ਹੁਸ਼ਿਆਰਪੁਰ: ਪੰਜਾਬ ਦੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ ਪੰਜਾਬ ਸਰਕਾਰ ਦੇ ਨਾਲ ਨਾਲ ਅਧਿਆਪਕਾਂ ਦਾ ਵੀ ਵੱਡਾ ਰੋਲ ਹੈ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਮਿਹਨਤ ਸਦਕਾ ਅੱਜ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਸਬ ਡਵੀਜਨ ਗੜ੍ਹਸ਼ੰਕਰ ਦਾ ਸੀਨੀਅਰ ਸੈਕੰਡਰੀ ਸਮਾਟ ਸਕੂਲ ਪੱਦੀ ਸੂਰਾ ਸਿੰਘ ਜਿਹੜਾ ਇਲਾਕੇ ਦੇ ਵਿੱਚ ਪ੍ਰਾਈਵੇਟ ਸਕੂਲਾ ਨੂੰ ਮਾਤ ਪਾ ਰਿਹਾ ਹੈ।
ਦੱਸ ਦਈਏ ਕਿ ਛੇਵੀਂ ਤੋਂ ਲੈਕੇ ਬਾਰਵੀਂ ਤੱਕ ਇਸ ਸਕੂਲ ਦੇ ਵਿੱਚ ਅਧਿਆਪਕਾਂ ਦੀ ਮਿਹਨਤ ਸਦਕਾ 950 ਦੇ ਕਰੀਬ ਵਿਦਿਆਰਥੀ ਆਲੇ ਦੁਆਲੇ ਦੇ ਲੱਗਭਗ 35 ਪਿੰਡਾਂ ਤੋਂ ਸਕੂਲ ਵਿੱਚ ਪੜਾਈ ਲਈ ਆਉਂਦੇ ਹਨ। ਇਸ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਨਾਲ ਅਧਿਆਪਕ ਵੀ ਯੂਨੀਫਾਰਮ ਦੇ ਵਿੱਚ ਸਕੂਲ ਆਉਂਦੇ ਹਨ। ਸਕੂਲ ਦੇ ਵਿੱਚ ਵਧੀਆ ਕਿਸਮ ਦਾ ਖੇਡ ਮੈਦਾਨ, ਡਿਜੀਟਲ ਲਾਇਬਰੇਰੀ ਅਤੇ ਸਕੂਲ ਵਿੱਚ ਲਗਾਏ ਦਰੱਖਤ ਖਿੱਚ ਦਾ ਕੇਂਦਰ ਬਣ ਰਹੇ ਹਨ।