ਹੁਸ਼ਿਆਰਪੁਰ: ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਲੌਕਡਾਊਨ ਦੀ ਸਥਿਤੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਬਹੁਤ ਸਾਰੀਆਂ ਸੰਸਥਾ ਵੱਲੋਂ ਉਨ੍ਹਾਂ ਗਰੀਬ ਤੇ ਬੇਸਹਾਰਾ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਦੋ ਵਕਤੀ ਦੀ ਰੋਟੀ ਤੱਕ ਨਸੀਬ ਨਹੀਂ ਹੋ ਰਹੀ। ਇਹੋ ਜਿਹਾ ਇੱਕ ਉਪਰਾਲਾ ਕਰ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ 'ਚ ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ, ਜਿਨ੍ਹਾਂ ਵੱਲੋਂ ਹਰ ਰੋਜ਼ ਕਰੀਬ ਲੱਖਾਂ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ।
ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਦਾ ਲੋੜਵੰਦਾਂ ਲਈ ਖ਼ਾਸ ਉਪਰਾਲਾ
ਜ਼ਿਲ੍ਹਾ ਹੁਸ਼ਿਆਰਪੁਰ 'ਚ ਸ੍ਰੀ ਗੁਰੂਰਾਮ ਦਾਸ ਲੰਗਰ ਸੇਵਾ ਵੱਲੋਂ ਹਰ ਰੋਜ਼ ਕਰੀਬ ਲੱਖਾਂ ਲੋੜਵੰਦ ਲੋਕਾਂ ਨੂੰ ਭੋਜਨ ਛਕਾਇਆ ਜਾ ਰਿਹਾ ਹੈ। ਇਸ ਦੇ ਲਈ ਕਰੀਬ 50 ਗੱਡੀਆਂ ਕੰਮ ਕਰ ਰਹੀਆਂ ਹਨ ਜਦਕਿ ਲੰਗਰ ਹਾਲ ਵਿੱਚ ਕਰੀਬ ਹਜ਼ਾਰਾਂ ਹੀ ਲੋਕ ਰੋਜ਼ਾਨਾ ਲੰਗਰ ਛਕਦੇ ਹਨ।
ਇਸ ਬਾਰੇ ਜਦੋਂ ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਚਲਾ ਰਹੇ ਬੂਟਾ ਸਿੰਘ ਦਾ ਕਹਿਣਾ ਹੈ ਕਿ ਲੰਗਰ ਸੇਵਾ ਕਰੀਬ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ। ਸ਼ੁਰੂਆਤੀ ਦੌਰ ਵਿੱਚ 60 ਤੋਂ 65 ਹਜ਼ਾਰ ਲੋਕਾਂ ਦਾ ਲੰਗਰ ਤਿਆਰ ਕੀਤਾ ਜਾਂਦਾ ਸੀ ਤੇ ਹੁਣ ਕੋਰੋਨਾ ਨੂੰ ਲੈ ਕੇ ਕਰੀਬ ਡੇਢ ਤੋਂ 2 ਲੱਖ ਬੰਦਿਆਂ ਦਾ ਲੰਗਰ ਤਿਆਰ ਕਰਕੇ ਲੋੜਵੰਦਾਂ ਤੱਕ ਪਹੁੰਚਾਇਆ ਜਾਂਦਾ ਹੈ।
ਇਸ ਦੇ ਲਈ ਕਰੀਬ 50 ਗੱਡੀਆਂ ਕੰਮ ਕਰ ਰਹੀਆਂ ਹਨ ਜਦਕਿ ਲੰਗਰ ਹਾਲ ਵਿੱਚ ਕਰੀਬ ਹਜ਼ਾਰਾਂ ਹੀ ਲੋਕ ਰੋਜ਼ਾਨਾ ਲੰਗਰ ਛਕਦੇ ਹਨ। ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੁਸਾਇਟੀ ਵੱਲੋਂ ਇੱਕ ਨਿਵੇਕਲਾ ਕਦਮ ਚੁੱਕਿਆ ਜਾ ਰਿਹਾ ਤੇ ਆਰਗੈਨਿਕ ਦੇਸੀ ਘੀ ਨਾਲ ਤਿਆਰ ਕੀਤਾ ਲੰਗਰ ਵਰਤਾਇਆ ਜਾ ਰਿਹਾ ਹੈ।