ਹੁਸ਼ਿਆਰਪੁਰ: ਕੋਰੋਨਾ ਵਰਗੀ ਭਿਆਨਕ ਬਿਮਾਰੀ ਨੇ ਅੱਜ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਕਾਰਨ ਭਾਰਤ 'ਚ ਵੀ ਲੌਕਡਾਊਨ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ।
ਸਰਕਾਰ ਨੇ ਲੌਕਡਾਊਨ ਨੂੰ ਵੇਖਦੇ ਹੋਏ ਦੇਸ਼ ਨੂੰ 3 ਭਾਗਾਂ 'ਚ ਵੰਡਿਆ ਹੈ। ਇਸ ਤਹਿਤ ਜਿਨ੍ਹਾਂ ਖੇਤਰਾਂ 'ਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਹੋਣਗੇ ਉਹ ਇਲਾਕੇ ਰੈਡ ਜ਼ੋਨ 'ਚ, ਜਿਨ੍ਹਾਂ 'ਚ ਮਾਮਲੇ ਘੱਟ ਹੋਣਗੇ ਉਹ ਸੰਤਰੀ ਤੇ ਜੋ ਇਲਾਕੇ ਕੋਰੋਨਾ ਫ੍ਰੀ ਹੋਣਗੇ ਉਹ ਗ੍ਰੀਨ ਜ਼ੋਨ 'ਚ ਹੋਣਗੇ।
ਸੈਲੂਨ ਵਾਲੀਆਂ ਦੀ ਵੀ ਸੁਣੇ ਸਰਕਾਰ.... ਸਰਕਾਰ ਨੇ ਲੋਕਾਂ ਦਾ ਘਰ ਚਲਦਾ ਰੱਖਣ ਲਈ ਕੁਝ ਲੋੜ ਦੀਆਂ ਦੁਕਾਨਾਂ, ਫੈਕਟਰੀਆਂ ਨੂੰ ਕੁੱਝ ਨਿਯਮਾਂ ਤੋਂ ਬਾਅਦ ਖੋਲ੍ਹਣ ਦਾ ਫੈਸਲਾ ਲਿਆ ਹੈ। ਅਜਿਹੇ 'ਚ ਸੈਲੂਨ ਪਾਲਰ ਜੋ ਕਿ ਬੀਤੇ ਢਾਈ ਮਹੀਨੇ ਤੋਂ ਬੰਦ ਹਨ, ਹਾਲਾਤ ਹੁਣ ਇਹ ਹਨ ਕਿ ਸੈਲੂਨ ਮਾਲਕਾ ਨੇ ਸਰਕਾਰ ਤੋਂ ਉਨ੍ਹਾਂ ਦਾ ਕੰਮ ਮੁੜ ਤੋਂ ਚਾਲੂ ਕਰਵਾਉਣ ਦੀ ਗੁਹਾਰ ਲਗਾਈ ਹੈ।
ਸੈਲੂਨ ਚਾਲਕਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਸੈਲੂਨ ਖੋਲ੍ਹਣ ਦੀ ਆਗਿਆ ਦਿੰਦੀ ਹੈ ਤਾਂ ਉਹ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਤੇ ਸਾਰੇ ਨਿਯਮਾਂ ਦਾ ਪਾਲਣ ਕਰਨ ਲਈ ਤਿਆਰ ਹਨ। ਇੰਨ੍ਹਾਂ ਹੀ ਨਹੀਂ ਉਨ੍ਹਾਂ ਦੇ ਸੈਲੂਨ ਵੱਲੋਂ ਸਮਾਜਿਕ ਦੂਰੀ ਦਾ ਵੀ ਪੂਰਾ ਧਿਆਨ ਦਿੱਤਾ ਜਾਵੇਗਾ।
ਸੈਲੂਨ ਚਾਲਕਾ ਦੀ ਗੁਹਾਰ ਸਰਕਾਰ ਦੇ ਕਨ੍ਹਾਂ ਤੱਕ ਪਹੁੰਚਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦਸੇਗਾ ਪਰ ਜੇ ਗੁਹਾਰ ਪਹੁੰਚਦੀ ਹੈ ਤਾਂ ਸਰਕਾਰ ਇਨ੍ਹਾਂ ਲਈ ਕਿਸ ਤਰ੍ਹਾਂ ਦੇ ਕਦਮ ਚੁੱਕੇਗੀ?