ਚੰਡੀਗੜ੍ਹ:2022 ਦੇ ਸ਼ੁਰੂ ਵਿੱਚ ਹੀ ਪੰਜਾਬ ਵਿੱਚ ਵਿਧਾਨਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਇਹਨਾਂ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਅਖਾੜਾ ਭਖਿਆ ਹੋਇਆ ਹੈ ਤੇ ਹਰ ਪਾਰਟੀ ਵੱਲੋਂ ਕੁਰਸੀ ਲਈ ਪੂਰਾ ਵਾਹ ਲਗਾਈ ਜਾ ਰਹੀ ਹੈ। ਅੱਜ ਅਸੀਂ ਵਿਧਾਨ ਸਭਾ ਹਲਕੇ ਸ਼ਾਮ ਚੁਰਾਸੀ ਸੀਟ (Sham Chaurasi Assembly Constituency) ਦੀ ਗੱਲ ਕਰਾਂਗੇ, ਕਿ ਆਖਿਰਕਾਰ ਇਸ ਸੀਟ ਦਾ ਸਿਆਸੀ ਸਮੀਕਰਨ ਕੀ ਹੈ।
ਇਹ ਵੀ ਪੜੋ:Punjab Assembly Election 2022: ਮਹਿਲ ਕਲਾਂ ਸੀਟ ’ਤੇ ਕਿਸਦਾ ਚੱਲੇਗਾ ਜਾਦੂ, ਜਾਣੋ ਇੱਥੋਂ ਦਾ ਸਿਆਸੀ ਹਾਲ...
ਸ਼ਾਮ ਚੁਰਾਸੀ ਸੀਟ (Sham Chaurasi Assembly Constituency)
ਵਿਧਾਨ ਸਭਾ ਹਲਕੇ ਸ਼ਾਮ ਚੁਰਾਸੀ (Sham Chaurasi Assembly Constituency) ਵਿੱਚ ਇਸ ਸਮੇਂ ਕਾਂਗਰਸ ਦੇ ਪਵਨ ਕੁਮਾਰ ਆਦੀਆ (PAWAN KUMAR ADIA) ਮੌਜੂਦਾ ਵਿਧਾਇਕ ਹਨ। ਦੱਸ ਦਈਏ ਕਿ ਇਹ ਰਾਖਵੀਂ ਸੀਟ ਹੈ, ਜਿਥੇ ਪਿਛਲੇ ਲੰਬੇ ਸਮੇਂ ਤੋਂ ਇਸ ਸੀਟ ਉੱਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਕਬਜ਼ਾ ਸੀ, ਪਰ ਬੀਤੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਇਥੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਆਦੀਆ (PAWAN KUMAR ADIA) ਨੇ ਇੱਕ ਵੱਡੀ ਜਿੱਤ ਹਾਸਿਲ ਕੀਤੀ। ਇਸ ਵਾਰ ਇਸ ਸੀਟ ’ਤੇ ਮੁਕਾਬਲਾ ਟੱਕਰ ਦਾ ਹੋਣ ਦੀ ਸੰਭਾਨਾ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ਾਮ ਚੁਰਾਸੀ ਸੀਟ (Sham Chaurasi Assembly Constituency) ’ਤੇ 74.30 ਫੀਸਦ ਵੋਟਿੰਗ ਹੋਈ ਸੀ, ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਆਦੀਆ (PAWAN KUMAR ADIA) ਵਿਧਾਇਕ ਚੁਣੇ ਗਏ ਸਨ, ਜਿਹਨਾਂ ਨੂੰ 46612 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਵਜੋਤ ਸਿੰਘ (DR. RAVJOT SINGH) ਨੂੰ 42797 ਵੋਟਾਂ ਤੇ ਤੀਜੇ ਨੰਬਰ ‘ਤੇ ਰਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਉਮੀਦਵਰ ਮਹਿੰਦਰ ਕੌਰ ਜੋਸ਼ (MOHINDER KAUR JOSH) ਨੂੰ 24671 ਵੋਟਾਂ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ ਦਾ ਸਭ ਤੋਂ ਵੱਧ 37.90 ਫੀਸਦ ਵੋਟ ਸ਼ੇਅਰ ਸੀ, ਜਦਕਿ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦਾ 34.80 ਫੀਸਦ ਤੇ ਤੀਜੇ ਨੰਬਰ ਤੇ ਭਾਜਪਾ ਦਾ 20.06 ਫੀਸਦ ਵੋਟ ਸ਼ੇਅਰ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਸ਼ਾਮ ਚੁਰਾਸੀ ਸੀਟ (Sham Chaurasi Assembly Constituency) ’ਤੇ 74.94 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਉਮੀਦਵਾਰ ਮਹਿੰਦਰ ਕੌਰ ਜੋਸ਼ (MOHINDER KAUR JOSH) ਜਿੱਤ ਹੋਈ ਸੀ, ਜਿਹਨਾਂ ਨੂੰ 43360 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ਦੇ ਰਹੇ ਕਾਂਗਰਸ ਦੇ ਉਮੀਦਵਾਰ ਚੌਧਰੀ ਰਾਮ (CHAUDHARY RAM LUBHAYA) ਨੂੰ 38054 ਵੋਟਾਂ ਤੇ ਤੀਜੇ ਨੰਬਰ ’ਤੇ ਬਸਪਾ ਪਾਰਟੀ ਦੇ ਉਮੀਦਵਾਰ ਸਮਿੱਤਰ ਸਿੰਘ ਸੀਕਰੀ (SAMITTAR SINGH SIKRI) ਨੂੰ 22429 ਵੋਟਾਂ ਪਈਆਂ ਸਨ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਸ਼ਾਮ ਚੁਰਾਸੀ ਸੀਟ (Sham Chaurasi Assembly Constituency) ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਵੋਟ ਸ਼ੇਅਰ 38.64 ਫੀਸਦ ਸੀ, ਜਦਕਿ ਕਾਂਗਰਸ ਦਾ 33.92 ਫੀਸਦ ਤੇ ਬਸਪਾ ਦਾ 19.99 ਫੀਸਦ ਸੀ।
ਇਹ ਵੀ ਪੜੋ:Punjab Assembly Election 2022: ਰਾਜਪੁਰਾ ਸੀਟ ’ਤੇ ਦਿਖਣਗੇ ਨਵੇਂ ਚਿਹਰੇ, ਜਾਣੋ ਇੱਥੋਂ ਦਾ ਸਿਆਸੀ ਹਾਲ...
ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ (Sham Chaurasi Assembly Constituency) ਦਾ ਸਿਆਸੀ ਸਮੀਕਰਨ
ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ (Sham Chaurasi Assembly Constituency) ’ਤੇ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਕਬਜ਼ਾ ਸੀ, ਪਰ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਇਥੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਆਦੀਆ (PAWAN KUMAR ADIA) ਦੀ ਵੱਡੀ ਜਿੱਤ ਹੋਈ ਸੀ।
ਹਲਕਾ ਸ਼ਾਮਚੁਰਾਸੀ ਦੇ ਨਾਲ ਇੱਕ ਵੱਡਾ ਖੇਤਰ ਕੰਢੀ ਦਾ ਵੀ ਲੱਗਦਾ ਹੈ, ਜੇਕਰ ਕੰਢੀ ਦੇ ਖੇਤਰ ਦੀ ਗੱਲ ਕਰੀਏ ਤਾਂ ਕੰਢੀ ਦੇ ਲੋਕਾਂ ਦੇ ਹਾਲਾਤ ‘ਚ ਕੋਈ ਜਿਆਦਾ ਸੁਧਾਰ ਆਇਆ ਨਹੀਂ ਜਾਪਦਾ, ਕਿਉਂਕਿ ਅੱਜ ਵੀ ਕੰਢੀ ਦੇ ਕਈ ਅਜਿਹੇ ਪਿੰਡ ਹਨ ਜਿੱਥੇ ਨਾ ਤਾਂ ਬੱਸ ਦੀ ਸੇਵਾ ਹੈ ਤੇ ਨਾ ਹੀ ਕੋਈ ਹੋਰ ਵਧੀਆ ਸਹੂਲਤ, ਜਿਸ ਕਾਰਨ ਲੋਕ ਸੱਤਾ ਧਿਰ ਸਰਕਾਰ ਤੋਂ ਨਾਰਾਜ਼ ਹਨ।
ਉਥੇ ਹੀ ਇਸ ਵਾਰ ਇਸ ਸੀਟ ’ਤੇ ਮੁਕਾਬਲਾ ਜ਼ਬਰਦਸਤ ਹੋਣ ਦੀ ਸੰਭਾਵਨਾ ਹੈ, ਕਿਉਂਕਿ ਜਿਥੇ 2007 ਤੋਂ ਲੈ ਕੇ 2017 ਤਕ ਇੱਕ ਸੀਟ ’ਤੇ ਅਕਾਲੀ ਦਲ ਕਬਜ਼ਾ ਸੀ, ਪਰ 2017 ਵਿੱਚ ਇਹ ਸੀਟ ਕਾਂਗਰਸ ਕੋਲ ਚਲੀ ਗਈ, ਹੁਣ ਜਦੋਂ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਹੋਣ ਕਾਰਨ ਦੋਵੇ ਇਸ ਸੀਟ ’ਤੇ ਮਿਲਕੇ ਲੜ ਰਹੇ ਹਨ ਤਾਂ ਮੁਕਾਬਲਾ ਜ਼ਬਰਦਸਤ ਹੋਣ ਦੀ ਸੰਭਾਵਨਾ ਹੈ।