ਪੰਜਾਬ

punjab

ETV Bharat / city

ਪੰਜਾਬ ਰੋਡਵੇਜ਼ ਅਤੇ ਮਿੰਨੀ ਬੱਸ ਵਿਚਾਲੇ ਭਿਆਨਕ ਟੱਕਰ, 19 ਲੋਕ ਜ਼ਖਮੀ - ਹੁਸ਼ਿਆਰਪੁਰ

ਹੁਸ਼ਿਆਰਪੁਰ ਜਿਲ੍ਹੇ ਦੇ ਹਲਕਾ ਉੜਮੁੜ ਟਾਂਡਾ ਵਿਖੇ ਪੰਜਾਬ ਰੋਡਵੇਜ਼ ਅਤੇ ਮਿੰਨੀ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਕਈ ਲੋਕ ਇਸ ਹਾਦਸੇ ਦੇ ਕਾਰਨ ਜ਼ਖਮੀ ਹੋ ਗਏ।

Punjab Roadways and mini bus between collision
ਪੰਜਾਬ ਰੋਡਵੇਜ਼ ਅਤੇ ਮਿੰਨੀ ਬੱਸ ਵਿਚਾਲੇ ਭਿਆਨਕ ਟੱਕਰ

By

Published : Sep 9, 2022, 1:45 PM IST

Updated : Sep 9, 2022, 3:15 PM IST

ਹੁਸ਼ਿਆਰਪੁਰ:ਜ਼ਿਲ੍ਹੇ ਦੇ ਹਲਕਾ ਟਾਂਡਾ ਵਿੱਚ ਪੈਂਦੇ ਜਾਜਾ ਬਾਈਪਾਸ ਦੇ ਨੇੜੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਦੋ ਬੱਸਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਰੋਡਵੇਜ਼ ਅਤੇ ਮਿੰਨੀ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਇਸ ਹਾਦਸੇ ਦੌਰਾਨ 19 ਲੋਕ ਜ਼ਖਮੀ ਹੋ ਗਏ।

ਪੰਜਾਬ ਰੋਡਵੇਜ਼ ਅਤੇ ਮਿੰਨੀ ਬੱਸ ਵਿਚਾਲੇ ਭਿਆਨਕ ਟੱਕਰ

ਦੋਵੇਂ ਬੱਸਾ ਵਿਚਾਲੇ ਟੱਕਰ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਰੋਡਵੇਜ਼ ਬੱਸ ਨੇ ਮਿੰਨੀ ਬੱਸ ਨੂੰ ਟੱਕਰ ਮਾਰ ਕੇ ਪਲਟਾ ਦਿੱਤਾ। ਜਿਸ ਕਾਰਨ ਕਈ ਲੋਕ ਇਸ ਹਾਦਸੇ ਦੇ ਕਾਰਨ ਜ਼ਖਮੀ ਹੋ ਗਏ।

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਰੋਡਵੇਜ਼ ਪਠਾਨਕੋਟ ਤੋਂ ਜਲੰਧਰ ਵੱਲ ਪੂਰੀ ਰਫਤਾਰ ਦੇ ਨਾਲ ਸਰਵਿਸ ਰੋਡ ਤੋਂ ਜਾ ਰਹੀ ਸੀ। ਜਦਕਿ ਸਾਹਮਣੇ ਤੋਂ ਆ ਰਹੀ ਲੋਕਲ ਮਿੰਨੀ ਬੱਸ ਨੇ ਤੇਜ ਰਫਤਾਰ ਨਾਲ ਆ ਰਹੀ ਰੋਡਵੇਜ਼ ਦੀ ਬੱਸ ਨੂੰ ਦੇਖ ਬਰੇਕ ਲੱਗਾ ਦਿੱਤੀ ਪਰ ਪੰਜਾਬ ਰੋਡਵੇਜ਼ ਦੀ ਤੇਜ਼ ਰਫਤਾਰੀ ਇੰਨੀ ਜੋਰ ਦੀ ਟੱਕਰ ਮਾਰੀ ਕਿ ਮਿੰਨੀ ਬੱਸ ਪਲਟੀ ਖਾ ਗਈ। ਇਸ ਹਾਦਸੇ ਦੇ ਕਾਰਨ ਸਵਾਰੀਆਂ ਨੂੰ ਕਾਫੀ ਸੱਟਾਂ ਲੱਗੀਆਂ। ਜ਼ਖਮੀ ਸਵਾਰੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।

ਇਹ ਵੀ ਪੜੋ:ਫ਼ਰੀਦਕੋਟ ਦੇ ਨੌਜਵਾਨ ਉੱਤੇ ਦੋ ਬਾਈਕ ਸਵਾਰਾਂ ਨੇ ਚਲਾਈਆਂ ਗੋਲੀਆਂ

Last Updated : Sep 9, 2022, 3:15 PM IST

ABOUT THE AUTHOR

...view details