ਪੰਜਾਬ

punjab

ETV Bharat / city

ਐੱਸਐੱਸਪੀ ਨੇ ਮਹਿਲਾ ਮੁਲਾਜ਼ਮਾਂ ਲਈ ਕੱਢਿਆ ਨੋਟਿਸ - Hoshiarpur

ਐੱਸਐੱਸਪੀ ਨੇ ਸਖ਼ਤ ਨੋਟਿਸ ਲੈਂਦੇ ਹੋਏ ਵਰਦੀ ਦੇ ਡੈਕੋਰਮ ਨੂੰ ਧਿਆਨ ‘ਚ ਰੱਖਣ ਲਈ ਮਹਿਲਾ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤੇ ਹਨ।

ਐੱਸਐੱਸਪੀ ਨੇ ਮਹਿਲਾ ਮੁਲਾਜ਼ਮਾਂ ਲਈ ਕੱਢਿਆ ਨੋਟਿਸ
ਐੱਸਐੱਸਪੀ ਨੇ ਮਹਿਲਾ ਮੁਲਾਜ਼ਮਾਂ ਲਈ ਕੱਢਿਆ ਨੋਟਿਸ

By

Published : Aug 31, 2021, 7:41 PM IST

ਹੁਸ਼ਿਆਰਪੁਰ:ਐੱਸਐੱਸਪੀ ਹੁਸ਼ਿਆਰਪੁਰ ਅਮਨੀਤ ਕੌਂਡਲ ਨੇ ਸਖ਼ਤ ਨੋਟਿਸ ਲੈਂਦੇ ਹੋਏ ਵਰਦੀ ਦੇ ਡੈਕੋਰਮ ਨੂੰ ਧਿਆਨ ‘ਚ ਰੱਖਣ ਲਈ ਮਹਿਲਾ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਵਰਦੀ ਦੀ ਪਛਾਣ ਵੱਖਰੀ ਹੋਣੀ ਚਾਹੀਦੀ ਹੈ ਤੇ ਵਰਦੀ ਪਾਉਣ ਵਾਲੇ ਨੂੰ ਅਨੁਸ਼ਾਸਨ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

ਐੱਸਐੱਸਪੀ ਨੇ ਮਹਿਲਾ ਮੁਲਾਜ਼ਮਾਂ ਲਈ ਕੱਢਿਆ ਨੋਟਿਸ

ਮਹਿਲਾ ਮੁਲਾਜ਼ਮਾਂ ਦਾ ਜੂੜਾ ਬਣਾਉਣਾ ਅਨੁਸ਼ਾਸਨ ‘ਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਵਾਲ਼ਾਂ ਦੇ ਅਲੱਗ-ਅਲੱਗ ਸਟਾਈਲ ਡਿਊਟੀ ਦੌਰਾਨ ਬਰਦਾਸ਼ਤ ਨਹੀਂ ਕੀਤੇ ਜਾਣਗੇ। ਹੁਕਮ ਨਾ ਮੰਨਣ ‘ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਕੋਈ ਤਾਨਾਸ਼ਾਹ ਹੁਕਮ ਜਾਂ ਕਾਨੂੰਨ ਨਹੀਂ ਹਨ। ਬਲਕਿ ਅਨੁਸ਼ਾਸਨ ਵਿੱਚ ਰਹਿਣ ਦਾ ਹੀ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸਾਕਾਰਾਤਮਕ ਸੋਚਣਾ ਚਾਹੀਦਾ ਹੈ।

ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਖਿਆ ਕਿ ਹਾਲੇ ਤੱਕ ਨਾਕਿਆਂ ਜਾਂ ਥਾਣਿਆਂ ਦੇ ਦੌਰੇ ਦੌਰਾਨ ਕਿਸੇ ਨੇ ਵੀ ਇਸ ਸਬੰਧੀ ਨਾਕਾਰਾਤਮਕ ਵਿਚਾਰ ਜਾਂ ਸੁਝਾਅ ਨਹੀਂ ਦਿੱਤਾ ਅਤੇ ਜੇਕਰ ਕੋਈ ਵੀ ਸਟਾਫ਼ ਜਾਂ ਆਮ ਲੋਕ ਇਸ ਸਬੰਧੀ ਆਪਣੇ ਸੁਝਾਅ ਦੇਣਾ ਚਾਹੁੰਣ ਤਾਂ ਉਹ ਉਨ੍ਹਾਂ ਸੁਝਾਵਾਂ ਤੇ ਜ਼ਰੂਰ ਗੌਰ ਕਰਨਗੇ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੌਰਾਨ ਵੀ ਵਰਦੀ ਸੰਬੰਧੀ ਸਾਰੇ ਨਿਯਮ ਸਮਝਾਏ ਜਾਂਦੇ ਹਨ। ਇਸ ਵਿੱਚ ਕੁੱਝ ਵੀ ਨਵਾਂ ਨਹੀਂ ਹੈ।

ਇਹ ਵੀ ਪੜ੍ਹੋਂ:ਨਸ਼ਾ ਤਸਕਰਾਂ 'ਤੇ ਪੁਲਿਸ ਦਾ ਐਕਸ਼ਨ

ABOUT THE AUTHOR

...view details