ਪੰਜਾਬ

punjab

By

Published : Jul 4, 2020, 1:32 PM IST

ETV Bharat / city

ਹੁਸ਼ਿਆਰਪੁਰ ਦੀ ਸ਼ਾਨ ਅੰਬਾਂ ਦਾ 'ਇਨਾਮੀ ਬਾਗ'

ਹੁਸ਼ਿਆਰਪੁਰ ਦੇ ਇਤਿਹਾਸ ਨਾਲ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਜੁੜੀਆਂ ਹਨ ਜੋ ਹੁਸ਼ਿਆਰਪੁਰ ਨੂੰ ਇੱਕ ਨਿਵੇਕਲੀ ਪਛਾਣ ਦਿੰਦੀਆਂ ਹਨ। ਇਸ ਵਿੱਚ ਇੱਕ ਅੰਬਾਂ ਦੇ ਬਾਗ਼ ਦਾ ਨਾਂ ਵੀ ਸ਼ੁਮਾਰ ਹੈ ਇੱਥੇ ਜਿੰਨੀ ਕਿਸਮ ਦੇ ਦਰੱਖਤ ਹਨ ਉੰਨੀ ਹੀ ਕਿਸਮਾਂ ਦੇ ਅੰਬ ਵੇਖਣ ਨੂੰ ਮਿਲਦੇ ਹਨ।

ਹੁਸ਼ਿਆਰਪੁਰ ਦੀ ਸ਼ਾਨ ਅੰਬਾਂ ਦਾ 'ਇਨਾਮੀ ਬਾਗ'
ਹੁਸ਼ਿਆਰਪੁਰ ਦੀ ਸ਼ਾਨ ਅੰਬਾਂ ਦਾ 'ਇਨਾਮੀ ਬਾਗ'

ਹੁਸ਼ਿਆਰਪੁਰ: 'ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦੋਆਬਾ' ਇਹ ਕਹਾਵਤ ਕਿਤੇ ਨਾ ਕਿਤੇ ਹੁਸ਼ਿਆਰਪੁਰ 'ਚ ਢੁਕਵੀ ਬੈਠਦੀ ਹੈ, ਕਿਉਂਕਿ ਹੁਸ਼ਿਆਰਪੁਰ ਨੂੰ ਅੰਬੀਆਂ ਦੇ ਬਾਗ ਨਾਲ ਜਾਣਿਆ ਜਾਂਦਾ ਹੈ। ਇੱਕ ਅਜਿਹਾ ਸਮਾਂ ਸੀ ਕਿ ਜਿੱਥੇ ਹਰ ਪਾਸੇ ਅੰਬਾਂ ਦੇ ਬੂਟੇ ਹੀ ਬੁਟੇ ਵਿਖਾਈ ਦਿੰਦੇ ਸਨ, ਬਦਲਦੇ ਸਮੇਂ ਦੇ ਨਾਲ ਹੌਲੀ-ਹੌਲੀ ਅੰਬਾਂ ਦੀ ਗਿਣਤੀ ਵੀ ਘਟਦੀ ਗਈ ਅਤੇ ਬਹੁਤ ਸਾਰੇ ਬਾਗ ਅਲੋਪ ਹੁੰਦੇ ਗਏ।

ਸ਼ਹਿਰ ਹੁਸ਼ਿਆਰਪੁਰ ਤੋਂ ਕਰੀਬ 10 ਕਿਲੋਮੀਟਰ ਦੂਰ ਕਸਬਾ ਹਰਿਆਣਾ ਦੇ ਪਿੰਡ ਬਸਤੀ ਹਸਤਾ ਵਿੱਚ ਇਹ ਬਾਗ ਕਰੀਬ 150 ਤੋਂ 200 ਸਾਲ ਪੁਰਾਣਾ ਹੈ, ਜਿਸ ਨੂੰ ਪਿੰਡ ਦੇ ਹੀ ਰਹਿਣ ਵਾਲੇ ਜ਼ੈਲਦਾਰ ਮੁਹੰਮਦ ਸ਼ਾਹ ਹੁਸੈਨ ਨੇ ਆਪਣੀ ਰਿਆਸਤ ਵਿੱਚ ਸਜਾਇਆ ਸੀ।

ਹੁਸ਼ਿਆਰਪੁਰ ਦੀ ਸ਼ਾਨ ਅੰਬਾਂ ਦਾ 'ਇਨਾਮੀ ਬਾਗ'

ਇਸ ਤੋਂ ਬਾਅਦ ਭਾਰਤ ਪਾਕਿਸਤਾਨ ਵੰਡ ਵੇਲੇ ਸ਼ਾਹ ਹੁਸੈਨ ਨੂੰ ਪਾਕਿਸਤਾਨ ਜਾਣਾ ਪੈ ਗਿਆ, ਜਿਸ ਤੋਂ ਬਾਅਦ ਇਹ ਬਗੀਚਾ ਇੱਕ ਭਾਰਤੀ ਪਰਿਵਾਰ ਨੇ ਖਰੀਦ ਲਿਆ। ਜਾਣਕਾਰੀ ਮੁਤਾਬਕ ਪਿਛਲੇ ਸਮੇਂ ਵਿੱਚ ਜਦੋਂ ਕਿਸੇ ਰਿਆਸਤ ਵਿੱਚ ਮੇਲਾ ਲੱਗਦਾ ਸੀ ਤਾਂ ਅੰਬਾਂ ਨੂੰ ਲੈ ਕੇ ਪ੍ਰਦਰਸ਼ਨੀ ਲਗਾਈ ਜਾਂਦੀ ਸੀ। ਉਸ ਵੇਲੇ ਰਾਜਾ ਵੱਲੋਂ ਚੰਗੀ ਕਿਸਮ ਦੇ ਅੰਬਾਂ ਨੂੰ ਇਨਾਮ ਦਿੱਤਾ ਜਾਂਦਾ ਸੀ, ਜਿਸ ਨੂੰ ਲੈ ਕੇ ਇਸ ਇਨਾਮੀ ਬਾਗ ਦੇ ਅੰਬ ਅਕਸਰ ਇਨਾਮ ਹਾਸਲ ਕਰਦੇ ਰਹਿੰਦੇ ਸਨ। ਹੌਲੀ ਹੌਲੀ ਇਸ ਬਾਗ਼ ਦੀ ਪਛਾਣ ਇਨਾਮੀ ਬਾਗ ਵਜੋਂ ਹੋਣ ਲੱਗ ਗਈ।

ਭਾਰਤ ਪਾਕਿ ਵੰਡ ਤੋਂ ਬਾਅਦ ਮੁਹੰਮਦ ਸ਼ਾਹ ਹੁਸੈਨ ਇੱਕ ਬਾਰ ਮੁੜ ਤੋਂ ਭਾਰਤ ਆਏ ਅਤੇ ਇਸ ਬਾਗ਼ ਦੀ ਹਰ ਇੱਕ ਕਿਸਮ ਦੀ ਇੱਕ ਇੱਕ ਕਲਮ ਨਾਲ ਲੈ ਕੇ ਪਾਕਿਸਤਾਨ ਚਲੇ ਗਏ। ਕਿਹਾ ਜਾਂਦਾ ਹੈ ਕਿ ਪਾਕਿਸਤਾਨ 'ਚ ਵੀ ਅਜਿਹਾ ਹੀ ਇੱਕ ਬਾਗ ਸਥਾਪਤ ਹੈ। ਇਸ ਇਨਾਮੀ ਬਾਗ ਨੂੰ ਵੇਖਣ ਲਈ ਵੱਡੇ-ਵੱਡੇ ਨੇਤਾ ਆਪਣੀ ਦਸਤਕ ਦੇ ਚੁੱਕੇ ਹਨ, ਜਿਸ ਵਿੱਚ ਇੰਦਰਾ ਗਾਂਧੀ, ਗਿਆਨੀ ਜੈਲ ਸਿੰਘ, ਜਵਾਹਰ ਲਾਲ ਨਹਿਰੂ ਤੇ ਨਰੈਣ ਦੀ ਮਹਾਰਾਣੀ ਦਾ ਨਾਂਅ ਸ਼ਾਮਲ ਹੈ।

ਅੰਬਾਂ ਦੇ ਕਿਸਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਨਸਾਨ ਨੇ ਕਦੀ ਸੁਣਿਆ ਵੀ ਨਹੀਂ ਹੋਵੇਗਾ ਜੋ ਅੰਬ ਇੱਥੇ ਦੇਖਣ ਨੂੰ ਮਿਲ ਰਹੇ ਹਨ ਇੱਥੇ ਤੱਕ ਇਸ ਅੰਬ ਨੂੰ ਦੇਖਣ ਲਈ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਹਨ ਅਤੇ ਅੰਬਾਂ ਦਾ ਆਨੰਦ ਮਾਣਦੇ ਹਨ।

ABOUT THE AUTHOR

...view details