ਹੁਸ਼ਿਆਰਪੁਰ : ਸਿਹਤ ਵਿਭਾਗ ਵੱਲੋਂ " ਗਲੋਬਲ ਆਯੋਡੀਨ ਡਿਫੈਂਸਸੀ ਡਿਸਆਡਰ ਪ੍ਰਿਵੈਨਸ਼ਨ ਡੇਅ " ਮੌਕੇ ਸ਼ਹਿਰ ਦੇ ਡੀਏਵੀ ਸਕੂਲ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਲਈ ਆਯੋਡੀਨ ਦੀ ਲੋੜ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਜੀਐਸਕਪੂਰ ਨੇ ਕਿਹਾ ਕਿ ਆਯੋਡੀਨ ਇੱਕ ਅਜਿਹਾ ਤੱਤ ਹੈ ਜੋ ਮਨੁੱਖੀ ਸਰੀਰ ਲਈ ਬਹੁਤ ਜ਼ਰੂਰੀ ਹੈ। ਆਯੋਡੀਨ ਦੀ ਘਾਟ ਨਾਲ ਮਨੁੱਖ ਦੇ ਦਿਮਾਗ ਦਾ ਵਿਕਾਸ ਰੁੱਕ ਜਾਂਦਾ ਹੈ। ਆਯੋਡੀਨ ਦੀ ਘਾਟ ਕਾਰਨ ਸਰੀਰ ਵਿੱਚ ਗਿੱਲੜ ਰੋਗ, ਬੋਲਾਪਣ, ਅੱਖਾਂ ਦੀਆਂ ਬਿਮਾਰੀਆਂ ਆਦਿ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ ਨੂੰ ਆਯੋਡੀਨਯੂਕਤ ਭੋਜਨ ਖਾਣਾ ਚਾਹੀਦਾ ਹੈ , ਇਹ ਬੱਚੇ ਦੇ ਵਿਕਾਸ ਲਈ ਮਹੱਤਵਪੂਰਣ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਰੋਜ਼ਾਨਾ ਭੋਜਨ ਦੇ ਵਿੱਚ ਆਯੋਡੀਨਯੂਕਤ ਨਮਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ।