ਹੁਸ਼ਿਆਰਪੁਰ : ਮੁਕੇਰੀਆਂ ਦੀ ਫ੍ਰੈਂਡਸ ਕਾਲੋਨੀ 'ਚ ਦੇਰ ਰਾਤ ਇੱਕ ਜਵਾਈ ਵੱਲੋਂ ਸੱਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਆਪਣੀ ਸੱਸ 'ਤੇ ਗੱਡੀ ਚੜ੍ਹਾ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜਿਸ ਕਾਰਨ ਮਹਿਲਾ ਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਸੁਸ਼ਮਾ ਦੇਵੀ ਵਜੋਂ ਹੋਈ ਹੈ। ਪੀੜਤ ਪਰਿਵਾਰ ਨੇ ਦੱਸਿਆ 12 ਸਾਲ ਪਹਿਲਾਂ ਉਨ੍ਹਾਂ ਦੀ ਧੀ ਦਾ ਵਿਆਹ ਰੋਹਿਤ ਵਸ਼ਿਸ਼ਟ ਨਾਲ ਹੋਇਆ ਸੀ। ਦੋਵੇਂ ਪਤੀ-ਪਤਨੀ ਅਧਿਆਪਕ ਸਨ, ਪਰ ਵਿਆਹ ਦੇ ਕੁੱਝ ਸਮੇਂ ਮਗਰੋਂ ਰੋਹਿਤ ਉਨ੍ਹਾਂ ਦੀ ਧੀ ਜੋਤੀ ਨਾਲ ਕੁੱਟਮਾਰ ਕਰਨ ਲੱਗਾ। ਰੋਜ਼ਾਨਾ ਝਗੜੇ ਹੋਣ ਕਾਰਨ ਜੋਤੀ ਨੇ ਆਪਣਾ ਸਹੁਰੇ ਘਰ ਛੱਡ ਕੇ ਪੇਕੇ ਰਹਿਣ ਲੱਗ ਗਈ। ਮ੍ਰਿਤਕਾ ਦੇ ਪਤੀ ਵਿਜੇ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਦਾ ਜਵਾਈ ਉਨ੍ਹਾਂ ਘਰ ਆ ਕੇ ਹੰਗਾਮਾਂ ਕਰਨ ਲਗਾ। ਉਸ ਨੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ। ਜਦ ਉਹ ਆਪਣੀ ਬੇਟੇ ਤੇ ਪਤਨੀ ਨਾਲ ਘਰ ਦੇ ਮੇਨ ਗੇਟ ਖੋਲ੍ਹ ਕੇ ਬਾਹਰ ਨਿਕਲੇ ਤਾਂ ਰੋਹਿਤ ਉਨ੍ਹਾਂ ਦੀ ਪਤਨੀ 'ਤੇ ਕਾਰ ਚੜ੍ਹ ਦਿੱਤੀ। ਮੁਲਜ਼ਮ ਨੇ ਵਾਰ-ਵਾਰ ਮ੍ਰਿਤਕਾਂ ਨੂੰ ਗੱਡੀ ਨਾਲ ਟੱਕਰਾਂ ਵੀ ਮਾਰਿਆਂ ਤੇ ਬਾਅਦ 'ਚ ਫਰਾਰ ਹੋ ਗਿਆ।