ਪੰਜਾਬ

punjab

By

Published : May 30, 2020, 1:51 PM IST

Updated : May 30, 2020, 3:20 PM IST

ETV Bharat / city

ਕੋਰੋਨਾ ਦੇ ਸਾਏ ਹੇਠ ਫੋਟੋਗ੍ਰਾਫਰਾਂ ਦਾ ਕੰਮ

ਲੌਕਡਾਊਨ ਦੌਰਾਨ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਤੋਂ ਬਾਅਦ ਹੁਣ ਵਿਆਹ ਸਮਾਗਮਾਂ 'ਚ 50 ਤੋਂ ਵੱਧ ਲੋਕ ਸ਼ਾਮਿਲ ਨਹੀਂ ਹੋ ਸਕਦੇ ਹਨ। ਸਰਕਾਰ ਦੇ ਅਜਿਹੇ ਫੈਂਸਲੇ ਦਾ ਸਿੱਧਾ ਅਸਰ ਫੋਟੋਗ੍ਰਾਫਰਾਂ ਦੇ ਕੰਮ 'ਤੇ ਪਿਆ।

ਕੋਰੋਨਾ ਦੇ ਸਾਏ ਹੋਠ ਫੋਟੋਗ੍ਰਾਫਰਾਂ ਦਾ ਕੰਮ
ਕੋਰੋਨਾ ਦੇ ਸਾਏ ਹੋਠ ਫੋਟੋਗ੍ਰਾਫਰਾਂ ਦਾ ਕੰਮ

ਚੰਡੀਗੜ੍ਹ: ਮਹਾਂਮਾਰੀ ਕਾਰਨ ਲੱਗੇ ਲੌਕਡਾਊਨ 'ਚ ਹਰ ਵਰਗ ਨੂੰ ਆਰਥਿਕ ਮੰਦੀ ਦਾ ਅਸਰ ਪਿਆ ਹੈ। ਦੂਜੇ ਪਾਸੇ ਵਿਆਹ ਕਾਰਜਾ 'ਚ ਵੀ ਕਮੀ ਆਈ ਹੈ। ਇਸ ਕਾਰਨ ਵਿਆਹ ਨਾਲ ਜੁੜੇ ਕੰਮਕਾਰ ਕਰਨ ਵਾਲੇ ਲੋਕਾਂ ਨੂੰ ਇਸ ਦੀ ਮਾਰ ਝੱਲਣੀ ਪੈ ਰਹੀ ਹੈ, ਕਿਉਂਕਿ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਵਿਆਹ ਸਮਾਗਮਾਂ 'ਚ 50 ਤੋਂ ਵੱਧ ਲੋਕ ਸ਼ਾਮਿਲ ਨਹੀਂ ਹੋ ਸਕਦੇ। ਇਸ ਕਾਰਨ ਫੋਟੋਗ੍ਰਾਫਰਾਂ ਦੇ ਕੰਮ ਜ਼ਿਆਦਾ ਪ੍ਰਭਾਵਿਤ ਹੋਏ ਹਨ।

ਕੋਰੋਨਾ ਦੇ ਸਾਏ ਹੋਠ ਫੋਟੋਗ੍ਰਾਫਰਾਂ ਦਾ ਕੰਮ

ਫੋਟੋਗ੍ਰਾਫਰਾਂ ਨੇ ਅਪੀਲ ਕੀਤੀ ਹੈ ਕਿ ਵਿਆਹ ਸਮਾਗਮਾਂ 'ਚ ਆਉਣ ਲਈ ਜ਼ਿਆਦਾ ਲੋਕਾਂ ਨੂੰ ਮੰਜ਼ੂਰੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦਾ ਕੰਮ ਚੱਲ ਸਕੇ। ਇਸ ਮੌਕੇ ਫੋਟੋਗ੍ਰਾਫਰ ਨੇ ਕਿਹਾ ਕਿ ਬੇਸ਼ੱਕ ਸਰਕਾਰ ਉਨ੍ਹਾਂ ਨੂੰ ਹੋਰ ਕਾਰੋਬਾਰੀਆਂ ਦੀ ਤਰ੍ਹਾਂ ਹੀ ਸਾਰੀ ਹਿਦਾਇਤਾਂ ਦਾ ਪਾਲਣ ਕਰਨ ਦੀ ਗੱਲ ਕਹਿ ਰਹੀ ਹੈ, ਜਿਸ ਦਾ ਉਹ ਸਮਰਥਨ ਕਰਦੇ ਹਨ ਪਰ ਸਰਕਾਰ ਉਨ੍ਹਾਂ ਦੀ ਮੁਸ਼ਕਿਲ ਦਾ ਵੀ ਕੋਈ ਹੱਲ ਕੱਢੇ। ਇਸ ਦੇ ਨਾਲ ਹੀ ਵਿਆਹ ਸਮਾਗਮਾਂ ਵਿੱਚ ਵੀ 50 ਤੋਂ ਵੱਧ ਬੰਦਿਆਂ ਦੇ ਆਉਣ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਦਾ ਕੰਮਕਾਜ ਸਹੀ ਤਰੀਕੇ ਨਾਲ ਚਲੇ।

Last Updated : May 30, 2020, 3:20 PM IST

ABOUT THE AUTHOR

...view details