ਹੁਸ਼ਿਆਰਪੁਰ: ਗੜ੍ਹਸ਼ੰਕਰ ਨੰਗਲ ਰੋਡ 'ਤੇ ਬੀਤੀ ਰਾਤ ਅਣਪਛਾਤੇ ਕਾਰ ਸਵਾਰਾਂ ਵੱਲੋਂ ਇੱਕ ਦੁਕਾਨਦਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਇਆ ਗਈਆਂ। ਮੌਕੇ 'ਤੇ ਮੌਜੂਦ ਲੌਕਾਂ ਨੇ ਜਖ਼ਮੀ ਹਾਲਤ 'ਚ ਦੁਕਾਨਦਾਰ ਨੂੰ ਹਸਪਤਾਲ ਭਰਤੀ ਕਰਵਾਇਆ। ਮਿਲੀ ਜਾਣਕਾਰੀ ਮੁਤਾਬਕ ਇਲਾਜ ਦੌਰਾਨ ਦੁਕਾਨਦਾਰ ਦੀ ਮੌਤ ਹੋ ਗਈ ਹੈ। 25 ਸਾਲਾ ਮ੍ਰਿਤਕ ਦੁਕਾਨਦਾਰ ਧਰਮਿੰਦਰ ਸਿੰਘ ਕੁਨੈਲ ਗੜ੍ਹਸ਼ੰਕਰ ਦਾ ਰਹਿਣ ਵਾਲਾ ਹੈ।
ਗੜ੍ਹਸ਼ੰਕਰ 'ਚ ਗੋਲੀਆਂ ਮਾਰ ਦੁਕਾਨਦਾਰ ਦਾ ਕਤਲ - Garhshankar News
ਗੜ੍ਹਸ਼ੰਕਰ ਨੰਗਲ ਰੋਡ 'ਤੇ ਦੁਕਾਨਦਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਇਆ ਗਈਆਂ ਸਨ। ਉਸ ਦੁਕਾਨਦਾਰ ਧਰਮਿੰਦਰ ਸਿੰਘ ਦੀ ਅੱਜ ਮੌਤ ਹੋ ਗਈ ਹੈ। ਇਸ ਕਤਲ ਦੀ ਜ਼ਿੰਮੇਵਾਰੀ ਸੋਨੂੰ ਰੋਰਮਜ਼ਾਰੀਆ ਨਾਂਅ ਦੇ ਇੱਕ ਵਿਅਕਤੀ ਨੇ ਆਪਣੇ ਫੇਸਬੁਕ ਅਕਾਉਂਟ 'ਚ ਪੋਸਟ ਕਰਕੇ ਲਈ ਹੈ।
ਗੜ੍ਹਸ਼ੰਕਰ 'ਚ ਗੋਲੀਆਂ ਮਾਰ ਦੁਕਾਨਦਾਰ ਦਾ ਕੀਤਾ ਕਤਲ
ਜ਼ਿਕਰਯੋਗ ਹੈ ਕਿ ਇਸ ਕਤਲ ਦੀ ਜ਼ਿੰਮੇਵਾਰੀ ਸੋਨੂੰ ਰੋਰਮਜ਼ਾਰੀਆ ਨਾਂਅ ਦੇ ਇੱਕ ਵਿਅਕਤੀ ਨੇ ਆਪਣੇ ਫੇਸਬੁਕ ਅਕਾਉਂਟ 'ਚ ਪੋਸਟ ਕਰਕੇ ਲਈ ਹੈ। ਸੋਨੂੰ ਰੋਰਮਜ਼ਾਰੀਆ ਨੇ ਪੋਸਟ ਕਰਕੇ ਕਿਹਾ ਹੈ ਕਿ ਇਹ ਕਤਲ ਅਸੀਂ ਕਰਵਾਇਆ ਹੈ। ਜਿਹੜਾ ਵੀ ਹੋਰ ਸਾਡਾ ਦੁਸ਼ਮਣ ਹੈ ਉਨ੍ਹਾਂ ਦੀ ਵਾਰੀ ਵੀ ਆਉਣ ਵਾਲੀ ਹੈ। ਉਸ ਦੀ ਫਰੈਂਡ ਲਿਸਟ (ਦੋਸਤ ਸੂਚੀ) 'ਚ ਗੜ੍ਹਸ਼ੰਕਰ ਦੇ ਕਈ ਸਿਆਸੀ ਆਗੂ ਵੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀਐਸਪੀ ਸਤੀਸ਼ ਕੁਮਾਰ ਅਤੇ ਐਸਐੱਚਓ ਇਕਬਾਲ ਸਿੰਘ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।