ਪੰਜਾਬ

punjab

ETV Bharat / city

ਲੜਕੀਆਂ ਨੂੰ ਜ਼ਬਰੀ ਫੋਨ ਨੰਬਰ ਦੇਣ ਅਤੇ ਗ਼ਲਤ ਹਰਕਤਾਂ ਕਰਨ ਵਾਲਾ ਵਿਅਕਤੀ ਗ੍ਰਿਫਤਾਰ - hoshiarpur update news

ਗੜ੍ਹਸ਼ੰਕਰ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਵੱਲੋਂ ਇੱਕ ਸਕੂਲ ਦੀ ਕੁੜੀਆਂ ਨੂੰ ਜ਼ਬਰੀ ਫੋਨ ਨੰਬਰ ਅਤੇ ਗਲਤ ਹਰਕਤਾਂ ਕਰਦਾ ਸੀ ਜਿਸ ਦੀ ਸ਼ਿਕਾਇਤ ਸਕੂਲ ਵੱਲੋਂ ਦਿੱਤੀ ਸੀ। ਫਿਲਹਾਲ ਦੋਸ਼ੀ ਪੁਲਿਸ ਹਿਰਾਸਤ ਵਿੱਚ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

arrest a man who harassed the girls
ਅਸ਼ਲੀਲ ਹਰਕਤਾਂ ਕਰਨ ਵਾਲੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ

By

Published : Oct 1, 2022, 10:29 AM IST

ਹੁਸ਼ਿਆਰਪੁਰ: ਜ਼ਿਲ੍ਹੇ ਦੇ ਹਲਕਾ ਗੜ੍ਹਸ਼ੰਕਰ ਦੀ ਪੁਲਿਸ ਨੇ ਲੜਕਰੀਆਂ ਨੂੰ ਜਬਰੀ ਫੋਨ ਨੰਬਰ ਦੇਣ ਅਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਦੋਸ਼ੀ ਵੱਲੋਂ ਸਕੂਲ ਦੀਆਂ ਕੁੜੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਸਕੂਲ ਵੱਲੋਂ ਉਸਦੀ ਸ਼ਿਕਾਇਤ ਦਿੱਤੀ ਗਈ। ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

ਮਾਮਲੇ ਸਬੰਧੀ ਗੜ੍ਹਸ਼ੰਕਰ ਐਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸਕੂਲ ਵਿੱਚ ਸ਼ਿਕਾਇਤ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਕੁੜੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਹ ਸਕੂਲ ਨੂੰ ਜਾ ਰਹੀਆ ਲੜਕੀਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਧੱਕੇ ਨਾਲ ਆਪਣਾ ਫੋਨ ਨੰਬਰ ਲਿਖ ਕੇ ਜਬਰ ਦਸਤੀ ਦਿੰਦਾ ਸੀ ਅਤੇ ਅਸ਼ਲੀਲ ਹਰਕਤਾਂ ਕਰਦਾ ਸੀ। ਜਿਸ ਤੋਂ ਬਾਅਦ ਪੁਲਿਸ ਦੀ ਟੀਮ ਤੁਰੰਤ ਹਰਕਤ ਵਿੱਚ ਆ ਗਈ ਅਤੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ।

ਅਸ਼ਲੀਲ ਹਰਕਤਾਂ ਕਰਨ ਵਾਲੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ

ਐਸਐਚਓ ਨੇ ਦੱਸਿਆ ਕਿ ਪੋਸਕੋ ਐਕਟ ਦੇ ਨਾਲ ਵੱਖ ਵੱਖ ਧਾਰਾਵਾਂ ਹੇਠ ਦੋਸ਼ੀ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਪੇਸ਼ ਅਦਾਲਤ ਕੀਤਾ ਗਿਆ ਅਤੇ ਰਿਮਾਂਡ ਹਾਸਿਲ ਕਰਕੇ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੂਲ ਅਤੇ ਕਾਲਜ ਜਾ ਰਹੀਆ ਬੱਚੀਆ ਅਤੇ ਔਰਤਾ ਨੂੰ ਸੁੱਰਖਿਅਤ ਰੱਖਣ ਲਈ ਥਾਣਾ ਗੜ੍ਹਸ਼ੰਕਰ ਪੁਲਿਸ ਹਮੇਸ਼ਾ ਤੱਤਪਰ ਹੈ।

ਇਹ ਵੀ ਪੜੋ:ਨਸ਼ੇੜੀਆਂ ਨੇ ਗੁਰੂ ਘਰ ਦੀ ਗੋਲਕ ਉੱਤੇ ਕੀਤਾ ਹੱਥ ਸਾਫ਼

ABOUT THE AUTHOR

...view details