ਹੁਸ਼ਿਆਰਪੁਰ:ਹੁਸ਼ਿਆਰਪੁਰ ਦੇ ਸੈਸ਼ਨ ਚੌਕ ਵਿੱਚ ਅੱਜ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਬਿਜਲੀ ਦੇ ਪ੍ਰੀਪੇਡ ਮੀਟਰ ਅਤੇ ਹੁਸ਼ਿਆਰਪਰ ਕ੍ਰਿਕਟ ਐਸੋਸੀਏਸ਼ਨ ਦੇ ਖਿਲਾਫ ਮੁਜ਼ਾਹਰਾ ਕੀਤਾ ਗਿਆ (protest against prepaid meters in hoshiarpur)। ਹੁਸ਼ਿਆਰਪੁਰ ਦੇ ਸੈਸ਼ਨ ਚੌਕ ਵਿੱਚ ਅੱਜ ਬੇਗਮਪੁਰਾ ਟਾਈਗਰ ਫੋਰਸ(begumpura tigers force) ਵੱਲੋਂ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਬਿਜਲੀ ਦੇ ਪ੍ਰੀਪੇਡ ਮੀਟਰ ਅਤੇ ਹੁਸ਼ਿਆਰਪਰ ਕ੍ਰਿਕਟ ਐਸੋਸੀਏਸ਼ਨ ਦੇ ਖਿਲਾਫ ਮੁਜ਼ਾਹਰਾ ਕੀਤਾ ਗਿਆ।
ਪ੍ਰੀਪੇਡ ਮੀਟਰਾਂ ਵਿਰੁੱਧ ਹੁਸ਼ਿਆਰਪੁਰ 'ਚ ਮੁਜ਼ਾਹਰਾ, ਕਿਹਾ... ਬੇਗਮਪੁਰਾ ਟਾਈਗਰ ਫੋਰਸ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਨਵੀਂ ਬਣੀ ਭਗਵੰਤ ਮਾਨ ਸਰਕਾਰ ਵੱਲੋਂ ਜੋ ਪੰਜਾਬ ਵਿੱਚ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ (bhagwant maan govt is installing prepaid meters) ਉਹ ਸਰਾਸਰ ਗ਼ਲਤ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਪਿੰਡ ਅਤੇ ਦਲਿਤ ਪਰਿਵਾਰ ਹਨ ਜਿਨ੍ਹਾਂ ਦੇ ਕੋਲ ਮੋਬਾਇਲ ਰੀਚਾਰਜ ਕਰਵਾਉਣ ਦੇ ਪੈਸੇ ਵੀ ਨਹੀਂ ਹੁੰਦੇ ਉਹ ਬਿਜਲੀ ਦੇ ਮੀਟਰ ਕਿੱਥੋਂ ਰੀਚਾਰਜ ਕਰਵਾਉਣਗੇ।
ਪ੍ਰੀਪੇਡ ਮੀਟਰਾਂ ਵਿਰੁੱਧ ਹੁਸ਼ਿਆਰਪੁਰ ਵਿਖੇ ਮੁਜ਼ਾਹਰਾ ਉਨ੍ਹਾਂ ਨੇ ਹੁਸ਼ਿਆਰਪੁਰ ਵਿੱਚ ਚੱਲ ਰਹੀ ਕ੍ਰਿਕਟ ਐਸੋਸੀਏਸ਼ਨ (hoshiarpur cricket association) ’ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀ ਹੁਸ਼ਿਆਰਪੁਰ ਦੇ ਹੋਣਹਾਰ ਖਿਡਾਰੀਆਂ ਦੇ ਨਾਲ ਧੋਖਾ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਜੋ ਖਿਡਾਰੀ ਕਾਬਿਲ ਹੁੰਦਾ ਹੈ, ਉਸ ਨੂੰ ਟੀਮ ਚੋਂ ਬਾਹਰ ਰੱਖਿਆ ਜਾਂਦਾ ਹੈ ਅਤੇ ਸਿਫ਼ਾਰਸ਼ੀ ਲੋਕਾਂ ਨੂੰ ਟੀਮ ਵਿੱਚ ਰੱਖਿਆ ਜਾਂਦਾ ਹੈ।
ਪ੍ਰਦਰਸ਼ਨ ਕਰਨ ਤੋਂ ਬਾਅਦ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਨਾਇਬ ਤਹਿਸੀਲਦਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇਕ ਮੈਮੋਰੰਡਮ ਵੀ ਭੇਜਿਆ ਗਿਆ ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਬੇਗਮਪੁਰਾ ਟਾਈਗਰ ਫੋਰਸ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰਦਰਸ਼ਨ ਪੰਜਾਬ ਲੈਵਲ ਤੇ ਕਰੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਦੀ ਨਵੀਂ ਬਣੀ ਆਪ ਸਰਕਾਰ ਦੀ ਹੋਵੇਗੀ।
ਇਹ ਵੀ ਪੜ੍ਹੋ:ਦੀਪ ਸਿੱਧੂ ਜਨਮਦਿਨ ਸਪੈਸ਼ਲ: ਜਾਣੋ ਦੀਪ ਸਿੱਧੂ ਦੀ ਜ਼ਿੰਦਗੀ ਬਾਰੇ ਕੁੱਝ ਖ਼ਾਸ ਗੱਲਾਂ...