ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਨ ਨੂੰ ਲੈ ਕੇ ਅਦਾਲਤ 'ਚ ਚਲ ਰਹੇ ਕੇਸ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਵੇਗੀ। ਅਦਾਲਤ ਨੇ ਦੋਹਾਂ ਪੱਖਾਂ ਦੀ ਬਹਿਸ ਤੋਂ ਬਾਅਦ ਇਸ ਮਾਮਲੇ 'ਚ ਅਗਲੀ ਤਰੀਕ ਪਾਈ ਹੈ। ਜ਼ਿਕਰਯੋਗ ਹੈ ਕਿ ਸਮਾਜਵਾਦੀ ਆਗੂ ਬਲਵੰਤ ਸਿੰਘ ਖੇੜਾ ਵੱਲੋਂ 20 ਫ਼ਰਵਰੀ 2009 'ਚ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਰੱਦ ਕਰਨ ਨੂੰ ਲੈ ਕੇ ਅਦਾਲਤ 'ਚ ਇਹ ਮੰਗ ਕੀਤੀ ਸੀ।
30 ਅਕਤੂਬਰ ਨੂੰ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦੀ ਹੌਂਦ ਬਾਰੇ ਫੈਸਲਾ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਨ ਵਾਲੇ ਮਾਮਲੇ 'ਚ ਅਦਾਲਤ ਹੁਣ 30 ਅਕਤੂਬਰ ਨੂੰ ਸੁਣਵਾਈ ਕਰੇਗੀ। ਸ਼੍ਰੋਮਣੀ ਅਕਾਲੀ ਦਲ ਵਿਰੁੱਧ ਇਹ ਕੇਸ ਸਮਾਜਵਾਦੀ ਆਗੂ ਬਲਵੰਤ ਸਿੰਘ ਖੇੜਾ ਵੱਲੋਂ 2009 'ਚ ਕੀਤਾ ਗਿਆ ਸੀ।
ਬਲਵੰਤ ਸਿੰਘ ਖੇੜਾ ਨੇ ਆਪਣੀ ਇਸ ਮੰਗ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ , ਬਲਵਿੰਦਰ ਸਿੰਘ ਢੀਂਡਸਾ ਸਣੇ ਕਈ ਅਕਾਲੀ ਆਗੂਆਂ 'ਤੇ ਗੰਭੀਰ ਦੋਸ਼ ਲਗਾਏ ਹਨ।
ਇਸ ਮਾਮਲੇ 'ਚ ਪ੍ਰਧਾਨ ਬਲਬੰਤ ਸਿੰਘ ਖੇੜਾ ਨੇ ਦੱਸਿਆ ਕਿ ਅਕਾਲੀ ਦਲ ਪਿਛਲੇ ਕਈ ਸਮੇਂ ਤੋਂ ਕਾਨੂੰਨ, ਸੰਵਿਧਾਨ ਖ਼ਾਸ ਕਰ ਸਿੱਖਾਂ ਨਾਲ ਧੋਖਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਧੋਖਾਧੜੀ ਅਤੇ ਫ਼ੌਜਦਾਰੀ ਦਾ ਕੇਸ ਕੀਤਾ ਸੀ। ਖੇੜ੍ਹਾ ਨੇ ਕਿਹਾ ਕਿ, 'ਪਿੱਛਲੇ ਲੰਮੇਂ ਸਮੇਂ ਤੋਂ ਇਹ ਕੇਸ ਲੜ੍ਹ ਰਹੇ ਹਨ, ਸਾਨੂੰ ਆਸ ਹੈ ਕਿ ਜਲਦ ਹੀ ਇਹ ਫ਼ੈਸਲਾ ਸਾਡੇ ਹੱਕ ਵਿੱਚ ਆਵੇਗਾ।'