ਹੁਸ਼ਿਆਰਪੁਰ: ਸਾਲ 2020 'ਚ ਹੁਸ਼ਿਆਰਪੁਰ ਦੇ ਮੁਹੱਲਾ ਗੌਤਮ ਨਗਰ ਦੀ ਰਹਿਣ ਵਾਲੀ ਪ੍ਰਤਿਸ਼ਠਾ ਜੋ ਕਿ ਸਰੀਰਕ ਪੱਖੋਂ ਅਪਾਹਜ ਲੜਕੀ ਹੈ। ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ 'ਚ ਪ੍ਰਤਿਸ਼ਠਾ ਵੀਲ੍ਹ ਚੇਅਰ 'ਤੇ ਪੜ੍ਹਨ ਗਈ ਸੀ। ਪ੍ਰਤਿਸ਼ਠਾ ਆਕਸਫੋਰਡ ਯੂਨੀਵਰਸਿਟੀ 'ਚ ਵੀਲ੍ਹ ਚੇਅਰ 'ਤੇ ਪੜ੍ਹਨ ਜਾਣ ਵਾਲੀ ਦੁਨੀਆਂ ਦੀ ਪਹਿਲੀ ਵਿਦਿਆਰਥਣ ਹੈ।
ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹ ਰਹੀ ਪ੍ਰਤਿਸ਼ਠਾ ਨੂੰ ਮਿਲਿਆ ਇੰਟਰਨੈਸ਼ਨਲ ਪ੍ਰਿੰਸਸ ਡਾਇਨਾ ਐਵਾਰਡ ਪ੍ਰਿੰਸਸ ਡਾਇਨਾ ਐਵਾਰਡ ਮਿਲਿਆ
ਆਕਸਫੋਰਡ ਯੂਨੀਵਰਸਿਟੀ 'ਚ ਸਿੱਖਿਆ ਦੌਰਾਨ ਨੌਜਵਾਨਾਂ ਦੇ ਵਿਕਾਸ ਦੇ ਖੇਤਰ 'ਚ ਵਧੀਆ ਯੋਗਦਾਨ ਪਾਉਣ ਲਈ ਪ੍ਰਤਿਸ਼ਠਾ ਨੂੰ ਹੁਣ ਇੰਟਰਨੈਸ਼ਨਲ ਪ੍ਰਿੰਸਸ ਡਾਇਨਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਪ੍ਰਤਿਸ਼ਠਾ ਨੂੰ ਡਾਇਨਾ ਐਵਾਰਡ ਮਿਲਣ ਨਾਲ ਨਾ ਇਕੱਲੇ ਹੁਸ਼ਿਆਰਪੁਰ ਦਾ ਸਗੋਂ ਪੂਰੇ ਭਾਰਤ ਦਾ ਦੁਨੀਆ ਭਰ 'ਚ ਨਾਮ ਰੌਸ਼ਨ ਹੋ ਗਿਆ ਹੈ।
ਪਰਿਵਾਰ 'ਚ ਖੁਸ਼ੀ ਦੀ ਲਹਿਰ
ਆਪਣੀ ਧੀ ਨੂੰ ਇੰਟਰਨੈਸ਼ਨਲ ਡਾਇਨਾ ਐਵਾਰਡ ਮਿਲਣ 'ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਪ੍ਰਤਿਸ਼ਠਾ ਦੇ ਪਿਤਾ ਪੰਜਾਬ ਪੁਲਿਸ 'ਚ ਡੀ.ਐੱਸ.ਪੀ ਦੇ ਅਹੁਦੇ 'ਤੇ ਤੈਨਾਤ ਹਨ, ਜਦਕਿ ਮਾਤਾ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਤਿਸ਼ਠਾ ਦੇ ਪਿਤਾ ਮੁਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਣ ਹੈ। ਜਿਸ ਨੇ ਨਾ ਇਕੱਲੇ ਆਪਣੇ ਮਾਤਾ ਪਿਤਾ ਦਾ ਸਗੋਂ ਆਪਣੇ ਜ਼ਿਲ੍ਹੇ, ਪੰਜਾਬ ਅਤੇ ਭਾਰਤ ਦਾ ਨਾਮ ਸਾਰੀ ਦੁਨੀਆ 'ਚ ਰੁਸ਼ਨਾਇਆ ਹੈ।
ਸਰਰਿਕ ਅਪਾਹਜ ਪਰ ਹੌਂਸਲੇ ਬੁਲੰਦ
ਉਨ੍ਹਾਂ ਦੱਸਿਆ ਕਿ ਪ੍ਰਤਿਸ਼ਠਾ ਛੋਟੀ ਉਮਰ ਵਿੱਚ ਹੀ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਈ ਸੀ। ਜਿਸ ਕਾਰਨ ਉਹ ਚੱਲਣ ਤੋਂ ਅਪਾਹਜ ਹੋ ਗਈ ਸੀ। ਉਨ੍ਹਾਂ ਕਿਹਾ ਕਿ ਆਪਣੇ ਬੁਲੰਦ ਹੌਸਲੇ ਸਦਕਾ ਪ੍ਰਤਿਸ਼ਠਾ ਨੇ ਆਪਣਾ ਨਾਂ ਕੁੱਲ ਦੁਨੀਆ 'ਚ ਰੁਸ਼ਨਾਇਆ ਹੈ।
ਪ੍ਰਤਿਸ਼ਠਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਜੋ ਐਵਾਰਡ ਮਿਲਿਆ ਹੈ। ਉਹ ਪ੍ਰਿੰਸ ਵਲੋਂ ਆਪਣੀ ਮਾਤਾ ਦੀ ਯਾਦ 'ਚ ਐਵਾਰਡ ਦਿੱਤਾ ਜਾਂਦਾ ਹੈ। ਉਨ੍ਹਾਂ ਨਾਲ ਹੀ ਹੋਰਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੀ ਧੀਆਂ ਨੂੰ ਜ਼ਰੂਰ ਪੜ੍ਹਾੳਣ, ਕਿਉਂਕਿ ਉਹ ਪੜ੍ਹ ਲਿਖ ਕੇ ਤੁਹਾਡਾ ਨਾਮ ਰੌਸ਼ਨ ਕਰਦੀਆਂ ਹਨ।
ਇਹ ਵੀ ਪੜ੍ਹੋ:ਨਵਜੋਤ ਕੌਰ ਸਿੱਧੂ ਨੇ ਸੁਖਬੀਰ ਬਾਦਲ ਨੂੰ ਦਿੱਤਾ ਠੋਕਵਾਂ ਜਵਾਬ