋਰੀ ਕਰਕੇ ਇੱਕ ਫੌਜੀ ਫਰਾਰ ਹੋ ਗਿਆ ਸੀ। ਫਰਾਰ ਫੌਜੀ ਹਰਪ੍ਰੀਤ ਸਿੰਘ ਉਰਫ਼ ਰਾਜਾ ਮਿਆਣੀ ਦਾ ਵਸਨੀਕ ਹੈ ਜੋ ਕਿ ਫੌਜ 'ਚ ਨੌਕਰੀ ਕਰਦਾ ਸੀ ਉਹ ਫਰਾਰ ਹੋ ਗਿਆ ਹੈ।

ਟਾਂਡਾ ਪੁਲਿਸ ਨੇ ਰੋਕੀ ਲੁੱਟ ਦੀ ਵੱਡੀ ਵਾਰਦਾਤ

ਮੁਲਜ਼ਮ ਨੇ ਫੌਜ ਚੋਂ ਦੋ ਇਨਸਾਸ ਰਾਈਫਲਾਂ, ਤਿੰਨ ਮੈਗਜ਼ੀਨ ਅਤੇ 20 ਜ਼ਿੰਦਾ ਕਾਰਤੂਸ ਚੋਰੀ ਕੀਤੇ ਸਨ। ਹੁਸ਼ਿਆਰਪੁਰ ਦੇ ਐੱਸਐੱਸਪੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ ਮੁਤਾਬਕ ਇੱਕ ਟੀਮ ਤਿਆਰ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਿਸ ਦੀ ਮੁੱਢਲੀ ਜਾਂਚ 'ਚ ਮੁੱਖ ਮੁਲਜ਼ਮ ਦੇ ਸਾਥੀ ਦਾ ਜਗਤਾਰ ਸਿੰਘ ਦੇ ਮਿਆਣੀ ਦਾ ਵਸਨੀਕ ਹੋਣ ਬਾਰੇ ਜਾਣਕਾਰੀ ਮਿਲੀ। ਜਿਸ ਤੋਂ ਪੁਲਿਸ ਨੇ ਚੌਕਸੀ ਨਾਲ ਕੰਮ ਕਰਦਿਆਂ ਹਰਪ੍ਰੀਤ ਸਿੰਘ ,ਜਗਤਾਰ ਸਿੰਘ,ਕਰਮਜੀਤ ਸਿੰਘ , ਗੁਰਜਿੰਦਰ ਸਿੰਘ ਤੇ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ। ਇਹ ਚਾਰੇ ਮੁਲਜ਼ਮ ਕੰਧਾਲੀ ਨਾਰੰਗਪੁਰ ਦੇ ਖੇਤਾਂ 'ਚ ਸਥਿਤ ਇੱਕ ਪੋਲਟਰੀ ਫਾਰਮ ਤੋਂ ਹਥਿਆਰਾਂ ਅਤੇ ਨਸ਼ੇ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤੇ ਗਏ।

ਹੋਰ ਪੜ੍ਹੋ : ਸਿਹਤ ਪ੍ਰਣਾਲੀ 'ਚ ਸੁਧਾਰ ਲਿਆਉਣ ਲਈ ਤਲਵਾੜਾ ਵਾਸੀਆਂ ਦੀ ਭੁੱਖ ਹੜਤਾਲ 80 ਵੇਂ ਦਿਨ ਜਾਰੀ

ਮੁੱਢਲੀ ਜਾਂਚ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਟਾਂਡਾ ਦੁਸੜਕਾ ਰੋਡ ਸੜਕ 'ਤੇ ਕਿਸੇ ਸੁਨਿਆਰੇ ਨੂੰ ਲੁੱਟ ਕੇ ਮਾਰਨ ਦੀ ਯੋਜਨਾ ਬਣਾ ਰਹੇ ਸਨ। ਡੀਐੱਸਪੀ ਗੁਰਪ੍ਰੀਤ ਸਿੰਘ ਗਿੱਲ ਮੁਤਾਬਕ ਇਨ੍ਹਾਂ ਮੁਲਜ਼ਮਾਂ ਕੋਲੋਂ ਦੋ ਇਨਸਾਸ ਰਾਈਫਲਾਂ, ਤਿੰਨ ਇਨਸਾਸ ਰਾਈਫਲ ਮੈਗਜ਼ੀਨ, 20 ਜ਼ਿੰਦਾ ਕਾਰਤੂਸ, 930 ਗ੍ਰਾਮ ਨਸ਼ੀਲਾ ਪਾਊਡਰ, ਤਿੰਨ ਮੋਟਰਸਾਈਕਲ, ਪੰਜ ਮੋਬਾਈਲ ਫੋਨ ਅਤੇ ਤਿੰਨ ਤਲਵਾਰਾਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਚੋਂ ਰਜਿੰਦਰ ਸਿੰਘ ਹਿਸਟਰੀ ਸ਼ੀਟਰ ਹੈ ਅਤੇ ਉਸਦੇ ਵਿਰੁੱਧ ਥਾਣਾ ਟਾਂਡਾ ਵਿਖੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਅਗਲੀ ਕਾਰਵਾਈ ਜਾਰੀ ਹੈ।

ABOUT THE AUTHOR

...view details