ਹੁਸ਼ਿਆਰਪੁਰ: ਸਥਾਨਕ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਮਰੀਜ਼ਾ ਲਈ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਕੁਆਰੰਟਾਈਨ ਕੀਤੇ ਗਏ ਇੱਕ ਵਿਅਕਤੀ ਦੇ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਜੇ ਗਏ ਮਰੀਜ਼ ਦਾ ਨਾਂਅ ਯੂਸੀਫ਼ ਖਾਨ ਦੱਸਿਆ ਜਾ ਰਿਹਾ ਹੈ। ਇਸ ਨੂੰ ਦਸੂਹੇ ਤੋਂ ਹੁਸ਼ਿਆਰਪੁਰ ਰੈਫ਼ਰ ਕੀਤਾ ਗਿਆ ਸੀ।
ਹੁਸ਼ਿਆਰਪੁਰ 'ਚ ਕੁਆਰੰਟਾਈਨ ਕੀਤਾ ਇੱਕ ਵਿਅਕਤੀ ਫ਼ਰਾਰ - hoshiarpur news
ਹੁਸ਼ਿਆਰਪੁਰ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਕੁਆਰੰਟਾਈਨ ਕੀਤੇ ਗਏ ਇੱਕ ਵਿਅਕਤੀ ਦੇ ਫਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮਰੀਜ਼ ਨੂੰ ਦਸੂਹੇ ਤੋਂ ਹੁਸ਼ਿਆਰਪੁਰ ਰੈਫ਼ਰ ਕੀਤਾ ਗਿਆ ਸੀ।
ਹੁਸ਼ਿਆਰਪੁਰ 'ਚ ਕੁਆਰੰਟਾਈਨ ਕੀਤਾ ਇੱਕ ਵਿਅਕਤੀ ਫਰਾਰ
ਜਾਣਕਾਰੀ ਮੁਤਾਬਕ ਸਿਵਲ ਹਸਪਤਾਲ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਉਸ ਨੂੰ ਕੁਆਰੰਟਾਈਨ ਕੀਤਾ ਗਿਆ ਸੀ, ਜੋ ਕਿ ਬੀਤੀ ਰੀਤ ਖਿੜਕੀ 'ਚ ਲੱਗੀ ਸ਼ੀਟ ਉਖਾੜ ਭੱਜ ਗਿਆ। ਦੱਸਣਯੋਗ ਹੈ ਕਿ ਇਹ ਮਰੀਜ਼ ਹਿਮਾਚਲ ਪ੍ਰਦੇਸ਼ ਦੇ ਨਗਰੋਟਾ ਦਾ ਰਹਿਣ ਵਾਲਾ ਹੈ। ਕੁੱਝ ਦਿਨ ਪਹਿਲਾਂ ਹੀ ਦਸੂਹਾ ਰੇਲਵੇ ਸਟੇਸ਼ਨ ਤੋਂ ਸ਼ਿਕਾਇਤ ਦੇ ਆਧਾਰ 'ਤੇ ਫੜ੍ਹ ਕੇ ਇਥੇ ਕੁਆਰੰਟਾਈਨ ਕੀਤਾ ਗਿਆ ਸੀ।
Last Updated : Apr 16, 2020, 4:27 PM IST