ਹੁਸ਼ਿਆਰਪੁਰ: ਸਰਕਾਰ ਵੱਲੋਂ ਪਿੰਡ ਕੂਕਾਨੇਟ ਵਿੱਚ ਬਣਾਏ ਗਏ ਸਮਾਰਟ ਸਕੂਲ ਵਿੱਚ ਚਾਰਦੀਵਾਰੀ ਅਤੇ ਟਾਇਲਟ ਦੀਆਂ ਸੁਵਿਧਾਵਾਂ ਵੀ ਨਹੀਂ ਹਨ। ਇਸ ਸਕੂਲ ਵਿੱਚ ਸਿਰਫ਼ ਇੱਕ ਹੀ ਟੀਚਰ ਹੈ ਅਤੇ ਖਾਣਾ ਬਣਾਉਣ ਲਈ ਕੋਈ ਰਸੋਈ ਨਹੀਂ ਹੈ। ਪਿੰਡ ਦੇ ਨਾਲ ਲੱਗਦੇ ਜੰਗਲ ਵਿੱਚੋਂ ਕਈ ਵਾਰ ਜੰਗਲੀ ਜਾਨਵਕ ਸਕੂਲ ਵੱਲ਼ ਆ ਜਾਂਦੇ ਹਨ, ਜਿਨ੍ਹਾਂ ਤੋਂ ਕਿਸੇ ਪ੍ਰਕਾਰ ਦੀ ਸੁਰੱਖਿਆਂ ਦਾ ਇੰਤਜਾਮ ਨਹੀਂ ਕੀਤਾ ਗਿਆ ਹੈ। ਇਸ ਬਾਰੇ ਵਿਧਾਇਕ ਤੋਂ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਵੱਲੋਂ ਇਸ ਸਕੂਲ ਦਾ ਕੰਮ ਜਲਦ ਹੀ ਕਰਵਾ ਦਿੱਤਾ ਜਾਵੇੇਗਾ।
ਗੱਲਬਾਤ ਦੌਰਾਨ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਿਧਾਇਕ ਤੱਕ ਪਹੁੰਚ ਕੀਤੀ ਗਈ ਸੀ। ਪਰ ਉਨ੍ਹਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਵੀ ਹਾਸਲ ਨਹੀਂ ਹੋਇਆ। ਸਕੂਲ ਵਿੱਚ ਸਿਰਫ਼ ਇੱਕ ਟੀਚਰ ਹੈ। ਸਕੂਲ ਵਿੱਚ ਚਾਰਦੀਵਾਰੀ, ਰਸੋਈ ਅਤੇ ਬਾਥਰੂਮ ਲਈ ਕੋਈ ਸੁਵਿਧਾ ਨਹੀਂ ਕੀਤੀ ਗਈ ਹੈ। ਸਾਡੇ ਵੱਲੋਂ ਪਹਿਲਾਂ ਦੀਆਂ ਸਰਕਾਰਾਂ ਅਤੇ ਹੁਣ ਦੀ ਸਰਕਾਰ ਤੋਂ ਵੀਂ ਮੰਗ ਕੀਤੀ ਗਈ ਹੈ ਕਿ ਸਕੂਲ ਨੂੰ ਮੁੱਢਲੀ ਸਹੁਲਤਾਂ ਦਿੱਤੀਆਂ ਜਾਣ।