ਪੰਜਾਬ

punjab

ETV Bharat / city

ਚੋਰਾਂ ਦੇ ਹੌਂਸਲੇ ਬੁਲੰਦ, ATM ਨੂੰ ਕਟਰ ਨਾਲ ਵੱਢ ਲੁਟੇਰੇ ਨਕਦੀ ਲੈ ਹੋਏ ਫਰਾਰ

ਹੁਸ਼ਿਆਰਪੁਰ ਦੇ ਬਲਾਕ ਭੂੰਗਾ ਅਧੀਨ ਪੈਂਦੇ ਪਿੰਡ ਚੋਟਾਲਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਗੈਸ ਕਟਰ ਨਾਲ ਕਟ ਕੇ ਕਰੀਬ 8 ਲੱਖ 70 ਹਜਾਰ ਰੁਪਏ ਲੁੱਟ ਕੇ ਹੋਏ ਫਰਾਰ

Robbers cut atm and stole cash
ਲੁਟੇਰੇ ਨਕਦੀ ਲੈ ਹੋਏ ਫਰਾਰ

By

Published : Sep 10, 2022, 9:51 AM IST

Updated : Sep 10, 2022, 11:06 AM IST

ਹੁਸ਼ਿਆਰਪੁਰ: ਸੂਬੇ ਭਰ ਵਿੱਚ ਚੋਰ ਲੁਟੇਰੇ ਦੇ ਹੌਂਸਲੇ ਇੰਨ੍ਹੇ ਜਿਆਦਾ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦਾ ਬਿਲਕੁੱਲ ਵੀ ਡਰ ਨਹੀਂ ਰਿਹਾ ਹੈ। ਇਸੇ ਦੇ ਚੱਲਦੇ ਉਹ ਵੱਡੀ-ਵੱਡੀ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਹੁਸ਼ਿਆਰਪੁਰ ਦੇ ਅਧੀਨ ਪੈਂਦੇ ਪਿੰਡ ਚੋਟਾਲਾ ਤੋਂ ਸਾਹਮਣੇ ਆਇਆ ਹੈ।

ਲੁਟੇਰੇ ਨਕਦੀ ਲੈ ਹੋਏ ਫਰਾਰ

ਦੱਸ ਦਈਏ ਕਿ ਜ਼ਿਲ੍ਹੇ ਦੇ ਪਿੰਡ ਚੋਟਾਲਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਗੈਸ ਕਟਰ ਨਾਲ ਕੱਟ ਕੇ ਉਸ ਵਿੱਚ ਪਈ 8 ਲੱਖ 70 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਮਾਮਲੇ ਸਬੰਧੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਕਰੀਬ ਤਿੰਨ ਵਜੇ ਰਾਤ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੁਟੇਰਿਆ ਦੀ ਭਾਲ ਕੀਤੀ ਜਾ ਰਹੀ ਹੈ। ਨਾਲ ਹੀ ਪੁਲਿਸ ਵੱਲੋਂ ਪਿੰਡ ਵਿੱਚ ਏਟੀਐਮ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।

ਇਹ ਵੀ ਪੜੋ:ਮੋਗਾ ਪੁਲਿਸ ਵੱਲੋ ਵਿਦੇਸ਼ੀ ਅਸਲੇ ਸਮੇਤ 2 ਸ਼ੂਟਰ ਕਾਬੂ, ਵਿਦੇਸ਼ੀ ਪਿਸਟਲ ਸਣੇ ਜਿੰਦਾ ਰੌਂਦ ਕੀਤੇ ਬਰਾਮਦ

Last Updated : Sep 10, 2022, 11:06 AM IST

ABOUT THE AUTHOR

...view details